ਗੁਰਾਇਆ (ਮੁਨੀਸ਼) : ਪੰਜਾਬ ’ਚ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਚੋਣਾਂ 1 ਨਵੰਬਰ ਤੋਂ 15 ਨਵੰਬਰ ਤੱਕ ਕਰਵਾਈਆਂ ਜਾਣਗੀਆਂ। ਰਾਜਪਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜਾਬ ਦੀਆਂ 39 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਤੋਂ ਇਲਾਵਾ 27 ਵਾਰਡਾਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਗੁਰਾਇਆ, ਬਿਲਗਾ, ਭੋਗਪੁਰ ਤੇ ਸ਼ਾਹਕੋਟ ’ਚ ਵੀ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ, ਜੇਕਰ ਗੁਰਾਇਆ ਨਗਰ ਕੌਂਸਲ ਦੀ ਗੱਲ ਕਰੀਏ ਤਾਂ ਇੱਥੇ 13 ਵਾਰਡਾਂ ਲਈ ਚੋਣਾਂ ਹੋਣੀਆਂ ਹਨ, ਜਿੱਥੇ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦਾ ਕਬਜ਼ਾ ਰਿਹਾ ਹੈ। ਪਿਛਲੀਆਂ 2017 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਇੱਥੇ 13 ’ਚੋਂ 10 ਵਾਰਡਾਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ ਤੇ ਕਾਂਗਰਸ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕਰ ਕੇ ਆਪਣੀ ਨਗਰ ਕੌਂਸਲ ਬਣਾਈ ਸੀ, ਜਦਕਿ ਬਾਕੀ 3 ਸੀਟਾਂ ’ਚੋਂ ਅਕਾਲੀ ਦਲ ਨੇ ਇਕ, ਭਾਜਪਾ ਨੇ ਇਕ ਤੇ ਆਜ਼ਾਦ ਉਮੀਦਵਾਰ ਨੇ ਇਕ ਸੀਟ ’ਤੇ ਜਿੱਤ ਹਾਸਲ ਕੀਤੀ ਸੀ । ਹੁਣ ਗੱਲ ਕਰੀਏ ਅਕਾਲੀ ਦਲ ਦੇ ਇਕਲੌਤੇ ਕੌਂਸਲਰ ਹਰਮੇਸ਼ ਲਾਲ ਦੀ, ਜੋ ਵਾਰਡ ਨੰ. 13 ਤੋਂ ਜੇਤੂ ਰਹੇ ਸਨ । ਉਹ ਹੁਣ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ, ਜਦਕਿ ਵਾਰਡ ਨੰ. 1 ਤੋਂ ਆਜ਼ਾਦ ਉਮੀਦਵਾਰ ਗੁਰਦੀਪ ਕੌਰ, ਜੋ ਕਿ ਚੋਣ ਜਿੱਤ ਕੇ ਹੀ ਵਿਦੇਸ਼ ਚਲੀ ਗਈ ਸੀ, ਉਹ ਵਾਰਡ ਬਿਨਾਂ ਕੌਂਸਲਰ ਤੋਂ ਹੀ ਹੈ। ਵਾਰਡ ਨੰ. 6 ਤੋਂ ਭਾਜਪਾ ਦੀ ਉਮੀਦਵਾਰ ਅਨੁਰਾਧਾ ਭਾਰਦਵਾਜ ਜੇਤੂ ਰਹੀ ਸੀ। ਨਗਰ ਕੌਂਸਲ ਜਨਵਰੀ ’ਚ ਭੰਗ ਹੋਣ ਕਰ ਕੇ . ਐੱਸ. ਡੀ. ਐੱਮ. ਫਿਲੌਰ ਨਗਰ ਕੌਂਸਲ ਗੁਰਾਇਆ ਦੇ ਪ੍ਰਬੰਧਕ ਲੱਗੇ ਹੋਏ ਹਨ। ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਇਸ ਵਾਰ ਵਾਰਡਬੰਦੀਆਂ ’ਚ ਵੀ ਬਦਲਾਅ ਕੀਤਾ ਗਿਆ ਹੈ। 13 ’ਚੋਂ 6 ਸੀਟਾਂ ਔਰਤਾਂ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਇਸ ਨਾਲ ਹੀ ਸ਼ਹਿਰ ਦੇ ਕੁਝ ਵਾਰਡਾਂ ਦੇ ਨੰ. ਵੀ ਬਦਲੇ ਗਏ ਹਨ। ਵਾਰਡ ਨੰ. 1 ਦੀ ਗੱਲ ਕੀਤੀ ਜਾਵੇ ਤਾਂ ਜੋ ਬੋਪਾਰਾਏ ਤੋਂ ਸ਼ੁਰੂ ਹੁੰਦਾ ਸੀ ਉਸ ਨੂੰ ਇਸ ਵਾਰ 13 ਨੰ. ਵਾਰਡ ਕੀਤਾ ਗਿਆ ਹੈ, ਜੋ ਇਸਤਰੀ ਉਮੀਦਵਾਰ ਲਈ ਰਾਖਵਾਂ ਹੈ, ਜਿਸ ’ਚ ਪੁਰਾਣੇ ਵਾਰਡ ਨੰ. ਇਕ ਤੇ ਵਾਰਡ 2 ਦਾ ਕਾਫ਼ੀ ਹਿੱਸਾ ਸ਼ਾਮਲ ਹੈ, ਜਦਕਿ ਵਾਰਡ ਨੰ. 2 ਨੂੰ ਵਾਰਡ ਨੰ. 1 ਕੀਤਾ ਗਿਆ ਹੈ, ਜੋ ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ ਹੈ। ਵਾਰਡ ਨੰ. 3 ਨੂੰ ਵਾਰਡ ਨੰ. 2 ਕੀਤਾ ਗਿਆ ਹੈ, ਜੋ ਜਨਰਲ ਕੈਟਾਗਿਰੀ ਲਈ ਰਾਖਵਾਂ ਹੈ।
ਇਹ ਵੀ ਪੜ੍ਹੋ : ਦੁਬਈ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗੈਂਗਸਟਰ ਵਿਕਰਮ ਬਰਾੜ, 3 ਦਿਨ ਦਾ ਮਿਲਿਆ ਪੁਲਸ ਰਿਮਾਂਡ
ਵਾਰਡ ਨੰ. 5 ਨੂੰ ਵਾਰਡ ਨੰ. 3 ਕੀਤਾ ਗਿਆ ਹੈ, ਜੋ ਪੱਛੜੀ ਸ਼੍ਰੋਣੀ (ਬੀ.ਸੀ.) ਮੈਂਬਰਾਂ ਲਈ ਰਾਖਵਾਂ ਹੈ। ਵਾਰਡ ਨੰ. 6 ਨੂੰ ਵਾਰਡ ਨੰ. 4 ਕੀਤਾ ਹੈ, ਜੋ ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ ਹੈ। ਵਾਰਡ ਨੰ. 4 ਨੂੰ ਵਾਰਡ ਨੰ. 5 ਕੀਤਾ ਹੈ, ਜੋ ਇਸਤਰੀ ਮੈਂਬਰਾਂ ਲਈ ਰਾਖਵਾਂ ਹੈ। ਵਾਰਡ ਨੰ. 8 ਨੂੰ ਵਾਰਡ ਨੰ. 6 ਕੀਤਾ ਹੈ, ਜੋ ਜਨਰਲ ਕੈਟਾਗਿਰੀ ਲਈ ਹੈ। ਵਾਰਡ ਨੰ. 7 ਨੂੰ 7 ਹੀ ਰੱਖਿਆ ਹੈ, ਜੋ ਇਸਤਰੀ ਮੈਬਰਾਂ ਲਈ ਰਾਖਵਾਂ ਹੈ। ਵਾਰਡ ਨੰ. 9 ਨੂੰ ਵਾਰਡ ਨੰ. 8 ਕੀਤਾ ਹੈ, ਜੋ ਜਨਰਲ ਕੈਟਾਗਿਰੀ ਲਈ ਹੈ। ਵਾਰਡ ਨੰ. 10 ਨੂੰ ਵਾਰਡ ਨੰ. 9 ਕੀਤਾ ਹੈ, ਜੋ ਇਸਤਰੀ ਮੈਂਬਰਾਂ ਲਈ ਰਾਖਵਾਂ ਹੈ। ਵਾਰਡ ਨੰ. 11 ਨੂੰ ਵਾਰਡ ਨੰ. 10 ਕੀਤਾ ਹੈ। ਜਨਰਲ ਕੈਟਾਗਿਰੀ ਲਈ ਹੈ।
ਇਹ ਵੀ ਪੜ੍ਹੋ : ਬੀਬੀਆਂ ਦੀ ‘ਬਗਾਵਤ’ ਅੱਗੇ ‘ਟਿਕ’ ਸਕੇਗੀ ਨਵੀਂ ਪ੍ਰਧਾਨ?
ਚੋਣਾਂ ਦਾ ਐਲਾਨ ਹੁੰਦੇ ਹੀ ਹੁਣ ਸ਼ਹਿਰ ’ਚ ਹਲਚਲ ਤੇਜ਼ ਗਈ ਹੈ, ਜਿੱਥੇ ‘ਆਪ’ ਦੇ ਚੋਣ ਲੜਨ ਦੇ ਚਾਹਵਾਨ ਪਹਿਲਾਂ ਤੋਂ ਹੀ ਸਰਗਰਮ ਦੇਖੇ ਗਏ ਹਨ। ਉੱਥੇ ਹੀ ਵਿਰੋਧੀ ਪਾਰਟੀਆਂ ਦੇ ਮੌਜੂਦਾ ਕੌਂਸਲਰ ਤੇ ਚੋਣ ਲੜਨ ਦੇ ਚਾਹਵਾਨ ਚੁੱਪ ਬੈਠੇ ਸਨ ਪਰ ਹੁਣ ਹਿਲਜੁੱਲ ਸ਼ੁਰੂ ਹੋ ਗਈ ਹੈ, ਜੇਕਰ ‘ਆਪ’ ਦੇ 13 ਵਾਰਡਾਂ ’ਚੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਬਹੁਤੇ ਵਾਰਡ ਅਜਿਹੇ ਹਨ, ਜਿੱਥੇ ਕਈ-ਕਈ ਚਿਹਰੇ ਚੋਣ ਲੜਨ ਲਈ ਚਾਹਵਾਨ ਹਨ ਤੇ ਇਨ੍ਹਾਂ ’ਚ ਕੁਝ ਅਜਿਹੇ ਚਿਹਰੇ ਵੀ ਹਨ ਜੋ ਕਾਂਗਰਸ ਤੇ ਅਕਾਲੀ ਦਲ ਛੱਡ ਕੇ ਹੁਣ ‘ਆਪ’ ’ਚ ਆ ਗਏ ਹਨ। ਇਹ ਵੀ ਚੋਣ ਲੜਨ ਦੇ ਚਾਹਵਾਨ ਵੀ ਹਨ ਤੇ ਆਉਣ ਵਾਲੇ ਦਿਨਾਂ ’ਚ ਜੋੜ-ਤੋਡ਼ ਦੀ ਸਿਆਸਤ ਵੀ ਵੇਖਣ ਨੂੰ ਮਿਲੇਗੀ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਆਮ ਆਦਮੀ ਪਾਰਟੀ ਆਪਣੇ ਪੁਰਾਣੇ ਵਰਕਰਾਂ ਨੂੰ ਟਿਕਟ ਦਿੰਦੀ ਹੈ ਜਾਂ ਦੂਜੀ ਪਾਰਟੀਆਂ ’ਚੋਂ ਪੈਰਾਸ਼ੂਟ ਰਾਹੀਂ ਆਏ ਲੋਕਾਂ ’ਤੇ ਭਰੋਸਾ ਕਰਦੀ ਹੈ।
ਇਹ ਵੀ ਪੜ੍ਹੋ : ਮੰਡਰਾਉਣ ਲੱਗਿਆ ਵੱਡਾ ਖ਼ਤਰਾ, ਇਸ ਸ਼ਹਿਰ ਨੂੰ ਐਲਾਨਿਆ ਡੇਂਗੂ ਦਾ ਹਾਟਸਪਾਟ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਪੰਜਾਬ ਪੁਲਸ ਵੱਲੋਂ 4 ਕਿਲੋ ਹੈਰੋਇਨ ਬਰਾਮਦ
NEXT STORY