ਫਗਵਾੜਾ (ਹਰਜੋਤ)—ਸਾਡੇ ਪੁੱਤ ਤਾਂ ਘਰੋਂ ਕੰਮ ਤੇ ਕਾਲਜ ਪੜ੍ਹਣ ਲਈ ਗਏ ਸਨ, ਸਾਨੂੰ ਕੀ ਪਤਾ ਸੀ ਇਨ੍ਹਾਂ ਮੁੜਣਾ ਹੀ ਨਹੀਂ। ਇਹ ਕਹਿਣਾ ਸੀ ਚਹੇੜੂ ਪੁਲ 'ਤੇ ਪਾਣੀ ਦੇ ਤੇਜ ਵਹਾ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਰਿਸ਼ਤੇਦਾਰਾਂ ਦਾ। ਵੀਰਵਾਰ ਨੂੰ ਸਵੇਰੇ ਚਹੇੜੂ ਪੁਲ 'ਤੇ ਚਿੱਟੀ ਵਈਂ 'ਤੇ ਬਣੇ ਆਰਜੀ ਪੁਲ ਨੂੰ ਪਾਰ ਕਰਨ ਸਮੇਂ ਪਿੰਡ ਘੁੰਮਣਾ ਤੇ ਮੇਹਲੀਆਣਾ ਵਾਸੀ ਸਾਹਿਲ ਤੇ ਲੱਕੀ ਪਾਣੀ ਦੇ ਤੇਜ ਵਾਹਅ ਕਾਰਨ ਰੁੜ ਗਏ ਸਨ। ਜਿਨ੍ਹਾਂ ਦੀਆਂ ਲਾਸ਼ਾ ਅੱਜ ਬਰਾਮਦ ਹੋਇਆ। ਲਾਸ਼ਾ ਬਰਾਮਦ ਹੋਣ ਪਿੱਛੋਂ ਮੌਕੇ 'ਤੇ ਮੌਜੂਦ ਦੋਵੇਂ ਨੌਜਵਾਨਾਂ ਦੇ ਰਿਸ਼ਤੇਦਾਰਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਸਾਹਿਲ ਦੇ ਚਾਚਾ ਸੁਰਜੀਤ ਲਾਲ ਤੇ ਵਿਸ਼ਾਲ ਨੇ ਦੱਸਿਆ ਕਿ ਸਾਹਿਲ ਘਰੋਂ ਕੰਮ 'ਤੇ ਜਾਣ ਦਾ ਕਹਿ ਕੇ ਨਿਕਲਿਆ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਹੁਣ ਉਹ ਕਦੇ ਪਰਤੇਗਾ ਨਹੀਂ। ਸਾਹਿਲ ਨੇ ਆਪਣੀ ਉਮਰ ਦੀਆਂ ਅਜੇ 21 ਬਸੰਤਾਂ ਹੀ ਵੇਖੀਆ ਸਨ ਤੇ ਉਹ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ। ਪਿਤਾ ਖੇਤ ਮਜ਼ਦੂਰੀ ਕਰਦਾ ਹੈ। ਸਾਹਿਲ ਘਰ ਦਾ ਗੁਜ਼ਾਰਾ ਚਲਾਉਣ ਲਈ ਰੋਜੀ-ਰੋਟੀ ਕਮਾ ਕੇ ਲਿਆਂਦਾ ਸੀ। ਉਨ੍ਹਾਂ 'ਤੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਹੈ। ਇਸੇ ਤਰ੍ਹਾਂ ਮ੍ਰਿਤਕ ਲੱਕੀ ਦੇ ਰਿਸ਼ਤੇਦਾਰਾਂ ਦਾ ਬੇਹੱਦ ਬੁਰਾ ਹਾਲ ਸੀ। ਜਿਨ੍ਹਾਂ ਨੇ ਦੱਸਿਆ ਕਿ ਲਵਦੀਪ ਉਰਫ ਲੱਕੀ ਰਾਮਗੜ੍ਹੀਆਂ ਆਈ.ਟੀ.ਆਈ ਕਾਲਜ ਖਲਿਆਣ ਵਿੱਖੇ ਡੀਜਲ ਮਕੈਨਿਕ 'ਚ ਤੀਸਰੇ ਸਮੈਸਟਰ ਦਾ ਵਿਦਿਆਰਥੀ ਸੀ। ਉਸ ਦੇ ਪਿਤਾ ਰਾਜ ਮਿਸਤਰੀ ਹਨ। ਲੱਕੀ ਦਾ ਇਕ ਭਰਾ ਅਤੇ ਇਕ ਭੈਣ ਹੈ।
ਮਹਿਲਾ ਨਾਲ ਕੁੱਟਮਾਰ ਮਾਮਲੇ 'ਚ ਵਿਧਾਇਕ ਸੰਦੋਆ ਵਿਰੁੱਧ ਦੋਸ਼ ਆਇਦ
NEXT STORY