ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਖੇਤੀ ਸੋਧ ਕਾਨੂੰਨਾਂ ਵਿਰੁੱਧ ਹੁਣ ਦਿੱਲੀ ਜਾ ਕੇ ਮੋਦੀ ਦਾ ਪਿੱਟ-ਸਿਆਪਾ ਕਰਨਗੇ ਪੰਜਾਬ ਦੇ ਕਿਸਾਨ
ਮੋਗਾ (ਗੋਪੀ ਰਾਊਕੇ) - ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਸੋਧ ਬਿੱਲਾਂ ਵਿਰੁੱਧ ਪੰਜਾਬ ’ਚ ਲੰਬੀ ਲੜਾਈ ਲੜਨ ਮਗਰੋਂ ਕਿਸਾਨ ਹਿਤੈਸ਼ੀ ਧਿਰਾਂ ਨੇ ਹੁਣ ਕੇਂਦਰ ਵਿਰੁੱਧ ਆਰ-ਪਾਰ ਦੀ ਲੜਾਈ ਵਿੱਢਣ ਦੀ ਵਿਉਂਤਬੰਦੀ ਕੀਤੀ ਹੈ। ਕਿਸਾਨ ਹਿਤੈਸ਼ੀ ਧਿਰਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਦਾ ਤਖ਼ਤ ਹਿਲਾਉਣ ਲਈ ਹੁਣ ਦਿੱਲੀ ਵਿਖੇ ਪੱਕਾ ਮੋਰਚਾ ਲਗਾਉਣਾ ਹੋਣਾ ਜ਼ਰੂਰੀ ਬਣ ਗਿਆ ਹੈ ਤਾਂ ਜੋ ਕੇਂਦਰ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕੀਤਾ ਜਾ ਸਕੇ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
72 ਸਾਲਾ ਬਾਅਦ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੋਇਆ ਬੰਦ, ਜਾਣੋ ਕਿਉਂ
ਜਲੰਧਰ— ਪਿਛਲੇ 72 ਸਾਲਾਂ ਤੋਂ ਸਰੋਤਿਆਂ ਦੇ ਦਿਲਾਂ 'ਚ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ' ਦੀ ਆਵਾਜ਼ ਰਾਜ ਕਰ ਰਹੀ ਸੀ। ਸ਼ਨੀਵਾਰ ਤੋਂ ਇਹ ਆਵਾਜ਼ ਹੁਣ ਖਾਮੋਸ਼ ਹੋ ਗਈ ਹੈ। ਆਕਾਸ਼ਵਾਣੀ ਦੇ ਕੇਂਦਰ ਨੂੰ ਪ੍ਰਸਾਰ ਭਾਰਤੀ ਡਾਇਰੈਕੋਰੇਟ ਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਕੈਪਟਨ ਦੀ ਸਰਕਾਰ ਸਭ ਤੋਂ ਨਿਕੰਮੀ ਸਾਬਤ ਹੋਈ ਹੈ, ਪੰਜਾਬ 'ਚ ਘਰ-ਘਰ ਵਿਕ ਰਿਹਾ ਨਸ਼ਾ: ਸੁਖਬੀਰ ਬਾਦਲ
ਗੁਰੂਹਰਸਹਾਏ (ਆਵਲਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਫਰੀਦਕੋਟ ਰੋਡ ਸਥਿਤ ਰਿਜ਼ੋਰਟ ਵਿਖੇ ਪੰਜਾਬ 'ਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਾਰਟੀ ਵਰਕਰਾਂ ਨਾਲ ਅੱਜ ਇਕ ਮੀਟਿੰਗ ਕੀਤੀ ਜਾ ਰਹੀ ਹੈ।ਜਿਸ 'ਚ ਵੱਡੀ ਗਿਣਤੀ 'ਚ ਵਰਕਰਾਂ ਨੇ ਹਿੱਸਾ ਲਿਆ। ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ।
ਗੋਰਾਇਆ 'ਚ ਵੱਡੀ ਵਾਰਦਾਤ, ਰਾਤੋ-ਰਾਤ ਕੈਨਰਾ ਬੈਂਕ ਦੇ ATM ਨੂੰ ਲੁੱਟ ਕੇ ਲੈ ਗਏ ਲੁਟੇਰੇ
ਗੋਰਾਇਆ (ਮੁਨੀਸ਼)— ਗੋਰਾਇਆ ਦੇ ਪਿੰਡ ਵਿਰਕਾਂ 'ਚ ਚੋਰਾਂ ਵੱਲੋਂ ਰਾਤੋ-ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੇਰ ਰਾਤ ਗੈਸ ਕਟਰ ਗਿਰੋਹ ਦੇ ਕੈਨਰਾ ਬੈਂਕ 'ਦੇ ਏ. ਟੀ. ਐੱਮ. ਨੂੰ ਨਿਸ਼ਾਨਾ ਬਣਾ ਕੇ ਏ. ਟੀ. ਐੱਮ. ਦੀ ਮਸ਼ੀਨ ਹੀ ਉਖਾੜ ਕੇ ਲੈ ਗਏ। ਏ. ਟੀ. ਐੱਮ. 'ਚ ਲੱਖਾਂ ਰੁਪਏ ਦੀ ਨਕਦੀ ਸੀ।
ਕਦੇ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਸੀ ਮੁਸ਼ਕਿਲ, ਅੱਜ ਕਰੋੜਾਂ ਦੀ ਮਾਲਕਣ ਭਾਰਤੀ ਸਿੰਘ ਫਸੀ ਡਰੱਗਸ ਮਾਮਲੇ ’ਚ
ਜਲੰਧਰ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਮੁਸ਼ਕਿਲਾਂ ’ਚ ਘਿਰ ਗਈ ਹੈ। ਭਾਰਤੀ ਸਿੰਘ ਦੇ ਘਰੋਂ ਐੱਨ. ਸੀ. ਬੀ. ਨੇ ਰੇਡ ਦੌਰਾਨ ਗਾਂਜਾ ਬਰਾਮਦ ਕੀਤਾ ਹੈ ਤੇ ਭਾਰਤੀ ਦੇ ਨਾਲ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮਧਵਰਗੀ ਪਰਿਵਾਰ ’ਚੋਂ ਉੱਠੀ ਭਾਰਤੀ ਸਿੰਘ ਨੇ ਅੱਜ ਵੱਡਾ ਮੁਕਾਮ ਹਾਸਲ ਕਰ ਲਿਆ ਹੈ ਤੇ ਕਰੋੜਾਂ ਦੀ ਮਾਲਕਣ ਵੀ ਹੈ।
ਫਿਰੋਜ਼ਪੁਰ 'ਚ ਕਾਂਗਰਸੀ ਆਗੂ 'ਤੇ ਰਾਡਾਂ ਤੇ ਕਿਰਪਾਨਾਂ ਨਾਲ ਹਮਲਾ
ਫਿਰੋਜ਼ਪੁਰ (ਸੰਨੀ ਚੋਪੜਾ): ਫਿਰੋਜ਼ਪੁਰ ਅਧੀਨ ਪੈਂਦੇ ਖੇਤਰ 'ਚ ਲਗਾਤਾਰ ਲੜਾਈ ਝਗੜੇ ਹਮਲਾ ਕਰਨ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਮਾਹਲਮ ਵਿਖੇ ਵਾਪਰਿਆ ਹੈ। ਜਿੱਥੇ ਕਾਂਗਰਸ ਪਾਰਟੀ ਦੀ ਮੌਜੂਦਾ ਸਰਪੰਚ ਦੇ ਘਰ ਵਾਲੇ ਸੁਰਜੀਤ ਸਿੰਘ ਨੇ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਵਰਕਰਾਂ ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।
ਚੰਡੀਗੜ੍ਹ : GMCH 'ਚ ਸਰਜਰੀ, ਓਪੀਡੀ ਸਮੇਤ ਗਾਇਨੀ ਸੇਵਾ ਕੱਲ੍ਹ ਤੋਂ ਸ਼ੁਰੂ
ਚੰਡੀਗੜ੍ਹ (ਪਾਲ) : ਸੋਮਵਾਰ ਤੋਂ ਜੀ. ਐੱਮ. ਸੀ. ਐੱਚ. 'ਚ ਸਰਜਰੀ ਓ. ਪੀ. ਡੀ. ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਆਰਥੋਪੈਡਿਕ ਅਤੇ ਗਾਈਨੀ ਸੇਵਾ ਵੀ ਸ਼ੁਰੂ ਹੋਵੇਗੀ। ਫਿਲਹਾਲ ਹਾਸਪਤਾਲ 'ਚ 9 ਓ. ਪੀ. ਡੀ. ਚੱਲ ਰਹੀਆਂ ਹਨ। ਹਸਪਤਾਲ ਨੇ 1 ਨਵੰਬਰ ਤੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ। ਟੈਲੀ ਕੰਸਲਟੇਸ਼ਨ ਸਰਵਿਸ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਟੈਲੀ ਕੰਸਲਟੇਸ਼ਨ ਰਾਹੀਂ ਹੀ ਮਰੀਜ਼ਾਂ ਨੂੰ ਬੁਲਾਇਆ ਜਾ ਰਿਹਾ ਹੈ।
ਜਲੰਧਰ: ਪ੍ਰਾਈਵੇਟ ਹਸਪਤਾਲ ਦੀ ਵੱਡੀ ਲਾਪਰਵਾਹੀ: ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਬਦਲੀਆਂ
ਜਲੰਧਰ (ਜ. ਬ.)— ਪਠਾਨਕੋਟ ਰੋਡ 'ਤੇ ਸਥਿਤ ਸ਼੍ਰੀਮਨ ਹਸਪਤਾਲ 'ਚ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਕੋਰੋਨਾ ਦੇ 2 ਮਰੀਜ਼ਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਦਲ ਗਈਆਂ। ਇਹੀ ਨਹੀਂ, ਇਕ ਪਰਿਵਾਰ ਨੇ ਤਾਂ ਦੂਜੇ ਮ੍ਰਿਤਕ ਦੀ ਦੇਹ ਲਿਜਾ ਕੇ ਅੰਤਿਮ ਸੰਸਕਾਰ ਵੀ ਕਰ ਦਿੱਤਾ।
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਕਾਰਨ 5 ਲੋਕਾਂ ਦੀ ਮੌਤ, 74 ਦੀ ਰਿਪੋਰਟ ਪਾਜ਼ੇਟਿਵ
NEXT STORY