ਰਾਜਪੁਰਾ(ਚਾਵਲਾ, ਨਿਰਦੋਸ਼)- ਬੀਤੀ ਦੇਰ ਸ਼ਾਮ ਜੀ. ਟੀ. ਰੋਡ ’ਤੇ ਰਾਧਾ ਸਵਾਮੀ ਸਤਿਸੰਗ ਭਵਨ ਨਜ਼ਦੀਕ ਨਵੇਂ ਬਣ ਰਹੇ ਇਕ ਪੈਟਰੋਲ ਪੰਪ ਦੇ ਸਾਹਮਣੇ ਇਕ ਟਰੱਕ ਦੇ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਜਾਣ ਨਾਲ ਟਰੱਕ ਨੂੰ ਅੱਗ ਲੱਗ ਗਈ ਅਤੇ ਕਰੰਟ ਲੱਗਣ ਨਾਲ ਇਸ ’ਚ ਸਵਾਰ ਇਕ ਡਰਾਈਵਰ ਦੀ ਮੌਤ ਹੋ ਜਾਣ ਅਤੇ ਟਰੱਕ ’ਚ ਲੱਦਿਆ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ- ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ, ਹਥਿਆਰਾਂ ਦੇ ਜ਼ਖੀਰੇ ਸਣੇ ਕਾਬੂ ਕੀਤੇ 2 ਨਾਮੀ ਸਪਲਾਇਰ
ਜਦੋਂ ਕਿ ਇਸ ’ਚ ਸਵਾਰ ਦੂਜਾ ਵਿਅਕਤੀ ਟਰੱਕ ਤੋਂ ਬਾਹਰ ਛਲਾਂਗ ਮਾਰ ਦੇਣ ਨਾਲ ਵਾਲ-ਵਾਲ ਬਚ ਗਿਆ। ਰਾਜਪੁਰਾ ਤੋਂ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਮੁਸ਼ਕਿਲ ਨਾਲ ਟਰੱਕ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਪਰ ਇਸ ’ਚ ਲੱਦਿਆ ਕਾਫ਼ੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਕਾਊਂਟਰ ਇੰਟੈਲੀਜੈਂਸ ਦੀ ਵੱਡੀ ਕਾਰਵਾਈ, ਹਥਿਆਰਾਂ ਦੇ ਜ਼ਖੀਰੇ ਸਣੇ ਕਾਬੂ ਕੀਤੇ 2 ਨਾਮੀ ਸਪਲਾਇਰ
NEXT STORY