ਕਪੂਰਥਲਾ, (ਭੂਸ਼ਣ)- ਕੁੱਖ 'ਚ ਪਲ ਰਹੇ ਭਰੂਣ ਦੇ ਲਿੰਗ ਜਾਂਚ ਅਤੇ ਕੰਨਿਆ ਭਰੂਣ ਹੱਤਿਆ ਇਕ ਬੇਹੱਦ ਗੰਭੀਰ ਮੁੱਦਾ ਹੈ । ਜਿਸ ਨੂੰ ਲੈ ਕੇ ਸੂਬਾ ਸਰਕਾਰ ਦੇ ਹੁਕਮਾਂ 'ਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਅਲਟਰਾਸਾਊਂਡ ਸਕੈਨਿੰਗ ਸੈਂਟਰਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਨੂੰ ਲੈ ਕੇ ਸੂਬਾ ਸਰਕਾਰ ਦੇ ਹੁਕਮਾਂ 'ਤੇ ਸਿਹਤ ਵਿਭਾਗ ਦੀ ਸੂਬਾ ਪੱਧਰ 'ਤੇ ਇੰਸਪੈਕਸ਼ਨ ਟੀਮ ਨੇ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਦੇ ਤਹਿਤ ਸੂਬਾ ਪੱਧਰ 'ਤੇ ਬਣਾਈ ਗਈ ਸਟੇਟ ਇੰਸਪੈਕਸ਼ਨ ਟੀਮ ਨੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਸਹਿਯੋਗ ਨਾਲ ਸ਼ਹਿਰ ਦੇ ਕਈ ਸਕੈਨਿੰਗ ਸੈਂਟਰਾਂ ਦੀ ਚੈਕਿੰਗ ਕੀਤੀ। ਇਸ ਟੀਮ 'ਚ ਡਿਪਟੀ ਡਾਇਰੈਕਟਰ ਡਾ. ਲਵਲੀਨ ਗਰਗ, ਸਿਵਲ ਸਰਜਨ ਨਵਾਂ ਸ਼ਹਿਰ ਡਾ. ਗੁਰਿੰਦਰ ਚਾਵਲਾ, ਪਰਿਵਾਰ ਭਲਾਈ ਅਫਸਰ ਡਾ. ਸੁਖਵਿੰਦਰ, ਜ਼ਿਲਾ ਪਰਿਵਾਰ ਕਲਿਆਣ ਅਫਸਰ ਕਪੂਰਥਲਾ ਡਾ. ਸੁਰਿੰਦਰ ਕੁਮਾਰ, ਸਿਵਲ ਹਸਪਤਾਲ ਜਲੰਧਰ ਦੇ ਗਾਈਨੋਲੋਜਿਸਟ ਡਾ. ਗੁਰਮੀਤ ਕੌਰ, ਜ਼ਿਲਾ ਮਾਸ ਮੀਡੀਆ ਅਫਸਰ ਨਵਾਂ ਸ਼ਹਿਰ ਜਗਤ ਰਾਮ, ਜ਼ਿਲਾ ਮਾਸ ਮੀਡੀਆ ਅਫਸਰ ਪਰਮਜੀਤ ਕੌਰ ਸਹਿਤ ਇਸ ਟੀਮ ਨੇ ਅਲਟਰਾਸਾਊਂਡ ਕੇਂਦਰਾਂ ਦੀ ਚੈਕਿੰਗ ਕੀਤੀ।
ਇਸ ਦੌਰਾਨ ਸਟੇਟ ਇੰਸਪੈਕਸ਼ਨ ਟੀਮ ਨੇ ਸ਼ਹਿਰ 'ਚ ਚੱਲ ਰਹੇ ਸਕੈਨਿੰਗ ਸੈਂਟਰਾਂ ਨੂੰ ਹੁਕਮ ਦਿੱਤੇ ਕਿ ਉਹ ਗਰਭਵਤੀ ਔਰਤਾਂ ਦੀ ਸਕੈਨ ਕਰਨ ਦੇ ਸਮੇਂ ਉਸ ਦਾ ਆਧਾਰ ਕਾਰਡ ਜ਼ਰੂਰ ਹੋਣਾ ਚਾਹੀਦਾ ਹੈ। ਗਰਭਵਤੀ ਔਰਤ ਜਿੰਨੀ ਵਾਰ ਆਏ ਹਰ ਵਾਰ ਉਸ ਦਾ ਆਧਾਰ ਕਾਰਡ ਲਿਆ ਜਾਵੇ। ਆਧਾਰ ਕਾਰਡ ਨਾ ਹੋਣ ਦੀ ਸੂਰਤ 'ਚ ਜਿਥੇ ਗਰਭਵਤੀ ਔਰਤ ਰਵਿੰਦੀ ਹੈ ਉਸ ਜਗ੍ਹਾ ਦੇ ਸਰਪੰਚ ਜਾਂ ਐੱਮ. ਸੀ. ਵੱਲੋਂ ਲਿਖਵਾ ਕੇ ਅਤੇ ਮੋਹਰ ਲਗਵਾ ਕੇ ਉਸ ਦੀ ਪਛਾਣ ਕੀਤੀ ਜਾਵੇ। ਸਕੈਨਿੰਗ ਕਰਵਾਉਣ ਲਈ ਆਈ ਗਰਭਵਤੀ ਔਰਤ ਦੇ ਕੋਲ ਡਾਕਟਰ ਵੱਲੋਂ ਦਿੱਤੀ ਗਈ ਰੈਫਰਲ ਸਲਿਪ ਵੀ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ ਸਕੈਨਿੰਗ ਸੈਂਟਰਾਂ 'ਚ ਸਕੈਨਿੰਗ ਰੂਮ ਦੇ ਬਾਹਰ ਡਾਕਟਰ ਦਾ ਨਾਂ ਅਤੇ ਸਕੈਨਿੰਗ ਕਰਨ ਦੇ ਸਮੇਂ ਜ਼ਰੂਰ ਲੱਗਾ ਹੋਣਾ ਚਾਹੀਦਾ ਹੈ। ਟੀਮ ਵੱਲੋਂ ਇਹ ਵੀ ਹੁਕਮ ਦਿੱਤੇ ਗਏ ਕਿ ਐੱਫ. ਫ਼ਾਰਮ ਨੂੰ ਭਰਦੇ ਸਮੇਂ ਸਬੰਧਤ ਸਟਾਫ ਵੱਲੋਂ ਕੋਈ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਰਿਕਾਰਡ ਨੂੰ ਅਪ-ਟੂ-ਡੇਟ ਰੱਖਿਆ ਜਾਵੇ।
ਕੈਪਟਨ ਸਾਹਬ! ਹੁਣ ਗੁਟਕਾ ਸਾਹਿਬ ਦੀ ਫਿਰ ਤੋਂ ਸਹੁੰ ਚੁੱਕੋ : ਖਹਿਰਾ
NEXT STORY