ਜਲਾਲਾਬਾਦ, (ਗੁਲਸ਼ਨ)— ਪੰਜਾਬ ਸਰਕਾਰ ਵੱਲੋਂ ਮਜ਼ਦੂਰ ਤਬਕੇ ਲਈ ਚਲਾਈਆਂ ਗਈਆਂ ਲਾਭਕਾਰੀ ਯੋਜਨਾਵਾਂ ਦੇ ਤਹਿਤ ਖਾਸ ਸਹੂਲਤਾਂ ਦੇਣ ਲਈ ਗਠਿਤ ਕੀਤੇ ਗਏ ਪੰਜਾਬ ਭਵਨ ਅਤੇ ਨਿਰਮਾਣ ਮਜ਼ਦੂਰ ਵੈੱਲਫੇਅਰ ਬੋਰਡ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਰਜਿਸਟ੍ਰੇਸ਼ਨ ਦਾ ਕੰਮ ਈ ਪੋਰਟਲ ਅਤੇ ਸੇਵਾ ਕੇਂਦਰਾਂ ਅਧੀਨ ਸੌਂਪੇ ਜਾਣ ਕਾਰਨ ਮਜ਼ਦੂਰ ਤਬਕੇ ਨੂੰ ਇਨ੍ਹਾਂ ਸਹੂਲਤਾਂ ਨੂੰ ਹਾਸਲ ਕਰਨ ਲਈ ਰਜਿਸਟ੍ਰੇਸ਼ਨ ਕਰਵਾਉਣ 'ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਭਪਾਤਰੀ ਯੋਜਨਾ ਦੇ ਤਹਿਤ 20 ਦੇ ਕਰੀਬ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦਾ ਲਾਭ ਹਾਸਲ ਕਰਨ ਲਈ ਮੱਧ ਵਰਗ ਦੇ ਲੋਕ ਆਪਣਾ ਕੰਮ ਛੱਡ ਕੇ ਸੇਵਾ ਕੇਂਦਰਾਂ ਦੇ ਗੇੜੇ ਮਾਰਨ ਲਈ ਮਜਬੂਰ ਹਨ। ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਨਿੱਜੀ ਦੁਕਾਨਦਾਰ ਲਾਭਪਾਤਰੀ ਰਜਿਸਟ੍ਰੇਸ਼ਨ ਲਈ ਮਨਮਰਜ਼ੀ ਤਰੀਕੇ ਨਾਲ ਪੈਸੇ ਵਸੂਲ ਕੇ ਲੋਕਾਂ ਦਾ ਆਰਥਿਕ ਪੱਖੋਂ ਸ਼ੋਸ਼ਣ ਕਰ ਰਹੇ ਸਨ, ਜਿਸ ਕਾਰਨ ਸਰਕਾਰ ਨੇ ਕੰਮ ਸੇਵਾ ਕੇਂਦਰਾਂ ਨੂੰ ਸੌਂਪ ਦਿੱਤਾ। ਵਿਭਾਗ ਦਾ ਦਾਅਵਾ ਹੈ ਕਿ ਨਵੇਂ ਤਰੀਕੇ ਨਾਲ ਰਜਿਸਟ੍ਰੇੇਸ਼ਨ ਦਾ ਕੰਮ ਹੋਣ ਕਾਰਨ ਕੁੱਝ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਜਿਸ ਨੂੰ ਜਲਦੀ ਠੀਕ ਕਰ ਲਿਆ ਜਾਵੇਗਾ।
ਭ੍ਰਿਸ਼ਟਾਚਾਰ 'ਤੇ ਰੋਕ ਲਾਉਣ ਲਈ ਕੰਮ ਸੇਵਾ ਕੇਂਦਰ ਨੂੰ ਸੌਂਪਿਆ
ਵਿਭਾਗ ਦੇ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਲਾਭਪਾਤਰੀ ਪਾਸਬੁੱਕ ਬਣਾਉਣ ਲਈ ਦੁਕਾਨਦਾਰ ਮਜ਼ਦੂਰ ਤਬਕੇ ਤੋਂ 1 ਤੋਂ ਲੈ ਕੇ 2 ਹਜ਼ਾਰ ਤੱਕ ਮਨਮਰਜ਼ੀ ਤਰੀਕੇ ਨਾਲ ਰਜਿਸਟ੍ਰੇਸ਼ਨ ਦੇ ਨਾਂ 'ਤੇ ਪੈਸਾ ਵਸੂਲ ਕਰ ਰਹੇ ਸਨ, ਜਿਸ ਨਾਲ ਲੋਕਾਂ ਦੀ ਆਰਥਿਕ ਲੁੱਟ ਜਾਰੀ ਸੀ ਅਤੇ ਇਸ ਗੱਲ ਦੀਆਂ ਵਿਭਾਗ ਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ ਅਤੇ ਕੰਮ ਸੇਵਾ ਕੇਂਦਰਾਂ ਨੂੰ ਸੌਂਪਿਆ ਗਿਆ ਸੀ। ਵਿਭਾਗ ਵੱਲੋਂ ਈ ਪੋਰਟਲ 'ਤੇ ਰਜਿਸਟ੍ਰੇਸ਼ਨ ਦਾ ਕੰਮ ਨਵਾਂ ਸ਼ੁਰੂ ਹੋਣ ਕਾਰਨ ਲੋਕਾਂ ਨੂੰ ਕੁੱਝ ਪ੍ਰੇਸ਼ਾਨੀਆਂ ਸਾਹਮਣੇ ਆ ਰਹੀਆਂ ਹਨ।
ਕੀ ਕਹਿਣਾ ਹੈ ਮਜ਼ਦੂਰ ਤਬਕੇ ਦਾ
ਲਾਭਪਾਤਰੀ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਸੇਵਾ ਕੇਂਦਰ 'ਚ ਖੜ੍ਹੇ ਲੋਕਾਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਦਾ ਕੰਮ ਸੇਵਾ ਕੇਂਦਰਾਂ ਦੇ ਹਵਾਲੇ ਕੀਤੇ ਜਾਣ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸੇਵਾ ਕੇਂਦਰਾਂ 'ਚ ਭੀੜ ਹੋਣ ਕਾਰਨ ਅਤੇ ਆਪਣੀ ਦਿਹਾੜੀ ਛੱਡ ਕੇ ਆਉਣ ਕਾਰਨ ਉਨ੍ਹਾਂ ਨੂੰ ਆਰਥਿਕ ਪੱਖੋਂ ਦੋਹਰੀ ਮਾਰ ਪੈ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਗਰੀਬ ਤਬਕੇ ਲਈ ਭਲਾਈ ਸਕੀਮ ਸ਼ੁਰੂ ਕੀਤੀ ਹੈ ਤਾਂ ਉਸਦੀ ਰਜਿਸਟ੍ਰੇਸ਼ਨ ਲਈ ਉਨ੍ਹਾਂ ਨੂੰ ਵਿਕਲਪ ਮਿਲਣੇ ਚਾਹੀਦੇ ਹਨ।
ਕੀ ਕਹਿੰਦੇ ਨੇ ਦੁਕਾਨਦਾਰ
ਲਾਭਪਾਤਰੀ ਯੋਜਨਾ ਤਹਿਤ ਰਜਿਸਟ੍ਰੇਸ਼ਨ ਦਾ ਕੰਮ ਕਰਨ ਵਾਲੇ ਦੁਕਾਨਦਾਰ ਵਿਸ਼ਾਲ ਬਜਾਜ ਨੇ ਦੱਸਿਆ ਕਿ ਸੇਵਾ ਕੇਂਦਰ 'ਚ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਈ-ਗਵਰਨੈਂਸ ਦੇ ਤਹਿਤ ਕਾਮਨ ਸਰਵਿਸ ਸੈਂਟਰ ਨਾਲ ਇਸ ਯੋਜਨਾ ਨੂੰ ਜੋੜ ਦੇਵੇ ਅਤੇ ਸਰਕਾਰੀ ਵੈਬਸਾਈਟ 'ਤੇ ਓਪਨ ਪੋਰਟਲ ਚਲਾ ਕੇ ਇਸ ਸਹੂਲਤ ਦੀ ਰਜਿਸਟ੍ਰੇਸ਼ਨ ਨੂੰ ਸੁਖਾਲਾ ਬਣਾਵੇ।
ਘਰ 'ਚ ਦਾਖਲ ਹੋ ਕੇ ਕੀਤੇ ਫਾਇਰ
NEXT STORY