ਐਂਟਰਟੇਨਮੈਂਟ ਡੈਸਕ– ਸੋਸ਼ਲ ਮੀਡੀਆ ’ਤੇ ਇਕ ਪੋਸਟ ਬੇਹੱਦ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਕੁੜੀ ਨੂੰ ਸਿੱਧੂ ਮੂਸੇ ਵਾਲਾ ਦੀ ਮੰਗੇਤਰ ਦੱਸਿਆ ਜਾ ਰਿਹਾ ਹੈ। ਇਸ ਵਾਇਰਲ ਪੋਸਟ ’ਚ ਨਜ਼ਰ ਆਉਣ ਵਾਲੀ ਕੁੜੀ ਦਾ ਨਾਂ ਅੰਮ੍ਰਿਤ ਗਿੱਲ ਹੈ, ਜਿਸ ਨੇ ਕੈਮਰੇ ਮੂਹਰੇ ਆ ਕੇ ਸਾਰਾ ਸੱਚ ਦੱਸ ਦਿੱਤਾ ਹੈ।
ਅੰਮ੍ਰਿਤ ਗਿੱਲ ਨੇ ਕਿਹਾ, ‘‘ਸਿੱਧੂ ਮੂਸੇ ਵਾਲਾ ਮੇਰਾ ਭਰਾ ਸੀ ਤੇ ਛੋਟਾ ਸਿੱਧੂ ਵੀ ਮੇਰੇ ਭਰਾ ਵਰਗਾ ਹੈ। ਮੈਨੂੰ ਕਿਸੇ ਦਾ ਫੋਨ ਆਇਆ, ਜਿਨ੍ਹਾਂ ਨੇ ਦੱਸਿਆ ਕਿ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਮੈਨੂੰ ਸਿੱਧੂ ਮੂਸੇ ਵਾਲਾ ਦੀ ਮੰਗੇਤਰ ਦੱਸਿਆ ਜਾ ਰਿਹਾ ਹੈ। ਕੁਝ ਵੀਡੀਓਜ਼ ’ਚ ਇਸ ਦਾ ਸੱਚ ਵੀ ਦੱਸਿਆ ਗਿਆ ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਨੂੰ ਕਾਊਂਟਰ ਕੀਤਾ ਗਿਆ, ਜਿਨ੍ਹਾਂ ਦਾ ਮੈਂ ਧੰਨਵਾਦ ਕਰਦੀ ਹਾਂ ਪਰ ਜਿਨ੍ਹਾਂ ਵਲੋਂ ਗਲਤ ਤਰੀਕੇ ਨਾਲ ਨਾਂ ਲਗਾਇਆ ਜਾ ਰਿਹਾ ਹੈ, ਉਨ੍ਹਾਂ ਲਈ ਇਹ ਬਹੁਤ ਮਾੜੀ ਗੱਲ ਹੈ।’’
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 3 ਸ਼ਿਫਟਾਂ ’ਚ ਖੁੱਲ੍ਹਣਗੇ ਸਕੂਲ, ਗਰਮੀਆਂ ’ਚ ਮਿਲਣੀਆਂ 39 ਛੁੱਟੀਆਂ
ਅੰਮ੍ਰਿਤ ਨੇ ਅੱਗੇ ਕਿਹਾ, ‘‘ਸਵੇਰ ਦੀ ਮੈਂ ਪ੍ਰੇਸ਼ਾਨ ਹਾਂ, ਇਹ ਵੀਡੀਓਜ਼ ਮੇਰੇ ਬੱਚਿਆਂ ਨੇ ਵੀ ਦੇਖੀਆਂ। ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਜਦੋਂ ਕਿਸੇ ਨੂੰ ਜਾਣਦੇ ਨਹੀਂ, ਤੁਹਾਨੂੰ ਕਿਸੇ ਦਾ ਰਿਸ਼ਤਾ ਨਹੀਂ ਪਤਾ ਤਾਂ ਆਪਣੀ ਮਰਜ਼ੀ ਨਾਲ ਤੁਸੀਂ ਕਿਸੇ ਦਾ ਵੀ ਨਾਂ ਕਿਵੇਂ ਜੋੜ ਸਕਦੇ ਹੋ। ਇੰਝ ਲੋਕ ਤੁਹਾਡੇ ’ਤੇ ਵਿਸ਼ਵਾਸ ਕਰਨਾ ਛੱਡ ਦੇਣਗੇ।’’
ਅੰਮ੍ਰਿਤ ਨੇ ਕਿਹਾ ਕਿ ਸਿੱਧੂ ਨਾਲ ਉਸ ਦੀ ਕਈ ਵਾਰ ਮੁਲਾਕਾਤ ਹੋਈ ਹੈ। ਉਹ ਬੇਹੱਦ ਸਿਆਣਾ, ਸਮਝਦਾਰ ਤੇ ਸੁਲਝਿਆ ਸੀ, ਜੋ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ ਸੀ। ਸਿੱਧੂ ਨੂੰ ਦੌਲਤ-ਸ਼ੋਹਰਤ ਦਾ ਕੋਈ ਘਮੰਡ ਨਹੀਂ ਸੀ, ਨਹੀਂ ਤਾਂ ਅੱਜ-ਕੱਲ ਨਾਂ ਬਣ ਜਾਵੇ ਤਾਂ ਲੋਕ ਸੱਤਵੇਂ ਅਸਮਾਨ ’ਤੇ ਚੜ੍ਹ ਜਾਂਦੇ ਹਨ। ਮਾਤਾ ਚਰਨ ਕੌਰ ਨਾਲ ਅੰਮ੍ਰਿਤ ਦੀ ਜ਼ਿਆਦਾ ਨੇੜਤਾ ਹੈ।
ਇਥੇ ਦੇਖੋ ਪੂਰੀ ਵੀਡੀਓ–
ਅਖੀਰ ’ਚ ਅੰਮ੍ਰਿਤ ਨੇ ਕਿਹਾ, ‘‘ਮੈਂ ਸੋਸ਼ਲ ਮੀਡੀਆ ’ਤੇ ਮੈਂ ਪੋਸਟ ਸਾਂਝੀ ਕੀਤੀ ਹੈ, ਉਸ ਤਸਵੀਰ ਨੂੰ ਤੁਸੀਂ ਚੰਗੀ ਪੋਸਟ ਲਈ ਜਿਵੇਂ ਮਰਜ਼ੀ ਵਰਤੋਂ ਪਰ ਰਿਸ਼ਤਿਆਂ ਨੂੰ ਗਲਤ ਨਾ ਦਿਖਾਓ। ਮੈਂ ਸ਼ਿਕਾਇਤ ਦਰਜ ਨਹੀਂ ਕਰਵਾਈ। ਮੈਂ ਬਸ ਚਿਤਾਵਨੀ ਦੇਣਾ ਚਾਹੁੰਦੀ ਹਾਂ, ਜਿਸ ਨੇ ਇਸ ਨੂੰ ਗਲਤ ਢੰਗ ਨਾਲ ਪਾਇਆ ਹੈ, ਉਹ ਮੁਆਫ਼ੀ ਮੰਗੇ। ਸਿੱਧੂ ਦੀ ਮੰਗੇਤਰ ਦਾ ਨਾਂ ਵੀ ਵਾਰ-ਵਾਰ ਸਾਹਮਣੇ ਨਹੀਂ ਲਿਆਣਾ ਚਾਹੀਦਾ। ਉਹ ਵੀ ਕਿਸੇ ਦੀ ਧੀ-ਭੈਣ ਹੈ। ਵਾਰ-ਵਾਰ ਅਜਿਹਾ ਕਰਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਿਸਾਨਾਂ ਵਲੋਂ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਮਨਾਇਆ ਜਾਵੇਗਾ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ
NEXT STORY