ਖੰਨਾ, (ਸੁਖਵਿੰਦਰ ਕੌਰ)- ਲਲਹੇੜੀ ਰੋਡ ਪੁਲ ਪਾਰ ਦੇ ਵਾਰਡ ਨੰ. 4, 5 ਤੇ 6 ਦੇ ਲੋਕਾਂ ਨੇ ਇਕੱਠੇ ਹੋ ਕੇ ਰੋਸ ਵਜੋਂ ਗੋਦਾਮ ਰੋਡ 'ਤੇ ਧਰਨਾ ਲਾਇਆ । ਪ੍ਰਸ਼ਾਸਨ ਖਿਲਾਫ ਜ਼ੋਰਦਾਰ ਮੰਗ ਕਰਦੇ ਹੋਏ ਇਹ ਚਿਤਾਵਨੀ ਦਿੱਤੀ ਕਿ ਜੇ ਗੋਦਾਮ ਵਾਲੀ ਸੜਕ ਨਾ ਬਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਪ੍ਰਸ਼ਾਸਨ ਖਿਲਾਫ ਰੋਸ ਮਾਰਚ ਕਰਨਗੇ ਅਤੇ ਧਰਨਾ ਵੀ ਲਾਉਣਗੇ।
ਇਸ ਮੌਕੇ ਧਰਨਾਕਾਰੀਆਂ ਦੇ ਨਾਲ ਸ਼ਾਮਲ ਹੋਏ ਵਾਰਡ ਨੰ. 5 ਦੇ ਕੌਂਸਲਰ ਕ੍ਰਿਸ਼ਨਪਾਲ ਨੇ ਧਰਨਾਕਾਰੀਆਂ ਨੂੰ ਪੂਰਾ ਭਰੋਸਾ ਦਿਵਾਉਂਦੇ ਹੋਏ ਵਾਅਦਾ ਕੀਤਾ ਕਿ ਉਹ ਕੱਲ ਹੀ ਗੰਦੇ ਪਾਣੀ ਦੀ ਨਿਕਾਸੀ ਲਈ ਟੈਂਕਰ ਲਗਵਾ ਦੇਣਗੇ ਅਤੇ ਸੀਵਰੇਜ ਦੇ ਚੈਂਬਰਾਂ ਦੇ ਜਿਹੜੇ ਢੱਕਣ ਨਹੀਂ ਹਨ ਉਹ ਲਗਵਾ ਦੇਣਗੇ ਅਤੇ ਕੌਂਸਲ ਪ੍ਰਧਾਨ ਨਾਲ ਉਨ੍ਹਾਂ ਦੀ ਗੱਲ ਹੋ ਚੁੱਕੀ ਹੈ ਕਿ ਉਹ ਆਪਣੇ ਵਾਰਡ ਦਾ ਬਾਅਦ ਵਿਚ ਕੰਮ ਕਰਵਾਉਣਗੇ। ਸਭ ਤੋਂ ਪਹਿਲਾਂ ਪਹਿਲ ਦੇ ਆਧਾਰ 'ਤੇ ਗੋਦਾਮ ਵਾਲੀ ਸੜਕ ਦਾ ਨਿਰਮਾਣ ਕਰਵਾਉਣ ਲਈ ਟੈਂਡਰ ਲਗਵਾਉਣਗੇ।
ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਨਿਰਭੈ ਸਿੰਘ, ਬਾਬਾ ਪ੍ਰੀਤਮ ਸਿੰਘ, ਲਲਿਤ ਕੁਮਾਰ, ਰਾਜਬੀਰ ਸ਼ਰਮਾ, ਰਾਮ ਸਿੰਘ ਸਰੋਏ, ਮਲਕੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਇਹ ਸੜਕ ਨਾ ਬਣਨ ਤੋਂ ਦੁਖੀ ਹਨ। ਇਸ ਸਬੰਧੀ ਵਾਰਡ ਨੰ. 4 ਦੀ ਕੌਂਸਲਰ ਕੁਲਦੀਪ ਕੌਰ ਦੇ ਪਤੀ ਗੁਰਮੇਲ ਸਿੰਘ ਕਾਲਾ ਨੇ ਕਿਹਾ ਕਿ ਉਨ੍ਹਾਂ ਵਲੋਂ ਟੈਂਡਰ ਪਾਸ ਕਰਵਾ ਦਿੱਤਾ ਗਿਆ। ਜਲਦੀ ਕੰਮ ਸ਼ੁਰੂ ਹੋ ਜਾਵੇਗਾ, ਜਦਕਿ ਇਹ ਗੋਦਾਮ ਤਿੰਨ ਵਾਰਡਾਂ 4, 5 ਤੇ 6 ਦੇ ਕੌਂਸਲਰਾਂ ਦੇ ਹਿੱਸੇ ਆਉਂਦੀ ਹੈ। ਇਸ ਮੌਕੇ ਕੌਂਸਲਰ ਕ੍ਰਿਸ਼ਨਪਾਲ ਵਾਰਡ ਨੰ. 5, ਰਣਜੀਤ ਸਿੰਘ ਢਿੱਲੋਂ, ਨਿਰਭੈ ਸਿੰਘ, ਬਾਬਾ ਪ੍ਰੀਤਮ ਸਿੰਘ, ਲਲਿਤ ਕੁਮਾਰ, ਰਾਮ ਸਿੰਘ ਸਰੋਏ ਆਦਿ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਰਾਜਬੀਰ ਸ਼ਰਮਾ, ਸ਼ਾਮ ਲਾਲ, ਮਲਕੀਤ ਸਿੰਘ, ਮਹਿੰਦਰ ਸਿੰਘ, ਸ਼ਮਸ਼ੇਰ ਸਿੰਘ ਬੂਟਾ, ਦਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਚੋਰ ਗਿਰੋਹ ਦੇ 2 ਮੈਂਬਰ ਗ੍ਰਿਫਤਾਰ, ਕਾਰ ਤੇ ਮੋਟਰਸਾਈਕਲ ਬਰਾਮਦ
NEXT STORY