ਹੁਸ਼ਿਆਰਪੁਰ, (ਘੁੰਮਣ)- ਬਜਰੰਗ ਦਲ (ਹਿੰਦੋਸਤਾਨ) ਦੇ ਰਾਸ਼ਟਰੀ ਉਪ ਪ੍ਰਧਾਨ ਜੇ. ਕੇ. ਚੱਗਰਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਜਰੰਗ ਦਲ ਵਰਕਰਾਂ ਦੀ ਜ਼ਿਲਾ ਪ੍ਰ੍ਰਬੰਧਕੀ ਕੰਪਲੈਕਸ ਦੇ ਬਾਹਰ ਭੁੱਖ ਹੜਤਾਲ ਅੱਜ 5ਵੇਂ ਦਿਨ ਵੀ ਜਾਰੀ ਰਹੀ। ਬਜਰੰਗ ਦਲ (ਹਿੰਦੋਸਤਾਨ) ਦੇ 2 ਆਗੂਆਂ ਰਣਜੋਧ ਰਾਣਾ ਤੇ ਦਵਿੰਦਰ ਨਾਗਰ ਗੋਲਡੀ ਵੱਲੋਂ ਸ਼ੁਰੂ ਕੀਤਾ ਮਰਨ ਵਰਤ ਅੱਜ ਦੂਸਰੇ ਦਿਨ 'ਚ ਦਾਖਲ ਹੋ ਗਿਆ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਪਾਰਟੀ ਆਗੂ ਸੁਧੀਰ ਸੂਰੀ ਵਿਰੁੱਧ ਦਰਜ ਕੇਸ ਰੱਦ ਕਰ ਕੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ। ਇਸ ਮੌਕੇ ਪੰਜਾਬ ਪ੍ਰਧਾਨ ਦੀਪਕ ਸੰਗੜ, ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਮਨਜੀਤ ਸਿੰਘ, ਜ਼ਿਲਾ ਚੇਅਰਮੈਨ ਜਸਪਾਲ ਰਾਣਾ, ਉਪ ਪ੍ਰਧਾਨ ਪਰਮਜੀਤ ਰਾਣਾ, ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ, ਦੋਆਬਾ ਜ਼ੋਨ ਪ੍ਰਧਾਨ ਸੁਰਿੰਦਰ ਸਿੰਘ, ਸੁਖਦੇਵ ਸਿੰਘ, ਲੱਕੀ ਰਾਣਾ, ਰਾਕੇਸ਼ ਕੁਮਾਰ ਗੋਰਾ ਆਦਿ ਹਾਜ਼ਰ ਸਨ।
ਹੌਜ਼ਰੀ ਤੋਂ ਲੱਖਾਂ ਦੀ ਮਸ਼ੀਨਰੀ ਤੇ ਕੱਪੜਾ ਚੋਰੀ
NEXT STORY