ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਪਿੰਡ ਕੋਟਲੀ ਅਬਲੂ ਦੇ ਕਿਸਾਨਾਂ ਨੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰਾਜਾ ਵੜਿੰਗ ਪਿੰਡ ਕੋਟਲੀ ਅਬਲੂ ਵਿਚ ਹੀ ਕੋਠੇ ਹਜ਼ੂਰੇ ਵਾਲੇ ਵਿਚ ਵਾਟਰ ਵਰਕਸ ਦਾ ਉਦਘਾਟਨ ਕਰਨ ਲਈ ਆਏ ਸਨ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਕਿਯੂ ਉਗਰਾਹਾਂ ਤੇ ਭਾਕਿਯੂ ਕ੍ਰਾਂਤੀਕਾਰੀ ਦੀ ਅਗਵਾਈ ’ਚ ਕਾਫ਼ੀ ਸੰਖਿਆ ਵਿਚ ਕਿਸਾਨ ਇਕੱਠੇ ਹੋ ਗਏ ਅਤੇ ਉਦਘਾਟਨ ਵਾਲੀ ਜਗ੍ਹਾ ’ਤੇ ਪਹੁੰਚ ਗਏ। ਪੁਲਸ ਨੇ ਕਿਸਾਨਾਂ ਨੂੰ ਰਸਤੇ ਵਿਚ ਹੀ ਟਰਾਲੀ ਲਾ ਕੇ ਰੋਕ ਲਿਆ, ਜਿਥੇ ਕਿਸਾਨਾਂ ਨੇ ਖੜ੍ਹੇ ਹੋ ਕੇ ਰਾਜਾ ਵੜਿੰਗ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਸ 5 ਕਿਸਾਨਾਂ ਨੂੰ ਰਾਜਾ ਵੜਿੰਗ ਕੋਲ ਗੱਲਬਾਤ ਲਈ ਲਿਜਾਣਾ ਚਾਹੁੰਦੀ ਸੀ ਪਰ ਕਿਸਾਨ ਚਾਹੁੰਦੇ ਸਨ ਕਿ ਰਾਜਾ ਵੜਿੰਗ ਉਨ੍ਹਾਂ ਕੋਲ ਆਉਣ ਤਾਂ ਕਿ ਉਹ ਕਿਸਾਨਾਂ ਦੇ ਵਿਚ ਖੜ੍ਹੇ ਹੋ ਕੇ ਸਵਾਲ ਜਵਾਬ ਕਰ ਸਕਣ ਪਰ ਪੁਲਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਕਿਸਾਨ ਨੇਤਾ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਉਹ ਵਿਧਾਇਕ ਨੂੰ ਸਵਾਲ ਕਰਨਾ ਚਾਹੁੰਦੇ ਹਨ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਨੌਕਰੀ ਕਿਉਂ ਨਹੀਂ ਦਿੱਤੀ?, ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਨਸ਼ਿਆਂ ’ਤੇ ਰੋਕ ਕਿਉਂ ਨਹੀਂ ਲਾਈ ਜਾ ਸਕੀ? ਰਾਜਾ ਵੜਿੰਗ ਵੱਲੋਂ ਪਿੰਡ ਦੀ ਨਸ਼ਾ ਰੋਕੋ ਕਮੇਟੀ ਨੂੰ ਵੀ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਹੋਰ ਵਾਅਦਿਆਂ ਦੇ ਬਾਰੇ ਵੀ ਗੱਲਬਾਤ ਕਰਨੀ ਹੈ ਪਰ ਪੁਲਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਕਿਸਾਨਾਂ ਨੇ ਕਿਹਾ ਕਿ ਰਾਜਾ ਵੜਿੰਗ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਦਾ ਵੀ ਇਸੇ ਤਰ੍ਹਾਂ ਘਿਰਾਓ ਕਰਕੇ ਸਵਾਲ ਜਵਾਬ ਕੀਤੇ ਜਾਣਗੇ।
ਇਹ ਵੀ ਪੜ੍ਹੋ : ਹਿੰਦੂ ਤੇ ਦਲਿਤ ਵਿਧਾਇਕ ਕੈਪਟਨ ਨਾਲ ਡਟੇ ਰਹੇ, ਸਿਰਫ ਜਾਟ-ਸਿੱਖ ਵਿਧਾਇਕਾਂ ’ਚ ਦਰਾਰ ਆਈ
ਗੁਰਦਾਸ ਮਾਨ ਦੇ ਹੱਕ ’ਚ ਨਿੱਤਰੇ ਨਜ਼ਰ ਅਮਰਿੰਦਰ ਸਿੰਘ ਰਾਜਾ ਵੜਿੰਗ
ਗੁਰਦਾਸ ਮਾਨ ਦੇ ਹੱਕ ’ਚ ਨਿੱਤਰੇ ਰਾਜਾ ਵੜਿੰਗ ਨੇ ਲਾਈਵ ਹੋ ਕੇ ਕਿਹਾ, ‘ਮੈਂ ਗੁਰਦਾਸ ਮਾਨ ’ਤੇ ਪਰਚਾ ਦਰਜ ਹੋਣ ਦੀ ਨਿੰਦਿਆ ਕਰਦਾ ਹਾਂ। ਗੁਰਦਾਸ ਮਾਨ ਨੇ ਹਮੇਸ਼ਾ ਪੰਜਾਬੀ ਮਾਂ ਬੋਲੀ ਨੂੰ ਪਿਆਰ ਦਿੱਤਾ ਹੈ। ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨ ’ਚ ਗੁਰਦਾਸ ਮਾਨ ਦਾ ਵੱਡਾ ਯੋਗਦਾਨ ਹੈ। ਗੁਰਦਾਸ ਮਾਨ ਅਜਿਹੇ ਸ਼ਖ਼ਸ ਹਨ, ਜੋ ਵਿਵਾਦਾਂ ਤੋਂ ਹਮੇਸ਼ਾ ਦੂਰ ਹੀ ਰਹੇ ਹਨ। ਮੇਰਾ ਗੁਰਦਾਸ ਮਾਨ ਨਾਲ ਡੂੰਘਾ ਨਾਅਤਾ ਹੈ, ਪਿਆਰ ਹੈ ਤੇ ਮੈਂ ਉਨ੍ਹਾਂ ਦਾ ਸਤਿਕਾਰ ਬਹੁਤ ਕਰਦਾ ਹਾਂ। ਇੰਨਾ ਨੀਵਾਂ ਵਿਅਕਤੀ ਮੈਂ ਆਪਣੀ ਜ਼ਿੰਦਗੀ ’ਚ ਕਦੇ ਨਹੀਂ ਵੇਖਿਆ। ਉਨ੍ਹਾਂ ’ਚ ਨਾ ਤਾਂ ਕੋਈ ਹਉਮੇ ਹੈ ਤੇ ਨਾ ਹੀ ਹੰਕਾਰ। ਜੇਕਰ ਉਸ ਵਿਅਕਤੀ ਦਾ ਲੋਕ ਪਿੱਛਾ ਨਹੀਂ ਛੱਡ ਰਹੇ ਤਾਂ ਫਿਰ ਸਾਡੇ ਵਰਗੇ ਦਾ ਕਿਸੇ ਨੇ ਛੱਡਣਾ ਹੀ ਕੱਖ ਨਹੀਂ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੋਈ ਅਜਿਹੀ ਗੱਲ ਨਹੀਂ ਆਖੀ, ਜਿਸ ਕਾਰਨ ਵਿਰੋਧ ਹੋਵੇ ਪਰ ਜੇ ਵਿਰੋਧ ਹੋਇਆ ਤਾਂ ਉਨ੍ਹਾਂ ਨੇ ਮੁਆਫ਼ੀ ਵੀ ਮੰਗ ਲਈ ਹੈ। ਇਸ ਤੋਂ ਬਾਅਦ ਵੀ ਤੁਸੀਂ ਨਾ ਹਟੇ ਤਾਂ ਇਹ ਬਹੁਤ ਮਾੜੀ ਗੱਲ ਹੋਵੇਗੀ।’
ਇਹ ਵੀ ਪੜ੍ਹੋ : ਸੋਨੀਆ ਵੱਲੋਂ ਸ਼ੱਕ ਦੀ ਸਥਿਤੀ ਨੂੰ ਸਾਫ ਕਰਨ ਨਾਲ ਕਾਂਗਰਸੀਆਂ ਤੇ ਅਫਸਰਸ਼ਾਹੀ ਨੇ ਲਿਆ ਸੁੱਖ ਦਾ ਸਾਹ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਹਿੰਦੂ ਤੇ ਦਲਿਤ ਵਿਧਾਇਕ ਕੈਪਟਨ ਨਾਲ ਡਟੇ ਰਹੇ, ਸਿਰਫ ਜਾਟ-ਸਿੱਖ ਵਿਧਾਇਕਾਂ ’ਚ ਦਰਾਰ ਆਈ
NEXT STORY