ਜਲਾਲਾਬਾਦ, (ਆਦਰਸ਼,ਜਤਿੰਦਰ)-ਬੀਤੇ ਦਿਨੀਂ ਪਿੰਡ ਮੰਨੇ ਵਾਲਾ ਦੇ ਨਜ਼ਦੀਕ ਬਣੇ ਐੱਚ.ਪੀ. ਪੈਟਰੋਲ ਪੰਪ ਅਤੇ ਇੰਨੋਵੇਟੀਵ ਸਕੂਲ ਦੇ ਕੋਲ ਵਾਪਰੇ ਸੜਕ ਹਾਦਸੇ ’ਚ 3 ਭੈਣਾਂ ਦੇ ਇਕਲੌਤੇ ਭਰਾ ਮੌਤ ਹੋ ਗਈ, ਜਦਕਿ 2 ਨੌਜਵਾਨਾਂ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਪਰਿਵਾਰ ਨੂੰ ਇੰਨਸਾਫ ਦਿਵਾਉਣ ਦੀ ਮੰਗ ਲੈ ਕੇ ਲਗਭਗ 4 ਘੰਟੇ ਦੇ ਕਰੀਬ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਿੱਪਰ ਚਾਲਕ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਫ਼ਾਜ਼ਿਲਕਾ ਫ਼ਿਰੋਜ਼ਪੁਰ ਹਾਈਵੇ ’ਤੇ ਸਥਾਨਕ ਦਾਣਾ ਮੰਡੀ ਗੇਟ ਦੇ ਕੋਲ ਚੱਕਾ ਜਾਮ ਕਰ ਕੇ ਪੁਲਸ ਪ੍ਰਸ਼ਾਸ਼ਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਚੱਕ ਕਾਠਗੜ੍ਹ (ਹਿਸਾਨ ਵਾਲਾ ) ਦਾ ਨੌਜਵਾਨ ਲਖਵਿੰਦਰ ਸਿੰਘ (28) ਸਾਲ ਜੋ ਕਿ ਬਜਾਜ ਫਾਇਨਾਂਸ ਕੰਪਨੀ ਦੇ ’ਚ ਕੰਮ ਕਰਦਾ ਹੈ ਤੇ ਬੀਤੇ ਦਿਨੀਂ ਪਿੰਡ ਚੱਕ ਬਲੋਚਾ ਮਾਹਲਮ ਤੋਂ ਲਗਭਗ 1.30 ਵਜੇ ਆਪਣੇ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ ਤਾਂ ਉਸ ਦੇ ਮੋਟਰਸਾਈਕਲ ਦੀ ਟੱਕਰ ਇੱਕ ਹੋਰ ਮੋਟਰਸਾਈਕਲ ਨਾਲ ਹੋ ਗਈ ਅਤੇ ਜਿਸਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੂਸਰੇ ਮੋਟਰਸਾਈਕਲ ਵਾਲੇ ਨੌਜਵਾਨ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਦੋਵੇਂ ਮੋਟਰਸਾਈਕਲ ਵੀ ਹਾਦਸਾਗ੍ਰਸਤ ਹੋ ਗਏ । ਇਸ ਘਟਨਾ ਨੂੰ ਲੈ ਕੇ ਪੁਲਸ ਦੇ ਵੱਲੋਂ ਮ੍ਰਿਤਕ ਦੇ ਲਖਵਿੰਦਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਦੇ ਬਿਆਨਾਂ ’ਤੇ ਮੋਟਰਸਾਈਕਲ ਚਾਲਕ ਰੂਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗਾਂਧੀ ਨਗਰ ਦੇ ਖ਼ਿਲਾਫ਼ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਮੁਕੱਦਮਾ ਨੰਬਰ 172 ਦਰਜ ਕਰਕੇ ਲਾਸ਼ ਦਾ ਪੋਸਟਮਾਰਟ ਕਰਵਾਉਣ ਤੋਂ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।
ਉਧਰ ਦੂਜੇ ਪਾਸੇ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਕਿ ਇੱਕ ਬਿਨ੍ਹਾਂ ਨੰਬਰੀ ਟਿੱਪਰ ਚਾਲਕ ਦੇ ਵੱਲੋਂ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਟਿੱਪਰ ਚਾਲਕ ਦੇ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇਹ ਨੂੰ ਫ਼ਾਜ਼ਿਲਕਾ ਫ਼ਿਰੋਜ਼ਪੁਰ ਹਾਈਵੇ ’ਤੇ ਸਥਿਤ ਦਾਣਾ ਮੰਡੀ ਗੇਟ ਦੇ ਸਾਹਮਣੇ ਲਗਭਗ 4 ਘੰਟੇ ਦੇ ਕਰੀਬ ਰੱਖ ਕੇ ਚੱਕਾ ਜਾਮ ਕਰਕੇ ਪੁਲਸ ਪ੍ਰਸ਼ਾਸ਼ਨ ਦੀ ਮਾੜੀ ਕਾਰਗੁਜ਼ਾਰੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੜਕ ਦੇ ਦੋਵੇ ਪਾਸੇ ਵਾਹਨਾਂ ਦੀਆਂ ਲਾਇਨਾਂ ਲੱਗ ਗਈਆਂ।
ਚੱਕਾ ਜਾਮ ਨੂੰ ਲੈ ਕੇ ਜਿਵੇ ਹੀ ਲੋਕਾਂ ਦਾ ਰੋਹਅ ਵੱਧਣਾ ਸ਼ੁਰੂ ਹੋਇਆ ਤਾਂ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਕੁੰਭਕਰਨੀ ਨੀਂਦ ਤੋਂ ਜਾਗੀ ਅਤੇ ਖਾਨਾਪੂਰਤੀ ਕਰਦੇ ਹੋਏ ਜ਼ਖਮੀ ਨੌਜ਼ਵਾਨ ਰੂਪ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਵਿਰੁੱਧ ਦਰਜ ਹੋਏ ਮਾਮਲੇ ’ਚ ਰੋਜਨਾਮਚਾ ਨੰਬਰ 23 ਮਿਤੀ 15 ਦਸਬੰਰ ’ਚ ਟਾਟਾ ਮਿਕਚਰ /ਟਿੱਪਰ ਬਿਨ੍ਹਾਂ ਨੰਬਰੀ ਦੇ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਨਾਮਲੂਮ ਡਰਾਈਵਰ ਦੇ ਖ਼ਿਲਾਫ਼ ਅਧੀਨ ਜੁਰਮ ’ ਵਾਧਾ ਜੁਰਮ ਮੁਕੱਦਮਾ ਨੰਬਰ 172 ਦੇ ’ਚ ਅਧੀਨ ਧਾਰਾ 281, 324 (4 ) ਬੀ.ਐਨ.ਐਸ ਦੇ ਤਹਿਤ ਕਾਰਵਾਈ ਅਮਲ ’ਚ ਲਿਆਂਦੀ ਹੈ। ਹੁਣ ਵੇਖਣਾ ਹੋਵੇਗਾ ਕਿ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਮ੍ਰਿਤਕ ਲਖਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦੁਵਾਉਣ ’ਚ ਸਫਲ ਹੁੰਦੀ ਹੈ ਜਾਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਇੰਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਵੇਗਾ ਇਹ ਫੈਸਲਾ ਤਾਂ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਦੇ ਹੱਥ ’ਚ ਹੈ।
ਪੰਜਾਬ : ਕਬੱਡੀ ਕੱਪ 'ਚ ਚੱਲੀਆਂ ਗੋਲੀਆਂ, ਮਨਕੀਰਤ ਔਲਖ ਦੇ ਆਉਣ ਤੋਂ ਪਹਿਲਾਂ ਵੱਡੀ ਵਾਰਦਾਤ
NEXT STORY