ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਕਿਸਾਨਾਂ ਤੇ ਕੇਂਦਰ ਸਰਕਾਰ ਦੀ ਬੈਠਕ ਖਤਮ, 5 ਦਸੰਬਰ ਨੂੰ ਹੋਵੇਗੀ ਅਗਲੀ ਮੀਟਿੰਗ
ਚੰਡੀਗੜ੍ਹ/ਨਵੀਂ ਦਿੱਲੀ : ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਹੋਈ ਅੱਜ ਦੀ ਬੈਠਕ ਕਰੀਬ 8 ਘੰਟੇ ਬਾਅਦ ਖਤਮ ਹੋ ਗਈ ਹੈ। ਇਸ ਬੈਠਕ 'ਚ ਵੀ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਕਾਰ ਕਿਸੇ ਵੀ ਗੱਲ 'ਤੇ ਸਹਿਮਤੀ ਨਹੀਂ ਬਣੀ। ਕਿਸਾਨਾਂ ਵਲੋਂ ਲਗਾਤਾਰ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਆਖੀ ਜਾ ਰਹੀ ਹੈ, ਉਥੇ ਹੀ ਕੇਂਦਰ ਸਰਕਾਰ ਦੇ ਮੰਤਰੀ ਕਾਨੂੰਨਾਂ 'ਚ ਸੋਧ ਕਰਨ ਨੂੰ ਤਿਆਰ ਹਨ, ਜਿਸ ਨੂੰ ਕਿ ਕਿਸਾਨਾਂ ਵਲੋਂ ਰੱਦ ਕਰ ਦਿੱਤਾ ਗਿਆ ਹੈ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਬਿਆਨਾਂ ਤੋਂ ਮੁੱਕਰੀ ਕੰਗਨਾ ਰਣੌਤ ਨੇ ਮੁੱਦੇ ਤੋਂ ਭਟਕਾਉਣ ਦੀਆਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ
ਜਲੰਧਰ (ਬਿਊਰੋ)– ਵਿਵਾਦਾਂ ’ਚ ਰਹਿਣ ਵਾਲੀ ਕੰਗਨਾ ਰਣੌਤ ਆਪਣੇ ਬਿਆਨਾਂ ਤੋਂ ਅਕਸਰ ਮੁੱਕਰਦੀ ਰਹਿੰਦੀ ਹੈ। ਪਹਿਲਾਂ ਗਲਤ ਤੇ ਝੂਠ ਬੋਲਣ ਤੋਂ ਬਾਅਦ ਫਿਰ ਉਸ ਨੂੰ ਸੱਚ ਸਾਬਿਤ ਕਰਨ ਦੀਆਂ ਕੋਸ਼ਿਸ਼ਾਂ ਕੰਗਨਾ ਵਲੋਂ ਅਕਸਰ ਜਾਰੀ ਰਹਿੰਦੀਆਂ ਹਨ। ਹਾਲ ਹੀ ’ਚ ਵੀ ਕੰਗਨਾ ਅਜਿਹਾ ਕੁਝ ਕਰਦੀ ਨਜ਼ਰ ਆ ਰਹੀ ਹੈ।
ਕਿਸਾਨਾਂ ਦੇ ਸਮਰਥਨ 'ਚ ਆਏ ਦਿ ਗਰੇਟ ਖਲੀ, ਕੇਂਦਰ ਸਰਕਾਰ ਨੂੰ ਆਖੀ ਵੱਡੀ ਗੱਲ (ਵੇਖੋ ਵੀਡੀਓ)
ਸਪੋਰਟਸ ਡੈਸਕ : ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪਿਛਲੇ 8 ਦਿਨਾਂ ਤੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਕਿਸਾਨਾਂ ਨੂੰ ਵੱਖ-ਵੱਖ ਤਬਕਿਆਂ ਤੋਂ ਸਮਰਥਨ ਮਿਲ ਰਿਹਾ ਹੈ। ਹੁਣ ਡਬਲਯੂ.ਡਬਲਯੂ.ਈ. ਰੈਸਲਰ ਦਿ ਗਰੇਟ ਖਲੀ ਨੇ ਵੀ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਸਰਕਾਰ ਨੂੰ ਤੁਰੰਤ ਇਨ੍ਹਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ।
ਕਿਸਾਨਾਂ ਦੀ ਕੇਂਦਰ ਨੂੰ ਦੋ ਟੁੱਕ, ਕਿਹਾ- ਕਾਨੂੰਨ ਵਾਪਸ ਲਵੋਂਗੇ ਜਾਂ ਨਹੀਂ
ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਚਰਚਾ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੋਂ ਸਿੱਧਾ ਹੀ ਪੁੱਛਿਆ ਹੈ ਕਿ ਕਾਨੂੰਨ ਰੱਦ ਕਰੋਗੇ ਜਾਂ ਨਹੀਂ। ਹੁਣ ਅਸੀਂ ਗੱਲਬਾਤ ਨਹੀਂ ਕਰਾਂਗੇ। ਤੁਸੀਂ ਸਾਡਾ ਸਮਾਂ ਖ਼ਰਾਬ ਨਾ ਕਰੋ। ਦੱਸਣਯੋਗ ਹੈ ਕਿ ਕਿਸਾਨਾਂ ਅਤੇ ਸਰਕਾਰ ਦਰਮਿਆਨ 12 ਵਜੇ ਤੋਂ ਚਰਚਾ ਜਾਰੀ ਹੈ। ਹੁਣ ਦੇਖਣਾ ਹੋਵੇਗਾ ਕਿ ਆਖ਼ਰ ਇਸ ਚਰਚਾ ਦਾ ਕੀ ਹੱਲ ਨਿਕਲਦਾ ਹੈ।
ਬੇਬੇ ਨੂੰ ਮੰਦਾ ਬੋਲਣ ਵਾਲੀ ਕੰਗਨਾ ਦਾ ਪੰਜਾਬੀਆਂ ਨਾਲ ਪਿਆ ਵਾਹ, ਹੁਣ ਜੱਸੀ ਗਿੱਲ ਨੇ ਆਖੀ ਇਹ ਗੱਲ
ਜਲੰਧਰ (ਬਿਊਰੋ) — ਹਰ ਮੁੱਦੇ 'ਤੇ ਹਮੇਸ਼ਾ ਖੁੱਲ੍ਹ ਕੇ ਬੋਲਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹੁਣ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਕਿਸਾਨ ਅੰਦੋਲਨ 'ਤੇ ਇਤਰਾਜਯੋਗ ਟਿੱਪਣੀ ਕਰਨ ਤੋਂ ਬਾਅਦ ਕਲਾਕਾਰਾਂ ਨੇ ਕੰਗਨਾ ਨੂੰ ਘੇਰਿਆ, ਜਿਸ ਤੋਂ ਬਾਅਦ ਹੁਣ ਅਦਾਕਾਰਾ ਦਾ ਵਿਵਾਦ ਮੁੱਦਾ ਬਣਦਾ ਜਾ ਰਿਹਾ ਹੈ। ਜੀ ਹਾਂ, ਪੰਜਾਬੀ ਕਲਾਕਾਰ ਭਾਈਚਾਰੇ ਦੇ ਲੋਕ ਕੰਗਨਾ ਨੂੰ ਕਾਫ਼ੀ ਖਰੀਆਂ-ਖੋਟੀਆਂ ਸੁਣਾ ਰਹੇ ਹਨ।
ਕਿਸਾਨਾਂ ਨੇ ਨਹੀਂ ਖਾਧਾ ਸਰਕਾਰ ਦਾ ਖਾਣਾ, ਬਾਹਰੋਂ ਮੰਗਵਾਇਆ ਲੰਚ
ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਵਿਗਿਆਨ ਭਵਨ 'ਚ ਚਰਚਾ ਜਾਰੀ ਹੈ। ਕਿਸਾਨਾਂ ਵਲੋਂ ਲਗਾਤਾਰ ਐੱਮ.ਐੱਸ.ਪੀ. 'ਤੇ ਆਪਣੀ ਮੰਗ ਰੱਖੀ ਜਾ ਰਹੀ ਹੈ, ਕਿਸਾਨਾਂ ਨੇ ਆਪਣੇ ਵਲੋਂ 10 ਪੰਨਿਆਂ ਦਾ ਖਰੜਾ ਫੜਾਇਆ ਹੈ। ਦੁਪਹਿਰ 3 ਵਜੇ ਮੀਟਿੰਗ 'ਚ ਬਰੇਕ ਹੋਇਆ, ਅਜਿਹੇ 'ਚ ਕਿਸਾਨ ਬਾਹਰ ਆਏ। ਬੈਠਕ ਦੀ ਖ਼ਾਸ ਗੱਲ ਇਹ ਹੈ ਕਿ ਕਿਸਾਨਾਂ ਨੇ ਆਪਣਾ ਖਾਣਾ ਬਾਹਰੋਂ ਮੰਗਵਾ ਕੇ ਖਾਧਾ।
ਕਿਸਾਨੀ ਮੁੱਦੇ 'ਤੇ ਅਮਿਤ ਸ਼ਾਹ ਨਾਲ ਬੈਠਕ ਮਗਰੋਂ 'ਕੈਪਟਨ' ਨੇ ਮੀਡੀਆ ਨੂੰ ਦਿੱਤਾ ਬਿਆਨ, ਜਾਣੋ ਕੀ ਬੋਲੇ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨੀ ਮੁੱਦੇ 'ਤੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਖ਼ਤਮ ਹੋਣ ਮਗਰੋਂ ਕੈਪਟਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਸਾਵਧਾਨ ਕੀਤਾ ਹੈ ਕਿ ਜੇਕਰ ਖੇਤੀ ਕਾਨੂੰਨਾਂ ਬਾਰੇ ਰੇੜਕੇ ਦਾ ਜਲਦ ਕੋਈ ਹੱਲ ਨਾ ਨਿਕਲਿਆ ਤਾਂ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।
ਦਿਲਜੀਤ ਦੇ ਟਵੀਟ ਤੋਂ ਬਾਅਦ ਭੜਕੀ ਕੰਗਨਾ ਰਣੌਤ, ਦੋਵਾਂ ਵਿਚਾਲੇ ਟਵਿਟਰ ’ਤੇ ਛਿੜੀ ਜੰਗ
ਜਲੰਧਰ (ਬਿਊਰੋ)- ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਤੇ ਪੰਜਾਬੀ ਕਲਾਕਾਰਾਂ ਦਾ ਮੁੱਦਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ। ਦਿਲਜੀਤ ਦੋਸਾਂਝ ਵਲੋਂ ਕੰਗਨਾ ਰਣੌਤ ਨੂੰ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਕੰਗਨਾ ਰਣੌਤ ਭੜਕ ਉਠੀ ਹੈ, ਜੋ ਟਵਿਟਰ ’ਤੇ ਦਿਲਜੀਤ ਦੋਸਾਂਝ ਨੂੰ ਮਾੜਾ ਬੋਲ ਰਹੀ ਹੈ। ਕੰਗਨਾ ਤੇ ਦਿਲਜੀਤ ਵਿਚਾਲੇ ਟਵਿਟਰ ’ਤੇ ਜੰਗ ਛਿੜ ਚੁੱਕੀ ਹੈ ਤੇ ਦੋਵੇਂ ਇਕ-ਦੂਜੇ ਨੂੰ ਟਵੀਟਸ ਰਾਹੀਂ ਜਵਾਬ ਦੇ ਰਹੇ ਹਨ।
ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ
ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖ਼ਿਲਾਫ਼ ਸ਼ੁਰੂ ਹੋਇਆ ਅੰਦੋਲਨ ਭੱਖਦਾ ਜਾ ਰਿਹਾ ਹੈ। ਇਸ ਅੰਦੋਲਨ ਦੀ ਹਮਾਇਤ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਆਪਣਾ ਪਦਮ ਭੂਸ਼ਣ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਕਿਸਾਨਾਂ ਦੇ ਹੱਕ 'ਚ ਡਟ ਗਏ ਹਨ।
ਗੁਰਦਾਸ ਮਾਨ ਹੋਇਆ ਭਾਵੁਕ, ‘ਮੈਨੂੰ ਗਾਲ੍ਹਾਂ ਕੱਢ ਲਓ ਪਰ ਮੇਰੇ ਤੋਂ ਪੰਜਾਬੀ ਹੋਣ ਦਾ ਹੱਕ ਨਾ ਖੋਵੋ’
ਜਲੰਧਰ (ਵੈੱਬ ਡੈਸਕ) — ਖ਼ੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਨੂੰ ਵੱਡੇ ਪੱਧਰ 'ਤੇ ਪੰਜਾਬੀ ਕਲਾਕਾਰ ਭਾਈਚਾਰੇ ਵਲੋਂ ਸਮਰਥਨ ਮਿਲ ਰਿਹਾ ਹੈ। ਪੰਜਾਬ 'ਚ ਰਹਿੰਦੇ ਅਨੇਕਾਂ ਹੀ ਕਲਾਕਾਰ ਵੱਡੇ ਪੱਧਰ 'ਤੇ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਉਥੇ ਹੀ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਗਾਇਕ-ਅਦਾਕਾਰ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਬੁੱਧੀ ਜੀਵੀਆਂ ਤੇ ਕਿਸਾਨ ਨਾਲ ਜੁੜੇ ਹਰ ਵਿਅਕਤੀ ਨੂੰ ਸਲੂਟ ਕੀਤਾ।
ਬਾਦਲ 'ਫਖ਼ਰ ਏ ਕੌਮ' ਸਨਮਾਨ ਵੀ ਵਾਪਸ ਕਰਨ : ਜੀ. ਕੇ.
NEXT STORY