ਜਲੰਧਰ (ਗੁਲਸ਼ਨ)- ਛੱਠ ਪੂਜਾ ਦਾ ਤਿਉਹਾਰ ਮਨਾਉਣ ਲਈ ਪਿੰਡਾਂ ਨੂੰ ਜਾਣ ਵਾਲੇ ਪ੍ਰਵਾਸੀ ਯਾਤਰੀਆਂ ਦੀ ਗਿਣਤੀ ਇਨ੍ਹੀਂ ਦਿਨੀਂ ਕਾਫ਼ੀ ਵਧ ਗਈ ਹੈ। ਰੇਲਵੇ ਸਟੇਸ਼ਨ ’ਤੇ ਰੋਜ਼ਾਨਾ ਭਾਰੀ ਭੀੜ ਵੇਖਣ ਨੂੰ ਮਿਲਦੀ ਹੈ। ਯੂ. ਪੀ.-ਬਿਹਾਰ ਵੱਲ ਜਾਣ ਵਾਲੀਆਂ ਲਗਭਗ ਸਾਰੀਆਂ ਟਰੇਨਾਂ ਖਚਾਖਚ ਭਰੀਆਂ ਜਾ ਰਹੀਆਂ ਹਨ। ਕਿਸੇ ਵੀ ਰੇਲਗੱਡੀ ’ਚ ਕਨਫ਼ਰਮ ਟਿਕਟ ਉਪਲੱਬਧ ਨਹੀਂ ਹੈ। ਬਹੁਤ ਸਾਰੇ ਯਾਤਰੀ ਵੇਟਿੰਗ ਟਿਕਟਾਂ ਨਾਲ ਟਰੇਨਾਂ ’ਚ ਸਵਾਰ ਹੋ ਰਹੇ ਹਨ, ਜਦਕਿ ਕੁਝ ਟਰੇਨਾਂ ’ਚ ਵੇਟਿੰਗ ਟਿਕਟਾਂ ਵੀ ਨਹੀਂ ਮਿਲ ਰਹੀਆਂ। ਅਨ-ਰਿਜ਼ਰਵਡ ਟਰੇਨਾਂ ’ਚ ਵੀ ਕਾਫ਼ੀ ਭੀੜ ਹੈ।
ਇਹ ਵੀ ਪੜ੍ਹੋ: ਕੈਨੇਡਾ ਦਾ ਕਹਿ ਪਤਨੀ ਤੋਂ ਠੱਗੇ ਲੱਖਾਂ ਰੁਪਏ, ਪਹਿਲਾਂ ਕਰਵਾਇਆ ਗਰਭਪਾਤ ਫਿਰ ਰਚੀ ਕਿਡਨੈਪਿੰਗ ਦੀ ਸਾਜਿਸ਼
ਵੀਰਵਾਰ ਨੂੰ ਸਿਟੀ ਸਟੇਸ਼ਨ ਤੋਂ ਰਵਾਨਾ ਹੋਣ ਵਾਲੀ ਜਨਨਾਇਕ ਐਕਸਪ੍ਰੈੱਸ ਦੇ ਯਾਤਰੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਸਟੇਸ਼ਨ ਕੰਪਲੈਕਸ ਖਚਾਖਚ ਭਰ ਗਿਆ। ਘੁੰਮਣ-ਫਿਰਨ ਵਾਲੇ ਪਾਸੇ ਵੀ ਲੋਕ ਬੈਠੇ ਸਨ। ਰੇਲਗੱਡੀ ਦਾ ਸਮਾਂ ਸ਼ਾਮ ਦਾ ਹੋਣ ਦੇ ਬਾਵਜੂਦ ਦੁਪਹਿਰ ਵੇਲੇ ਹੀ ਲੋਕ ਸਟੇਸ਼ਨ ’ਤੇ ਪੁੱਜਣੇ ਸ਼ੁਰੂ ਹੋ ਗਏ। ਜਨਰਲ ਟਿਕਟ ਕਾਊਂਟਰ ’ਤੇ ਇੰਨੀ ਭੀੜ ਸੀ ਕਿ ਲੋਕ ਟਿਕਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਭੀੜ-ਭੜੱਕੇ ਦੌਰਾਨ ਓਵਰਚਾਰਜ ਹੋਣ ਦੀਆਂ ਸ਼ਿਕਾਇਤਾਂ ਵੀ ਅਕਸਰ ਮਿਲਦੀਆਂ ਰਹੀਆਂ ਹਨ। ਰੇਲਗੱਡੀ ’ਚ ਚੜ੍ਹਨ ਦੀ ਜਲਦਬਾਜ਼ੀ ਕਾਰਨ ਲੋਕਾਂ ਨੇ ਲਿਖਤੀ ਸ਼ਿਕਾਇਤ ਤਾਂ ਨਹੀਂ ਦਿੱਤੀ ਪਰ ਰੇਲਵੇ ਵਿਭਾਗ ਨੂੰ ਕੋਸਦੇ ਦੇਖੇ ਗਏ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਗੰਨ ਪੁਆਇੰਟ 'ਤੇ ਕਿਡਨੈਪ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਜਗਰਾਓਂ ਦੇ ਸਕੂਲ 'ਚ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ, ਸੁਣਨਾ ਹੋਇਆ ਬੰਦ, CCTV ਦਿਖਾਉਣ ਤੋਂ ਕੀਤਾ ਇਨਕਾਰ
NEXT STORY