ਜਲੰਧਰ (ਮਹੇਸ਼)— ਬੀਤੇ ਦਿਨੀਂ ਜੈਕਸਨ ਸਿਟੀ (ਅਮਰੀਕਾ) 'ਚ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਵਾਸੀ ਪੰਜਾਬੀ ਸੰਦੀਪ ਸਿੰਘ ਦੀ ਲਾਸ਼ ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ। ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ-1 ਬੜਿੰਗ ਰੋਡ ਦੀਪ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਹੁਣ ਵੀਰਵਾਰ ਸ਼ਾਮ 6.20 ਵਜੇ ਏਅਰ ਇੰਡੀਆ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚ ਜਾਵੇਗੀ, ਜਿਸ ਦੇ ਬਾਅਦ ਰਾਤ 10 ਵਜੇ ਰਾਤ ਤੱਕ ਸੰਦੀਪ ਦੀ ਲਾਸ਼ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚਣ ਦੀ ਉਮੀਦ ਹੈ।

ਰਾਮਾਮੰਡੀ ਥਾਣੇ 'ਚ ਮੁਣਸ਼ੀ ਦੇ ਅਹੁਦੇ 'ਤੇ ਤਾਇਨਾਤ ਬਲਵਿੰਦਰ ਸਿੰਘ ਅਨੁਸਾਰ ਸੰਦੀਪ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 12.30 ਵਜੇ ਰਾਮ ਬਾਗ ਦੀਪ ਨਗਰ 'ਚ ਹੋਵੇਗਾ। ਸੰਦੀਪ ਦੀ ਸਵ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਤੋਂ 11 ਵਜੇ ਸ਼ਮਸ਼ਾਨਘਾਟ ਲਈ ਰਵਾਨਾ ਹੋਵੇਗੀ।

FZR : ਅਕਾਲੀ ਭਾਜਪਾ ਆਗੂਆਂ ਸਮੇਤ 80-90 ਵਿਅਕਤੀਆਂ ਖਿਲਾਫ ਕੇਸ ਦਰਜ
NEXT STORY