ਬੁਢਲਾਡਾ (ਬਾਂਸਲ) — ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਖੇਤ ਮਜਦੂਰਾਂ ਵੱਲੋਂ ਮਜਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।|ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਸੱਤਾਧਾਰੀ ਹਾਕਮਾਂ ਦੀਆਂ ਧਨਾਢਾਂ ਪੱਖੀ ਨੀਤੀਆਂ ਨੇ ਦਲਿਤ ਮਜਦੂਰਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੇ ਤੋਰਿਆ ਹੈ। ਉਨ੍ਹਾਂ ਦੱਸਿਆਂ ਕਿ ਕਰਜਿਆਂ ਅਤੇ ਖੁਦਕੁਸ਼ੀਆਂ ਦੇ ਸਵਾਲ 'ਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸਰਵੇਖਣ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੇ ਖੇਤੀ ਖੇਤਰ 'ਚ ਆਏ ਆਧੁਨਿਕ ਮਸ਼ੀਨੀਕਰਨ ਦਾ ਸਭ ਤੋਂ ਮਾੜਾ ਅਸਰ ਬੇ-ਜ਼ਮੀਨੇ ਦਲਿਤਾਂ ਅਤੇ ਖੇਤ ਮਜਦੂਰਾਂ 'ਤੇ ਪਿਆ ਹੈ।|ਜਿਸ ਕਾਰਨ ਕਰਜਿਆਂ 'ਚ ਡੁੱਬਿਆ ਕਿਸਾਨ ਅਤੇ ਦਲਿਤ ਮਜਦੂਰ ਖੁਦਕੁਸ਼ੀ ਦੇ ਰਾਹ ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਸਮਾਰਾਜ ਪ੍ਰਸਤ ਨੀਤੀਆਂ ਦੇ ਤਹਿਤ ਸਕੂਲਾਂ, ਸਿਹਤ ਸੇਵਾਵਾਂ, ਜਲ ਸਪਲਾਈ, ਬਿਜਲੀ ਬੋਰਡ, ਸੜਕਾਂ ਅਤੇ ਸਮਾਜ ਭਲਾਈ ਨਾਲ ਜੁੜੇ ਵਿਭਾਗਾਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਕਾਰਨ ਮਿਹਨਤਕਸ਼ ਲੋਕਾਂ ਤੋਂ ਬੁਨਿਆਦੀ ਸਹੂਲਤਾਂ ਦੂਰ ਹੁੰਦੀਆਂ ਜਾ ਰਹੀਆ ਹਨ।|ਉਨ੍ਹਾ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਅਜ਼ਾਦੀ ਦੇ 70 ਸਾਲ ਵੀ ਦਲਿਤ ਕੁੱਲੀ, ਗੁੱਲੀ ਅਤੇ ਜੁੱਲੀ ਨੂੰ ਤਰਸ ਰਿਹਾ ਹੈ ਅਤੇ ਮਜਦੂਰ ਵਰਗ ਛੋਟੇ-ਛੋਟੇ ਘਰਾਂ 'ਚ ਪਸ਼ੂਆਂ ਤੋਂ ਵੀ ਭੈੜੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਉਨ੍ਹਾਂ ਮਜਦੂਰ ਵਰਗ ਨੂੰ ਅਪੀਲ ਕੀਤੀ ਕਿ 10-10 ਮਰਲੇ ਦੇ ਪਲਾਟ, ਕਰਜਾ ਮੁਕਤੀ ਅਤੇ ਰੁਜ਼ਗਾਰ ਪ੍ਰਾਪਤੀ ਲਈ ਮਜਦੂਰ ਮੁਕਤੀ ਮੋਰਚਾ ਦੇ ਅੰਦੋਲਨ ਦਾ ਹਿੱਸਾ ਬਣਨ।
ਇਸ ਮੌਕੇ ਬੀ. ਡੀ. ਪੀ. ਓ. ਬੁਢਲਾਡਾ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ, ਕੁਲਵੰਤ ਸਿੰਘ, ਭੋਲਾ ਸਿੰਘ, ਕਰਨੈਲ ਸਿੰਘ, ਸੋਹਣ ਸਿੰਘ, ਜਗਤਾਰ ਸਿੰਘ, ਜੱਗੂ ਸਿੰਘ, ਮੱਖਣ ਸਿੰਘ ਆਦਿ ਹਾਜ਼ਰ ਸਨ।|
ਸਰਪਲੱਸ ਜ਼ਮੀਨ ਦਾ ਲਾਭ ਲੈਣ ਲਈ ਦਿੱਤਾ ਗਲਤ ਐਫੀਡੇਵਿਟ, ਤਿੰਨ ਭਰਾਵਾਂ 'ਤੇ ਪਰਚਾ ਦਰਜ
NEXT STORY