ਬਟਾਲਾ, (ਸੈਂਡੀ)- ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਬਥੇਰੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੇਕਰ ਜ਼ਮੀਨੀ ਪੱਧਰ ’ਤੇ ਨਜ਼ਰ ਮਾਰੀਏ ਤਾਂ ਕਿਤੇ ਵੀ ਵਿਕਾਸ ਹੋਇਆ ਕਿਤੇ ਵੀ ਨਜ਼ਰ ਨਹੀਂ ਆਉਂਦਾ। ਆਜਾਦੀ ਤੋਂ ਬਾਅਦ ਅੱਜ ਲਗਭਗ 71 ਸਾਲ ਬੀਤ ਜਾਣ ਦੇ ਬਾਅਦ ਵੀ ਲੋਕ ਗਲੀਆਂ, ਨਾਲੀਆਂ ਤੇ ਸਡ਼ਕਾਂ ਦੀ ਮੁਰੰਮਤ ਲਈ ਧਰਨੇ ਲਗਾ ਰਹੇ ਹਨ। ਜੇਕਰ ਹੁਣ ਵੀ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਾ ਮਿਲਣ, ਤਾਂ ਸਿਰਫ ਅਖਬਾਰੀ ਸੁਰਖੀਆਂ ਲਈ ਵਿਕਾਸ ਦੇ ਦਾਅਵੇ ਕਰਨੇ ਕੋਈ ਮਾਅਨੇ ਨਹੀਂ ਰੱਖਦੇ। ਐਸਾ ਹੀ ਵਾਕਿਆ ਪੰਜਾਬ ਦਾ ਮਸ਼ਹੂਰ ਜ਼ਿਲਾ ਗੁਰਦਾਸਪੁਰ ਦੇ ਪਿੰਡ ਭੁੰਬਲੀ ਅੰਦਰ ਵਿਕਾਸ ਨੂੰ ਲੈ ਕੇ ਲੋਕਾਂ ਵੱਲੋਂ ਸਰਕਾਰ ਪ੍ਰਤੀ ਭਾਰੀ ਰੋਸ ਜਤਾਇਆ ਜਾ ਰਿਹਾ ਹੈ।
ਕੀ ਕਹਿਣਾ ਹੈ ਪਿੰਡ ਵਾਸੀਆਂ ਦਾ
ਜਾਣਕਾਰੀ ਦਿੰਦਿਆਂ ਪਿੰਡ ਵਾਸੀ ਦਵਿੰਦਰ ਸਿੰਘ, ਜੋਬਨ ਸਿੰਘ, ਦਲੇਰ ਸਿੰਘ, ਅਮਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ, ਮਾ. ਮਨਜਿੰਦਰ ਪਾਲ ਸਿੰਘ, ਮਾ. ਹਰਮੀਤ ਸਿੰਘ, ਮਾ. ਪਲਵਿੰਦਰ ਸਿੰਘ, ਦਲਜੀਤ ਸਿੰਘ, ਅਮਰਜੀਤ ਸਿੰਘ, ਕਾਦਰ ਸਿੰਘ, ਉਜਵਲ ਸਿੰਘ, ਗੁਰਵਿੰਦਰ ਸਿੰਘ, ਸ਼ੇਰੀ ਸਿੰਘ, ਰਾਜਾ ਸਿੰਘ, ਝਿਰਮਲ ਸਿੰਘ, ਦਲਜੀਤ ਸਿੰਘ, ਹਰਮਨ ਸਿੰਘ, ਨਵਨੀਤ ਸਿੰਘ ਆਦਿ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਾ ਤਾਂ ਪਿੰਡ ਅੰਦਰ ਕੋਈ ਡਾਕਖਾਨਾ ਹੈ, ਨਾ ਹੀ ਅੌਰਤਾਂ ਲਈ ਸਿਖਲਾਈ ਸੈਂਟਰ, ਨਾ ਹੀ ਪੰਚਾਇਤ ਘਰ। ਜਿਸ ਕਾਰਨ ਪਿੰਡ ਵਾਸੀਆਂ ਨੂੰ ਆਪਣੇ ਨਿੱਜੀ ਕੰਮਾਂ ਲਈ ਹੋਰਨਾਂ ਥਾਵਾਂ ’ਤੇ ਜਾ ਕੇ ਆਪਣੇ ਕੰਮ ਪਾਉਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਗਈ ਸਰਕਾਰ ਵੱਲੋਂ ਚੋਣਾਂ ਸਮੇਂ ਪਿੰਡਾਂ ਦੇ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਕਿ ਜਿੱਤਣ ਤੋਂ ਬਾਅਦ ਪਿੰਡਾਂ ਦਾ ਮਾਹੌਲ ਸ਼ਹਿਰਾਂ ਤੋਂ ਵੀ ਵਧੀਆਂ ਬਣਾ ਕੇ ਦਿੱਤਾ ਜਾਵੇਗਾ ਅਤੇ ਪਿੰਡਾਂ ਦੀ ਨੁਹਾਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਵੇਗਾ। ਪਰ ਇਹ ਦਾਅਵੇ ਸਿਰਫ਼ ਚੋਣਾਂ ਸਮੇਂ ਹੀ ਲੀਡਰਾਂ ਨੂੰ ਆਉਂਦੇ ਹਨ, ਪਰ ਹਕੀਕਤ ਵਿੱਚ ਪਿੰਡਾਂ ਦਾ ਐਨਾ ਮਾਡ਼ਾ ਹਾਲ ਹੀ ਕੋਈ ਵੀ ਗਲੀ ਅਜਿਹੀ ਨਹੀਂ ਹੈ, ਜਿਸ ਵਿੱਚ ਗੰਦਾ ਪਾਣੀ ਲਾ ਖਡ਼ਿਆ ਹੋਵੇ।
ਪਿੰਡ ਵਾਸੀਆਂ ਕੀਤੀ ਪ੍ਰਸਾਸਨ ਤੋਂ ਪੁਰਜ਼ੋਰ ਮੰਗ 
ਅਖੀਰ ਵਿਚ ਪਿੰਡ ਵਾਸੀਆਂ ਕਿਹਾ ਕਿ ਜਦੋ ਚੌਣਾਂ ਦੌਰਾਨ ਕੋਈ ਵੀ ਲੀਡਰ ਪਿੰਡ ਵੱਲ ਨੂੰ ਆਇਆ, ਤਾਂ ਉਸ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ। ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣਾ ਉੱਲੂ ਸਿੱਧਾ ਕੀਤਾ ਹੈ। ਜਿਸ ਤੋਂ ਬਾਅਦ ਹੁਣ ਲੋਕ ਪੂਰੀ ਤਰ੍ਹਾਂ ਸਤਰਕ ਹੋ ਚੁੱਕੇ ਹਨ। ਉਨ੍ਹਾਂ ਡੀ.ਸੀ. ਗੁਰਦਾਸਪੁਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਗੰਭੀਰ ਹੋਣ ਅਤੇ ਜਲਦ ਤੋਂ ਜਲਦ ਪਿੰਡ ਵਾਸੀਆਂ ਗਲੀਆ, ਨਾਲੀਆ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ।
ਸਕੂਲੀ ਬੱਚੇ ਵੀ ਹਨ ਗੰਦੇ ਪਾਣੀ ਕਾਰਨ ਪ੍ਰੇਸ਼ਾਨ
ਇੱਥੇ ਦੱਸਣਾ ਬਣਦਾ ਹੈ, ਕਿ ਪਿੰਡ ਵਿੱਚ ਸਰਕਾਰੀ ਸਕੈਡੰਰੀ ਸਕੂਲ ਹੈ। ਜਿਸ ’ਚ ਕਰੀਬ 14 ਪਿੰਡਾਂ ਦੇ ਬੱਚੇ ਹਰ ਰੋਜ਼ ਇਸ ਸਕੂਲ ਵਿਚ ਪਡ਼੍ਹਨ ਆਉਂਦੇ ਹਨ, ਪਰ ਜੇਕਰ ਅਸੀ ਸਕੂਲ ਦੇ ਬਾਹਰਵਾਰ ਦੇ ਦ੍ਰਿਸ਼ ਦੀ ਗੱਲ ਕਰੀਏ, ਤਾਂ ਤੁਸੀ ਇਸ ਤਸਵੀਰ ਵਿਚ ਦੇਖ ਸਕਦੇ ਹੋ, ਕਿ ਸਕੂਲ ਦੇ ਬਾਹਰਵਾਰ ਖਡ਼ੇ ਪਾਣੀ ਨੇ ਛੱਪਡ਼ ਦਾ ਰੂਪ ਧਾਰਨ ਕਰ ਲਿਆ ਹੈ। ਜਿਸ ’ਚੋਂ ਲੰਘ ਕੇ ਬੱਚੇ ਸਕੂਲ ਨੂੰ ਜਾਣ ਲਈ ਮਜ਼ਬੂਰ ਹਨ ਅਤੇ ਕਈ ਵਾਰ ਬੱਚੇ ਸਕੂਲ ਜਾਂਦੇ ਸਮੇਂ ਆਪਣੀਆਂ ਵਰਦੀਆਂ ਖਰਾਬ ਕਰ ਲੈਂਦੇ ਹਨ। ਜਿਸ ਕਾਰਨ ਬੱਚਿਆਂ ਵੀ ਇਸ ਪ੍ਰੇਸ਼ਾਨੀ ਤੋਂ ਦੁਖੀ ਹਨ। ਦੂਸਰੇ ਪਾਸੇ ਪਿੰਡ ’ਚ ਛੱਪਡ਼ ਦੀ ਵੀ ਪਿਛਲੇ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਛੱਪਡ਼ ਅੰਦਰ ਗੰਦਗੀ ਭਰੀ ਹੋਈ ਹੈ ਅਤੇ ਛੱਪਡ਼ ਅੰਦਰ ਭੰਗ ਬੂਟੀ ਉੱਗੀ ਹੋਈ ਹੈ। ਜਿਸ ਤੋਂ ਜ਼ਿਆਦਾ ਬੀਮਾਰੀਆਂ ਦੇ ਫੈਲਣ ਦਾ ਡਰ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਦੇ ਚੁੱਕੇ ਹਾਂ, ਪਰ ਕੋਈ ਵੀ ਅਧਿਕਾਰੀ ਪਿੰਡ ਦਾ ਸਾਰ ਤੱਕ ਲੈਣ ਨਹੀਂ ਆਇਆ।
ਸਡ਼ਕਾਂ ਵੀ ਬੁਰੀ ਤਰ੍ਹਾਂ ਹਨ ਟੁੱਟੀਆਂ
ਇਸ ਤੋਂ ਬਾਅਦ ਜੇਕਰ ਅਸੀ ਪਿੰਡ ਦੇ ਆਲੇ-ਦੁਆਲੇ ਦੀਆਂ ਸਡ਼ਕਾਂ ਦੀ ਗੱਲ ਕਰੀਏ, ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਇੰਝ ਲੱਗਦਾ ਹੈ ਜਿਵੇ ਟੋਇਆਂ ’ਚ ਹੀ ਸਡ਼ਕਾਂ ਬਣੀਆ ਹੋਣ। ਉਨ੍ਹਾਂ ਦੱਸਿਆ ਕਿ ਜਦੋਂ ਬਾਰਿਸ਼ ਹੁੰਦੀ ਹੈ, ਤਾਂ ਸਡ਼ਕਾਂ ਟੁੱਟੀਆਂ ਹੋਣ ਕਾਰਨ ਬਾਰਿਸ਼ ਦਾ ਸਾਰਾ ਪਾਣੀ ਟੋਇਆ ਵਿਚ ਖਡ਼ਾ ਹੋ ਜਾਂਦਾ ਹੈ ਅਤੇ ਲੋਕਾਂ ਆਪਣੇ ਵੱਡੇ ਅਤੇ ਛੋਟੇ ਵਾਹਨ ਲੰਘਦੇ ਹਨ ਤੇ ਇੰਨ੍ਹਾਂ ਟੋਇਆ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਹਾਦਸਾ ਵਾਪਰ ਰਹੇ ਹਨ ਤੇ ਜੇਕਰ ਸਮਾ ਰਹਿੰਦਿਆਂ ਹੀ ਇਸ ਦਾ ਕੋਈ ਢੁੱਕਵਾ ਪੱਕਾ ਹੱਲ ਨਾ ਕੱਢਿਆ ਗਿਆ ਤਾਂ ਕੋਈ ਵੱਡੀ ਦੁਰਘਟਨਾ ਵੀ ਵਾਪਰ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਵਿਖੇ ਸਥਾਪਤ ਕੀਤਾ ਜਾਵੇਗਾ ਆਧੁਨਿਕ ਕੈਂਸਰ ਕੇਅਰ ਸੈਂਟਰ : ਭੱਟੀ
NEXT STORY