ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਪੰਜਾਬ 'ਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲਵਾਵਾਂਗਾ : ਕੈਪਟਨ
ਚੰਡੀਗੜ੍ਹ : ਭਾਰਤ 'ਚ ਕੋਵਿਡ ਵੈਕਸੀਨ ਦੀ ਵਰਤੋਂ ਸ਼ੁਰੂ ਹੋਣ ਦੇ ਅੰਤਿਮ ਪੜਾਅ ਉਤੇ ਪਹੁੰਚਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈ. ਸੀ. ਐਮ. ਆਰ.) ਦੀ ਇਕ ਵਾਰ ਪ੍ਰਵਾਨਗੀ ਮਿਲਣ 'ਤੇ ਪੰਜਾਬ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਉਹ ਲਵਾਉਣਗੇ। ਮੁੱਖ ਮੰਤਰੀ ਨੇ ਇਹ ਐਲਾਨ ਵਰਚੁਅਲ ਕੈਬਨਿਟ ਮੀਟਿੰਗ ਦੌਰਾਨ ਕੀਤਾ, ਜਿਸ 'ਚ ਪੰਜਾਬ 'ਚ ਕੋਵਿਡ ਦੀ ਸਥਿਤੀ ਅਤੇ ਵੈਕਸੀਨ ਲਈ ਸੂਬੇ ਦੀਆਂ ਤਿਆਰੀਆਂ ਬਾਰੇ ਵਿਚਾਰ-ਚਰਚਾ ਕੀਤੀ ਗਈ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਵੱਡੀ ਖ਼ਬਰ : ਦਿੱਲੀ ਧਰਨੇ ਦੌਰਾਨ ਮਾਨਸਾ ਦੇ ਕਿਸਾਨ ਦੀ ਮੌਤ
ਮਾਨਸਾ (ਸੰਦੀਪ ਮਿੱਤਲ) : ਦਿੱਲੀ ਧਰਨੇ 'ਤੇ ਗਏ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਦੇ ਕਿਸਾਨ ਦੀ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਪਿੰਡ ਬੱਛੋਆਣਾ ਦਾ ਕਿਸਾਨ ਗੁਰਜੰਟ ਸਿੰਘ ਪੁੱਤਰ ਰਾਮ ਸਿੰਘ (60) ਜੋ ਕਿ ਜਥੇਬੰਦੀ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਸੀ ਅਤੇ ਪਿਛਲੇ ਸਮੇਂ ਤੋਂ ਕੇਂਦਰ ਸਰਕਾਰ ਖ਼ਿਲਾਫ਼ ਆਰਡੀਨੈਂਸ ਲਾਗੂ ਕਰਨ ਦੇ ਚੱਲ ਰਹੇ ਸੰਘਰਸ਼ ਵਿਚ ਵੀ ਸਰਗਰਮ ਸੀ ਅਤੇ ਪਿਛਲੀ 26 ਨਵੰਬਰ ਤੋਂ ਦਿੱਲੀ ਵਿਚ ਸੰਘਰਸ਼ਸ਼ੀਲ ਸੀ।
ਪ੍ਰੈੱਸ ਕਾਨਫਰੰਸ 'ਚ ਬੋਲੇ ਕਿਸਾਨ ਆਗੂ- ਵਿਸ਼ੇਸ਼ ਸੈਸ਼ਨ ਬੁਲਾ ਕੇ ਕਾਨੂੰਨਾਂ ਨੂੰ ਰੱਦ ਕਰੇ ਸਰਕਾਰ
ਨਵੀਂ ਦਿੱਲੀ— 3 ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਾ ਧਰਨਾ ਪ੍ਰਦਰਸ਼ਨ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ। ਦਿੱਲੀ-ਰਹਿਆਣਾ ਦੇ ਸਿੰਘੂ ਬਾਰਡਰ 'ਤੇ ਡਟੇ ਕਿਸਾਨਾਂ ਜਥੇਬੰਦੀਆਂ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਅੰਦੋਲਨ ਜਾਰੀ ਰੱਖਣਗੇ।
ਕਿਸਾਨ ਅੰਦੋਲਨ ਲਈ ਦਾਨ ਦੇਣ ਵਾਲਿਆਂ ਨੂੰ 'ਖ਼ਾਲਸਾ ਏਡ' ਦਾ ਦਿਲੋਂ ਧੰਨਵਾਦ, ਆਖੀ ਵੱਡੀ ਗੱਲ
ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ ਕੜਾਕੇ ਦੀ ਠੰਡ ਵਿਚ 'ਅੰਨਦਾਤਾ' ਦਿੱਲੀ ਦੀਆਂ ਸੜਕਾਂ 'ਤੇ ਆਪਣੇ ਹੱਕਾਂ ਲਈ ਲੜ ਰਿਹਾ ਹੈ। ਲਗਾਤਾਰ 7ਵੇਂ ਦਿਨ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਨਾਲ ਬੀਤੇ ਕੱਲ੍ਹ ਕੇਂਦਰ ਨਾਲ ਹੋਈ ਬੈਠਕ ਬੇਨਤੀਜਾ ਰਹੀ, ਜਿਸ ਕਾਰਨ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। 'ਦਿੱਲੀ ਚਲੋ ਅੰਦੋਲਨ' 'ਚ ਸ਼ਾਮਲ ਪੰਜਾਬ ਦੇ ਕਿਸਾਨਾਂ ਨੂੰ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਵਲੋਂ ਸਮਰਥਨ ਮਿਲਿਆ ਹੈ, ਉੱਥੇ ਹੀ ਵੱਡੀ ਗਿਣਤੀ 'ਚ ਕਈ ਲੋਕ ਉਨ੍ਹਾਂ ਦੀ ਮਦਦ ਲਈ ਵੀ ਅੱਗੇ ਆ ਰਹੇ ਹਨ। 'ਖ਼ਾਲਸਾ ਏਡ' ਵੀ ਉਨ੍ਹਾਂ 'ਚੋਂ ਇਕ ਹੈ, ਜੋ ਕਿ ਹਰ ਮੁਸ਼ਕਲ ਘੜੀ 'ਚ ਡਟੀ ਰਹਿੰਦੀ ਹੈ।
ਬੁਰੀ ਫਸੀ ਅਦਾਕਾਰਾ ਕੰਗਨਾ ਰਣੌਤ, ਬੀਬੀਆਂ ਦੇ ਕਮਿਸ਼ਨ ਪੰਜਾਬ ਨੇ ਲਿਆ ਸਖ਼ਤ ਐਕਸ਼ਨ
ਚੰਡੀਗੜ੍ਹ (ਅਮਨ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਪੰਜਾਬੀਆਂ ਨਾਲ ਪੰਗਾ ਲੈ ਕੇ ਕਸੂਤੀ ਘਿਰ ਗਈ ਹੈ। ਉਸ ਦੇ 100 ਰੁਪਏ ਵਾਲੇ ਦਿੱਤੇ ਬਿਆਨ ਦਾ ਮੁੱਦਾ ਲਗਾਤਾਰਾ ਭੱਖਦਾ ਜਾ ਰਿਹਾ ਹੈ। ਇਸੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੀਬੀਆਂ ਦੇ ਕਮਿਸ਼ਨ ਪੰਜਾਬ ਵੱਲੋਂ ਅਦਾਕਾਰ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
PSEB ਵੱਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਰਾਹਤ, ਪ੍ਰੀਖਿਆ ਫੀਸਾਂ ਜਮ੍ਹਾਂ ਕਰਾਉਣ ਦੀ ਤਾਰੀਖ਼ 'ਚ ਵਾਧਾ
ਮੋਹਾਲੀ (ਪਰਦੀਪ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2021 'ਚ ਹੋਣ ਵਾਲੀਆਂ ਸਲਾਨਾ ਪ੍ਰੀਖਿਆਵਾਂ 'ਚ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪ੍ਰੀਖਿਆ ਫ਼ੀਸ ਅਤੇ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਲਈ ਮਿਤੀਆਂ 'ਚ ਵਾਧਾ ਕੀਤਾ ਗਿਆ ਹੈ।
ਕਿਸਾਨਾਂ ਦੇ ਪੁੱਤਾਂ ਨੇ ਮੋਢਿਆਂ 'ਤੇ ਚੁੱਕੀ ਖੇਤਾਂ ਦੀ ਜ਼ਿੰਮੇਵਾਰੀ,ਕਿਹਾ-ਬਾਪੂ ਤੁਸੀਂ ਦਿੱਲੀ ਸਾਂਭੋ
ਚੰਡੀਗ਼ੜ੍ਹ (ਬਿਊਰੋ) - ਕੇਂਦਰ ਦੀ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਡੱਟ ਕੇ ਲਗਾਤਾਰ ਧਰਨਾ-ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਅੰਦੋਲਨ ਦਾ ਅੱਜ 7ਵਾਂ ਦਿਨ ਹੈ ਅਤੇ ਹੁਣ ਵੀ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਵੱਡੀ ਗਿਣਤੀ ’ਚ ਡਟੇ ਹੋਏ ਹਨ।
ਸਮਰਾਲਾ 'ਚ ਲੁੱਟ ਦੀ ਵੱਡੀ ਵਾਰਦਾਤ, ATM ਕੱਟ ਕੇ 26 ਲੱਖ ਰੁਪਏ ਲੈ ਫ਼ਰਾਰ ਹੋਏ ਲੁਟੇਰੇ
ਸਮਰਾਲਾ (ਸੰਜੇ ਗਰਗ) : ਸਮਰਾਲਾ ’ਚ ਬੁੱਧਵਾਰ ਤੜਕੇ ਸਵੇਰੇ ਕਾਰ ਸਵਾਰ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਐੱਚ. ਡੀ. ਐਫ. ਸੀ. ਬੈਂਕ ਦੇ ਏ. ਟੀ. ਐੱਮ. ’ਚੋਂ 26 ਲੱਖ 37 ਹਜ਼ਾਰ ਰੁਪਏ ਲੁੱਟ ਲਏ। ਇਹ ਲੁੱਟ ਦੀ ਵੱਡੀ ਘਟਨਾ ਬੈਂਕ ਦੀ ਨੇੜਲੇ ਪਿੰਡ ਲੱਲ ਕਲਾਂ ਦੀ ਬ੍ਰਾਂਚ ਵਿਖੇ ਤੜਕੇ ਤਿੰਨ ਵਜੇ ਹੋਈ ਹੈ।
ਰਾਣਾ ਰਣਬੀਰ ਨੇ ਬੇਨਕਾਬ ਕੀਤੀ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਸਾਜ਼ਿਸ਼, ਦਿੱਤੀ ਵੱਡੀ ਸਲਾਹ (ਵੀਡੀਓ)
ਜਲੰਧਰ (ਬਿਊਰੋ) - ਕਿਸਾਨ ਅੰਦੋਲਨ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਤੇ ਪੰਜਾਬੀ ਕਲਾਕਾਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਬੱਬੂ ਮਾਨ, ਅੰਮ੍ਰਿਤ ਮਾਨ, ਰਣਜੀਤ ਬਾਵਾ, ਕੰਵਰ ਗਰੇਵਾਲ, ਹਰਫ ਚੀਮਾ ਅਤੇ ਜੱਸ ਬਾਜਵਾ ਵਰਗੇ ਅਨੇਕਾਂ ਕਲਾਕਾਰ ਦਿੱਲੀ ਪਹੁੰਚ ਰਹੇ ਹਨ।
ਸਮਰਾਲਾ 'ਚ ਭਿਆਨਕ ਹਾਦਸੇ ਦੌਰਾਨ 3 ਮੌਤਾਂ, ਮਾਂ-ਧੀ ਨੂੰ ਦੂਰ ਤੱਕ ਘੜੀਸਦਾ ਲੈ ਗਿਆ ਮੋਟਰਸਾਈਕਲ
ਸਮਰਾਲਾ (ਗਰਗ, ਬੰਗੜ) : ਥਾਣਾ ਸਮਰਾਲਾ ਅਧੀਨ ਪੈਂਦੀ ਪੁਲਸ ਚੌਂਕੀ ਹੇਡੋਂ ਨੇੜੇ ਬੁੱਧਵਾਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਪਸ਼ੂਆਂ ਲਈ ਚਾਰਾ ਲੈਣ ਜਾਂਦੇ ਸਮੇਂ ਮਾਂ-ਧੀ ਦੀ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੇ ਵੀ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਉਸ ਦੇ ਇੱਕ ਹੋਰ ਸਾਥੀ ਦੀ ਹਾਲਤ ਕਾਫੀ ਗੰਭੀਰ ਹੈ।
ਕਿਸਾਨ ਧਰਨੇ 'ਤੇ ਡਟੀਆਂ ਬੀਬੀਆਂ ਨੂੰ ਹਰਭਜਨ ਮਾਨ ਦਾ ਸਲੂਟ, ਸਾਂਝੀਆਂ ਕੀਤੀਆਂ ਤਸਵੀਰਾਂ
ਨਵੀਂ ਦਿੱਲੀ (ਬਿਊਰੋ) : ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨ ਅੰਦੋਲਨ 'ਚ ਕਿਸਾਨਾਂ ਨਾਲ ਪੂਰੀ ਤਰ੍ਹਾਂ ਡਟੇ ਹੋਏ ਹਨ। ਇੱਥੋਂ ਤਕ ਕਿ ਕਲਾਕਾਰਾਂ ਨੇ ਦਿੱਲੀ ਤਕ ਦਾ ਸਫ਼ਰ ਵੀ ਤੈਅ ਕਰ ਲਿਆ। ਅਜਿਹੇ 'ਚ ਪੰਜਾਬੀ ਗਾਇਕ ਹਰਭਜਨ ਮਾਨ ਵਾਰ-ਵਾਰ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਤੇ ਉਹ ਪ੍ਰਦਰਸ਼ਨ 'ਚ ਵੀ ਡਟੇ ਹੋਏ ਹਨ।
ਸੱਸ, ਗਰਭਵਤੀ ਨੂੰਹ ਅਤੇ ਪੋਤਰੀ ਦੀ ਭੇਦਭਰੇ ਹਾਲਾਤਾਂ ’ਚ ਮੌਤ
NEXT STORY