ਮਾਨਸਾ (ਸੰਦੀਪ ਮਿੱਤਲ)-266 ਬ੍ਰਿਗੇਡੀਅਰ ਇੰਜਨੀਅਰ ਵਿੰਗ ਵਿਚ ਤਾਇਨਾਤ ਪਿੰਡ ਕੱਲੋ ਦਾ ਫੌਜੀ ਜਵਾਨ ਕੁੱਪਵਾੜਾ ਵਿਖੇ ਬਰਫ਼ ਦੇ ਤੋਦੇ ਵਿਚ ਦਬ ਕੇ ਸ਼ਹੀਦ ਹੋ ਗਿਆ। ਉਸ ਦੇ ਨਾਲ ਕਈ ਹੋਰ ਨੌਜਵਾਨ ਅਤੇ ਬੁਲਡੋਜਰ ਵੀ ਲਾਪਤਾ ਹੋ ਗਿਆ ਹੈ, ਜਿਸ ਦਾ ਹਾਲੇ ਤੱਕ ਕੁੱਝ ਵੀ ਪਤਾ ਨਹੀਂ ਲੱਗਾ ਹੈ।
ਪਿੰਡ ਕੱਲੋ ਦਾ ਨੌਜਵਾਨ ਅਮਨਦੀਪ ਸਿੰਘ (25) ਪੁੱਤਰ ਰੋਹੀ ਸਿੰਘ ਪੰਜ ਸਾਲ ਪਹਿਲਾਂ 114 ਇੰਜਨੀਅਰ ਬ੍ਰਿਗੇਡ ਮਦਰ ਯੂਨਿਟ ਵਿਚ ਭਰਤੀ ਹੋਇਆ ਸੀ, ਜਿਸ ਨੂੰ ਬਾਅਦ ਵਿਚ 109 ਆਰਸੀਸੀ 268 ਬ੍ਰਿਗੇਡੀਅਰ ਇੰਜਨੀਅਰ ਵਿੰਗ ਵਿਚ ਤਾਇਨਾਤ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਆਪਣੇ ਸਾਥੀਆਂ ਨਾਲ ਕੁੱਪਵਾੜਾ ਵਿਖੇ ਬੁਲਡੋਜ਼ਰ ਨਾਲ ਸੜਕ ਤੋਂ ਬਰਫ਼ ਹਟਾ ਰਹੇ ਸਨ ਤਾਂ ਅਚਾਨਕ ਬਰਫ਼ ਦੇ ਤੋਦੇ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਤੋਂ ਬਾਅਦ ਅਮਨਦੀਪ ਸਿੰਘ ਮ੍ਰਿਤਕ ਪਾਇਆ ਗਿਆ ਅਤੇ ਬਾਕੀ ਸਾਥੀਆਂ ਦਾ ਕੁੱਝ ਵੀ ਪਤਾ ਨਾ ਲੱਗਿਆ। ਅੱਜ ਉਨ੍ਹਾਂ ਦੇ ਜੱਦੀ ਪਿੰਡ ਕੱਲੋ ਵਿਖੇ ਅਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਸ ਦੇ ਸਸਕਾਰ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਤਹਿਸੀਲਦਾਰ ਅਮਰਜੀਤ ਸਿੰਘ, ਡੀ.ਐਸ.ਪੀ ਬਹਾਦਰ ਸਿੰਘ ਰਾਓ ਤੋਂ ਇਲਾਵਾ ਪ੍ਰਸ਼ਾਸਨ ਅਧਿਕਾਰੀ, ਪਿੰਡ ਦੀ ਪੰਚਾਇਤ ਅਤੇ ਬਹੁਤ ਸਾਰੇ ਪਿੰਡ ਦੇ ਲੋਕ ਹਾਜ਼ਰ ਸਨ।
ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਆਪਣੀਆ ਮੰਗਾਂ ਦੇ ਸਬੰਧ 'ਚ ਕੀਤੀ ਰੋਸ ਰੈਲੀ
NEXT STORY