ਨਵੀਂ ਦਿੱਲੀ — ਸਰਕਾਰ ਨੇ ਵੀਰਤਾ ਪੁਰਸਕਾਰ ਜੇਤੂ ਹਥਿਆਰਬੰਦ ਫੌਜ ਦੇ ਜਵਾਨਾਂ ਨੂੰ ਮਿਲਣ ਵਾਲੀ ਰਕਮ ਦੁੱਗਣੀ ਕਰ ਦਿੱਤੀ ਹੈ। ਇਹ ਵਧੀ ਹੋਈ ਰਕਮ ਸੁਤੰਤਰਤਾ ਤੋਂ ਬਾਅਦ ਅਤੇ ਸੁਤੰਤਰਤਾ ਤੋਂ ਪਹਿਲਾਂ ਵੀਰਤਾ ਪੁਰਸਕਾਰ ਜੇਤੂਆਂ ਲਈ ਹੈ। ਇਹ ਭੁਗਤਾਨ 1 ਅਗਸਤ ਤੋਂ ਪਹਿਲਾਂ ਤੁਰੰਤ ਪ੍ਰਭਾਵ ਨਾਲ ਕੀਤਾ ਜਾਵੇਗਾ। ਰੱਖਿਆ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਪਰਮਵੀਰ ਚੱਕਰ ਜੇਤੂ ਨੂੰ ਹੁਣ ਹਰ ਮਹੀਨੇ 20 ਹਜ਼ਾਰ ਰੁਪਏ ਮਿਲਣਗੇ ਜੋ ਹੁਣ ਤਕ 10 ਹਜ਼ਾਰ ਰੁਪਏ ਮਿਲਦੇ ਸਨ। ਉਥੇ ਹੀ ਅਸ਼ੋਕ ਚੱਕਰ ਪ੍ਰਾਪਤ ਕਰਨ ਵਾਲਿਆਂ ਨੂੰ ਹਰ ਮਹੀਨੇ 12 ਹਜ਼ਾਰ ਰੁਪਏ ਮਿਲਣਗੇ। ਮਹਾਵੀਰ ਪੁਰਸਕਾਰ ਜੇਤੂਆਂ ਨੂੰ ਹੁਣ 10 ਹਜ਼ਾਰ ਰੁਪਏ ਮਿਲਣਗੇ, ਜਦਕਿ ਕੀਰਤੀ ਚੱਕਰ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਜਵਾਨਾਂ ਨੂੰ 9 ਹਜ਼ਾਰ ਰੁਪਏ ਮਿਲਣਗੇ।
ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ ਅਮਰੀਕਾ 'ਚ ਕਤਲ ਕੀਤੇ ਗਏ ਸੰਦੀਪ ਦੀ ਮ੍ਰਿਤਕ ਦੇਹ
NEXT STORY