ਗੋਨਿਆਣਾ, (ਗੋਰਾ ਲਾਲ)- ਸਥਾਨਕ ਮਾਲ ਰੋਡ ’ਤੇ ਬਣੀ ਮਥੂਟ ਫਾਈਨਾਂਸ ਦੀ ਬ੍ਰਾਂਚ ’ਚ ਅੱਜ ਸਵੇਰੇ 6 ਵਜੇ ਦੇ ਕਰੀਬ ਅਚਾਨਕ ਸ਼ਾਰਟ-ਸਰਕਟ ਨਾਲ ਅੱਗ ਲੱਗਣ ਕਾਰਨ ਤਿੰਨ ਏ. ਸੀ. ਫਰਨੀਚਰ ਤੇ ਹੋਰ ਦਸਤਾਵੇਜ਼ ਸੜ ਕੇ ਸੁਆਹ ਹੋ ਗਏ।
ਫਾਈਨਾਂਸ ਬ੍ਰਾਂਚ ਦੇ ਸਹਾਇਕ ਖਜ਼ਾਨਚੀ ਪ੍ਰਨੀਤ ਗਰਗ ਨੂੰ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੀ ਬ੍ਰਾਂਚ ’ਚ ਅੱਗ ਲੱਗ ਜਾਣ ਕਾਰਨ ਬਿਲਡਿੰਗ ’ਚੋਂ ਧੂੰਆਂ ਨਿਕਲ ਰਿਹਾ ਹੈ। ਜਿਉਂ ਹੀ ਉਹ ਬ੍ਰਾਂਚ ’ਚ ਪਹੁੰਚਿਆ ਤਾਂ ਉਸ ਨੇ ਬਿਲਡਿੰਗ ’ਚੋਂ ਨਿਕਲ ਰਹੇ ਧੂੰਏ ਦੀ ਸੂਚਨਾ ਮੈਨੇਜਰ ਸੱਤਪਾਲ ਗਰਗ ਤੇ ਫਾਇਰ ਬ੍ਰਿਗੇਡ ਬਠਿੰਡਾ ਨੂੰ ਦਿੱਤੀ। ਏਨੇ ਨੂੰ ਸ਼ਹਿਰ ਦੇ ਸਮਾਜ ਸੇਵੀ ਵੀ ਪਹੁੰਚ ਗਏ।
ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਤੇ ਸਮਾਜ ਸੇਵੀਆਂ ਨੇ ਬਿਲਡਿੰਗ ’ਚ ਲੱਗੀ ਅੱਗ ’ਤੇ ਕਾਬੂ ਪਾ ਲਿਆ। ਬਿਲਡਿੰਗ ਅੰਦਰ ਜਾਂਚ ਕੀਤੀ ਗਈ ਤਾਂ ਇਹ ਅੱਗ ਸ਼ਾਰਟ-ਸਰਕਟ ਕਾਰਨ ਲੱਗੀ ਸੀ, ਜਿਥੇ ਅੱਗ ਨਾਲ ਬਿਲਡਿੰਗ ਵਿਚ ਲੱਗੇ ਤਿੰਨ ਏ. ਸੀ., ਫਰਨੀਚਰ ਤੇ ਕੁਝ ਦਸਤਾਵੇਜ਼ ਅੱਗ ਦੀ ਲਪੇਟ ਵਿਚ ਆ ਗਏ। ਇਸ ਘਟਨਾ ਸਬੰਧੀ ਸਥਾਨਕ ਪੁਲਸ ਚੌਕੀ ਇੰਚਾਰਜ ਬੂਟਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲ ਚੁੱਕੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਫੈਕਟਰੀ ਦੀ ਡਿੱਗੀ ’ਚ ਡਿੱਗਣ ਨਾਲ ਨੌਜਵਾਨ ਦੀ ਮੌਤ
NEXT STORY