ਨਵੀਂ ਦਿੱਲੀ/ਜਲੰਧਰ (ਵੈਬ ਡੈਸਕ)—ਅਗਲੇ ਲੋਕਸਭਾ ਚੋਣਾਂ ਦਾ ਸੈਮੀਫਾਈਨਲ ਮੰਨੇ ਜਾ ਰਹੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਅੱਜ ਸਵੇਰ ਤੋਂ ਸ਼ੁਰੂ ਹੋਵੇਗੀ ਅਤੇ ਦੁਪਿਹਰ ਤੋਂ ਬਾਅਦ ਇਹ ਸਾਫ ਹੋ ਜਾਵੇਗਾ ਕਿ ਲੋਕ ਭਾਜਪਾ ਅਤੇ ਕਾਂਗਰਸ 'ਚੋਂ ਕਿਸ ਦੇ ਨਾਲ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜੋਰਮ 'ਚ ਵਿਧਾਨਸਭਾ ਚੋਣਾਂ ਦੀ ਵੋਟ ਗਿਣਤੀ ਸਖਤ ਸੁਰੱਖਿਆ ਵਿਵਸਥਾ ਵਿਚਾਲੇ ਸ਼ੁਰੂ ਹੋਵੇਗੀ।
ਭਾਰਤ-ਚੀਨ ਦਾ ਸੰਯੁਕਤ ਫੌਜੀ ਅਭਿਆਸ
ਇਕ ਸਾਲ ਦੇ ਅੰਤਰਾਲ ਤੋਂ ਬਾਅਦ ਭਾਰਤ ਅਤੇ ਚੀਨ ਦਾ ਸੰਯੁਕਤ ਫੌਜੀ ਅਭਿਆਸ 11 ਦਸੰਬਰ ਤੋਂ ਸ਼ੁਰੂ ਹੋਵੇਗਾ। ਸੰਯੁਕਤ ਫੌਜੀ ਅਭਿਆਸ ਚੀਨ ਦੇ ਸਿਚੁਆਨ ਸੂਬੇ ਦੇ ਚੇਂਕਦੂ 'ਚ ਹੋਵੇਗਾ ਅਤੇ 23 ਦਸੰਬਰ ਤਕ ਚੱਲੇਗਾ।
ਸੰਸਦ ਦਾ ਸ਼ੀਤਕਾਲੀਨ ਸੈਸ਼ਨ ਸ਼ੁਰ
11 ਦਸੰਬਰ ਤੋਂ ਸੰਸਦ ਦਾ ਸ਼ੀਤਕਾਲੀਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਕੱਲ੍ਹ ਦੋਵਾਂ ਸਦਨਾਂ ਦੇ ਸੁਚਾਰੂ ਰੂਪ ਨਾਲ ਕੰਮਕਾਜ ਲਈ ਸਰਬਸੰਮਤੀ ਬਣਾਉਣ ਲਈ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਸੀ। ਜਿਸ ਬੈਠਕ 'ਚ ਹਿੱਸਾ ਲੈਣ ਲਈ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਜੁਰਨ ਖੜਗੇ, ਗੁਲਾਮ ਨਬੀ ਆਜ਼ਾਦ ਪਹੁੰਚੇ।
ਕਾਲਕਾ-ਸ਼ਿਮਲਾ ਰੂਟ 'ਤੇ ਅੱਜ ਤੋਂ ਰੋਜ਼ ਦੌੜਗੀ ਪਾਰਦਰਸ਼ੀ ਟਰੇਨ
ਕਾਲਕਾ-ਸ਼ਿਮਲਾ ਹੈਰੀਟੇਜ਼ ਟਰੇਨ ਪਾਰਦਰਸ਼ੀ ਡੋਮ ਕੋਚ ਨਾਲ 11 ਦਸੰਬਰ ਤੋਂ ਰੋਜ਼ ਦੌੜੇਗੀ। ਇਸ ਦਾ ਕਿਰਾਇਆ ਵੀ ਤੈਅ ਕੀਤਾ ਜਾ ਚੁੱਕਿਆ ਹੈ। ਸ਼ਿਮਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਇੰਚਾਰਜ ਪ੍ਰਿੰਸ ਸੇਠੀ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆਤਿ ਭਾਰਤੀ ਰੇਲਵੇ ਨੇ 11 ਦਸੰਬਰ ਤੋਂ ਸ਼ਿਮਲਾ-ਕਾਲਕਾ ਮਾਰਗ 'ਤੇ ਨਿਅਮਿਤ ਆਧਾਰ 'ਤੇ ਵਿਸਟਾਡੋਮ ਕੋਚ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਮੰਤਰੀ ਮੰਡਲ ਦੀ ਬੈਠਕ
ਪੰਜਾਬ ਮੰਤਰੀ ਮੰਡਲ ਦੀ ਬੈਠਕ 11 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਬੈਠਕ ਪਹਿਲਾਂ 10 ਦਸੰਬਰ ਨੂੰ ਹੋਣੀ ਸੀ, ਜਿਸ ਨੂੰ ਮੁੱਖ਼ ਮੰਤਰੀ ਕੈ. ਅਮਰਿੰਦਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਦੇ ਉਨ੍ਹਾਂ ਦੇ ਘਰ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸਮਾਗਮ ਵਿਚ ਸ਼ਾਮਲ ਨਾ ਹੋਣ 'ਤੇ ਖੇਦ ਜਤਾਇਆ। ਟਵੀਟ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਬਹੁਤ ਖੇਦ ਹੈ, ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਫੁੱਟਬਾਲ : ਹੀਰੋ ਆਈ-ਲੀਗ ਫੁੱਟਬਾਲ ਟੂਰਨਾਮੈਂਟ-2018
ਫੁੱਟਬਾਲ : ਪੁਣੇ ਬਨਾਮ ਗੋਆ (ਆਈ. ਐੱਸ. ਐੱਲ.-2018)
ਕਬੱਡੀ : ਪ੍ਰੋ ਕਬੱਡੀ ਲੀਗ ਟੂਰਨਾਮੈਂਟ-2018
ਨਵੀਆਂ ਭੁੱਲਾਂ ਕਰਕੇ ਪਰਤੇ ‘ਭੁੱਲਾਂ ਬਖਸ਼ਾਉਣ ਗਏ ਅਕਾਲੀ’
NEXT STORY