*4 ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਘੱਟ, ਦੋ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਵੀ ਪਾਰਾ ਡਿਗਿਆ
ਚੰਡੀਗੜ੍ਹ (ਪਾਲ) : ਸ਼ਹਿਰ ’ਚ ਮੌਸਮੀ ਹਲਚਲ ਨੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਘੱਟ ਕਰ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਸ਼ਹਿਰ ’ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਬੁੱਧਵਾਰ ਸਵੇਰ ਤੋਂ ਬੱਦਲ ਛਾਏ ਰਹੇ, ਜੋ ਸਵੇਰੇ ਅਤੇ ਦੁਪਹਿਰ ਨੂੰ ਵਰ੍ਹੇ। ਮੌਸਮ ਵਿਭਾਗ ਨੇ ਹਾਲਾਂਕਿ ਅਨੁਮਾਨ ਲਾਇਆ ਸੀ ਕਿ ਮੀਂਹ ਹਲਕਾ ਪਵੇਗਾ ਪਰ ਇਹ ਉਮੀਦ ਤੋਂ ਚੰਗਾ ਰਿਹਾ। ਸਵੇਰੇ 8 ਵਜੇ ਅੱਧਾ ਘੰਟਾ ਹਲਕੀ ਬੂੰਦਾਬਾਂਦੀ ਹੋਈ ਪਰ ਦੁਪਹਿਰ 2 ਵਜੇ ਤੋਂ ਬਾਅਦ ਪਏ ਮੀਂਹ ਨੇ ਗਰਮੀ ਘਟਾ ਦਿੱਤੀ। ਸਵੇਰੇ 5.30 ਤੋਂ ਰਾਤ 8.30 ਵਜੇ ਤਕ 6. 2 ਐੱਮ. ਐੱਮ. ਮੀਂਹ ਦਰਜ ਹੋਇਆ। ਅਪ੍ਰੈਲ ਦੇ ਅਖੀਰਲੇ ਹਫਤੇ ਵਿਚ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਰਿਕਾਰਡ ਕੀਤਾ ਜਾ ਰਿਹਾ ਸੀ ਪਰ ਅਚਾਨਕ ਹੋਏ ਇਸ ਬਦਲਾਅ ਨੇ ਪਾਰਾ ਕਾਫ਼ੀ ਹੇਠਾਂ ਕਰ ਦਿੱਤਾ ਹੈ। ਪਿਛਲੇ 4 ਦਿਨਾਂ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 9 ਡਿਗਰੀ ਘੱਟ ਹੋਇਆ ਹੈ। ਬੁੱਧਵਾਰ ਦਿਨ ਦਾ ਪਾਰਾ 33.3 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਆਮ ਨਾਲੋਂ -0.4 ਡਿਗਰੀ ਘੱਟ ਸੀ। ਹੇਠਲਾ ਤਾਪਮਾਨ 26.3 ਡਿਗਰੀ ਰਿਕਾਰਡ ਹੋਇਆ, ਜੋ ਆਮ ਨਾਲੋਂ 5 ਡਿਗਰੀ ਘੱਟ ਰਿਹਾ।
ਇਹ ਵੀ ਪੜ੍ਹੋ : ਪੰਜਾਬ ਸਮੇਤ ਉੱਤਰੀ ਭਾਰਤ ’ਚ ਮੀਂਹ, ਬਿਜਲੀ ਤੇ ਦਰੱਖਤ ਡਿੱਗਣ ਕਾਰਨ 3 ਦੀ ਮੌਤ (ਤਸਵੀਰਾਂ)
ਮੌਸਮ ਵਿਭਾਗ ਦੀ ਮੰਨੀਏ ਤਾਂ ਵੀਰਵਾਰ ਵੀ ਸ਼ਹਿਰ ਵਿਚ ਬੱਦਲ ਛਾਏ ਰਹਿਣਗੇ। ਨਾਲ ਹੀ ਹਲਕੇ ਮੀਂਹ ਦੇ ਵੀ ਆਸਾਰ ਬਣੇ ਹੋਏ ਹਨ। ਪਹਾੜਾਂ ’ਤੇ ਪੱਛਮੀ ਪੌਣਾਂ ਸਰਗਰਮ ਹਨ, ਜਿਸਦਾ ਅਸਰ ਸ਼ਹਿਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਦੋ ਦਿਨਾਂ ਤੋਂ ਸ਼ਹਿਰ ਵਿਚ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਨੇ ਤਾਪਮਾਨ ਵਿਚ ਗਿਰਾਵਟ ਦਾ ਕੰਮ ਕੀਤਾ ਹੈ। ਮੰਗਲਵਾਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਦਰਜ ਹੋਇਆ ਸੀ। ਮੀਂਹ ਕਾਰਨ ਦਿਨ ਦਾ ਪਾਰਾ 3 ਡਿਗਰੀ ਘੱਟ ਹੋਇਆ ਹੈ। ਅੰਕੜੇ ਵੇਖੀਏ ਤਾਂ ਪਿਛਲੇ 8 ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਮਈ ਦੇ ਪਹਿਲੇ ਹਫਤੇ ਵਿਚ ਦਿਨ ਦਾ ਪਾਰਾ ਘੱਟ ਰਿਕਾਰਡ ਹੋਇਆ ਹੈ। ਮੌਸਮ ਕੇਂਦਰ ਦੇ ਡਾਟਾ ਮੁਤਾਬਕ 10 ਮਈ ਤੋਂ ਬਾਅਦ ਵੱਧ ਤੋਂ ਵੱਧ ਪਾਰੇ ਵਿਚ ਕਮੀ ਦੇਖੀ ਗਈ ਹੈ ਪਰ ਇਹ ਪਹਿਲੀ ਵਾਰ ਹੈ ਕਿ ਮਹੀਨੇ ਦੇ ਚੌਥੇ ਦਿਨ ਹੀ ਤਾਪਮਾਨ ਘੱਟ ਹੋਇਆ ਹੈ, ਜਦੋਂਕਿ ਵੀਰਵਾਰ ਵੀ ਹਲਕੇ ਮੀਂਹ ਦੇ ਆਸਾਰ ਬਣੇ ਹੋਏ ਹਨ । ਇਸ ਲਈ ਪਾਰਾ ਹੋਰ ਹੇਠਾਂ ਜਾਣ ਦੇ ਆਸਾਰ ਹਨ।
ਮਈ ’ਚ ਰਿਕਾਰਡ ਤਾਪਮਾਨ
ਸਾਲ |
ਘੱਟ ਵੱਧ ਤੋਂ ਵੱਧ ਤਾਪਮਾਨ |
2022 |
33.3 ਡਿਗਰੀ (ਹੁਣ ਤਕ) |
2021 |
27.4 ਡਿਗਰੀ (19 ਮਈ) |
2020 |
29.7 ਡਿਗਰੀ (10 ਮਈ) |
2019 |
34.2 ਡਿਗਰੀ (23 ਮਈ) |
2018 |
33.1 ਡਿਗਰੀ (14 ਮਈ) |
2017 |
34.0 ਡਿਗਰੀ (29 ਮਈ) |
2016 |
32.5 ਡਿਗਰੀ (24 ਮਈ) |
2015 |
32.4 ਡਿਗਰੀ (15 ਮਈ) |
ਵੀਰਵਾਰ ਛਾਏ ਰਹਿਣਗੇ ਬੱਦਲ, ਸ਼ੁੱਕਰਵਾਰ ਸਾਫ ਰਹੇਗਾ ਆਸਮਾਨ
ਕੇਂਦਰ ਮੁਤਾਬਕ ਵੀਰਵਾਰ ਅਸਮਾਨ ਵਿਚ ਬੱਦਲ ਛਾਏ ਰਹਿਣਗੇ, ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਦਿਨ ਦਾ ਤਾਪਮਾਨ 37 ਡਿਗਰੀ ਅਤੇ ਹੇਠਲਾ ਤਾਪਮਾਨ 24 ਡਿਗਰੀ ਰਹੇਗਾ। ਸ਼ੁੱਕਰਵਾਰ ਅਸਮਾਨ ਸਾਫ਼ ਰਹੇਗਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਹੇਠਲਾ ਤਾਪਮਾਨ 25 ਡਿਗਰੀ ਰਹੇਗਾ। ਸ਼ਨੀਵਾਰ ਦਿਨ ਦਾ ਪਾਰਾ ਹੋਰ ਵਧੇਗਾ, ਜੋਕਿ 37 ਡਿਗਰੀ ਤਕ ਰਹੇਗਾ। ਹੇਠਲਾ ਤਾਪਮਾਨ 25 ਡਿਗਰੀ ਤਕ ਰਹਿ ਸਕਦਾ ਹੈ। ਕੇਂਦਰ ਮੁਤਾਬਕ ਭਾਵੇਂ ਹੀ ਦੋ ਦਿਨਾਂ ਤੋਂ ਸ਼ਹਿਰ ਦੇ ਤਾਪਮਾਨ ਵਿਚ ਕਮੀ ਆਈ ਹੈ ਪਰ ਲਾਂਗ ਫਾਰ ਕਾਸਟ ਕਹਿੰਦੀ ਹੈ ਕਿ ਫਿਲਹਾਲ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ। ਸ਼ੁੱਕਰਵਾਰ ਤੋਂ ਸ਼ਹਿਰ ਦਾ ਤਾਪਮਾਨ ਫਿਰ ਉੱਪਰ ਵੱਲ ਜਾਵੇਗਾ। ਡਾਇਰੈਕਟਰ ਮੁਤਾਬਕ ਅਗਲੇ 10 ਦਿਨ ਸ਼ਹਿਰ ਵਿਚ ਕੋਈ ਵੀ ਪੱਛਮੀ ਪੌਣ ਸਰਗਰਮ ਹੁੰਦੀ ਨਹੀਂ ਦਿਸ ਰਹੀ ਅਤੇ ਅਸਮਾਨ ਸਾਫ਼ ਰਹੇਗਾ। ਸੂਰਜ ਦੀ ਰੌਸ਼ਨੀ ਸਿੱਧੀ ਪਵੇਗੀ ਤਾਂ ਤਾਪਮਾਨ ਉੱਪਰ ਵੱਲ ਹੀ ਜਾਵੇਗਾ।
ਇਹ ਵੀ ਪੜ੍ਹੋ : ਮਾਨ ਸਰਕਾਰ ਸਾਹਮਣੇ ਅਨੇਕਾਂ ਵਿੱਤੀ ਤੇ ਪ੍ਰਸ਼ਾਸਨਿਕ ਚੁਣੌਤੀਆਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ
NEXT STORY