ਲੁਧਿਆਣਾ (ਮੁੱਲਾਂਪੁਰੀ) : ਅਕਾਲੀ ਦਲ ਤੋਂ ਲਾਂਭੇ ਹੋ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾ ਕੇ ਵਿਚਰ ਰਹੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਧੜੇ ਦੇ ਹੁਣ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਆਉਂਦੇ ਦਿਨਾਂ ਨੂੰ ਰਲੇਵਾਂ ਹੋਣ ਦੀਆਂ ਚਰਚਾਵਾਂ ਆਸਮਾਨ ਛੂਹ ਰਹੀਆਂ ਹਨ। ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਜੇਕਰ ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਮੁੜ ਇਕੱਠੇ ਹੁੰਦੇ ਹਨ ਤਾਂ ਢੀਂਡਸਾ ਧੜਾ ਦੋ ਲੋਕ ਸਭਾ ਸੀਟਾਂ ’ਤੇ ਦਾਅਵੇਦਾਰੀ ਠੋਕੇਗਾ। ਸੂਤਰਾਂ ਨੇ ਦੱਸਿਆ ਕਿ ਇਹ ਸੀਟਾਂ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਹੋਣਗੀਆਂ ਕਿਉਂਕ ਸੁਖਦੇਵ ਢੀਂਡਸਾ ਆਪਣੇ ਅਤਿ- ਨਜ਼ਦੀਕੀ ਭਰੋਸੇਯੋਗ ਸਾਬਕਾ ਜਸਟਿਸ ਨਿਰਮਲ ਸਿੰਘ ਲਈ ਫਤਿਹਗੜ੍ਹ ਸਾਹਿਬ ਸੀਟ ਮੰਗ ਸਕਦੇ ਹਨ ਜਦੋਂਕਿ ਦੂਜੀ ਸੀਟ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਲਈ।
ਇਹ ਵੀ ਪੜ੍ਹੋ : ਕਿਰਨ ਬੇਦੀ ਨੂੰ ਪੰਜਾਬ ਦੀ ਗਵਰਨਰ ਲਗਾਏ ਜਾਣ ਦੀ ਜਾਣੋ ਕੀ ਹੈ ਸੱਚਾਈ
ਸੂਤਰਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਜਸਟਿਸ ਨਿਰਮਲ ਸਿੰਘ ਬਾਰੇ ਜੋ ਪੜ੍ਹੇ-ਲਿਖੇ ਅਤੇ ਵੱਡੇ ਕੱਦ ਦੇ ਆਗੂ ਹਨ, ਉਨ੍ਹਾਂ ਨੂੰ ਸੀਟ ਦੇਣ ਲਈ ਮੰਨ ਸਕਦੇ ਹਨ, ਜਦੋਂਕਿ ਸੰਗਰੂਰ ਬਾਰੇ ਸੁਖਬੀਰ ਨੂੰ ਮਨਾਉਣਾ ਔਖਾ ਹੋਵੇਗਾ। ਬਾਕੀ ਬਸਪਾ ਵੀ 2 ਸੀਟਾਂ ’ਤੇ ਦਾਅਵੇਦਾਰੀ ਠੋਕ ਰਹੀ ਹੈ ਜਿਨ੍ਹਾਂ ’ਚ ਹੁਸ਼ਿਆਰਪੁਰ, ਜਲੰਧਰ ਜਾਂ ਫਰੀਦਕੋਟ ’ਤੇ ਉਨ੍ਹਾਂ ਦੀ ਦਾਅਵੇਦਾਰੀ ਦੱਸੀ ਜਾ ਰਹੀ ਹੈ। ਬਾਕੀ ਇਹ ਨਹੀਂ ਪਤਾ ਕਿ ਭਾਜਪਾ ਨਾਲ ਅੰਦਰਖਾਤੇ ਕੀ ਖਿਚੜੀ ਪੱਕਦੀ ਹੈ, ਉਸ ਬਾਰੇ ਪਤਾ ਆਉਂਦੇ ਦਿਨਾਂ ’ਚ ਲੱਗੇਗਾ, ਜਦੋਂਕਿ ਢੀਂਡਸਾ ਧੜਾ ਆਉਂਦੇ ਦਿਨਾਂ ਨੂੰ ਜੈਕਾਰੇ ਛੱਡਣ ਦੇ ਮੂਡ ’ਚ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ, ਪਰਿਵਾਰ ਦੇ ਸਿਰ ’ਤੇ ਪਿਸਤੌਲ ਤਾਣ ’ਤੇ 28 ਲੱਖ ਦੀ ਲੁੱਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀ 'ਸੜਕ ਸੁਰੱਖਿਆ ਫੋਰਸ' ਨੇ ਬਚਾਈ ਪਹਿਲੀ ਜਾਨ, ਸੜਕ 'ਤੇ ਲਹੂ-ਲੁਹਾਨ ਪਿਆ ਸੀ ਨੌਜਵਾਨ
NEXT STORY