ਧਾਰੀਵਾਲ, (ਖੋਸਲਾ, ਬਲਬੀਰ)- ਪਿੰਡ ਜਫਰਵਾਲ ਦੇ ਰਹਿਣ ਵਾਲੇ ਇਕ ਕਿਸਾਨ ਕੋਲ ਰਹਿੰਦਾ ਵਿਅਕਤੀ ਅੱਗ ਵਾਲੀ ਭੱਠੀ 'ਚ ਡਿੱਗਣ ਨਾਲ ਝੁਲਸ ਗਿਆ।
ਸਥਾਨਕ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਠਾਕੁਰ ਸਿੰਘ (65) ਪੁੱਤਰ ਹਰਭਜਨ ਸਿੰਘ ਵਾਸੀ ਰਾਜਸਥਾਨ ਹਾਲ ਵਾਸੀ ਪਿੰਡ ਜਫਰਵਾਲ ਨੇ ਲੀਗਲ ਸਰਵਿਸ ਅਥਾਰਟੀ ਦੇ ਪੀ. ਐੱਲ. ਵੀ. ਗੁਰਦਾਸਪੁਰ ਰਣਜੋਧ ਸਿੰਘ ਅਤੇ ਥਾਣਾ ਧਾਰੀਵਾਲ ਦੇ ਏ. ਐੱਸ. ਆਈ. ਪ੍ਰਭ ਦਿਆਲ ਨੂੰ ਦਿੱਤੇ ਬਿਆਨਾਂ 'ਚ ਉਸਨੇ ਦੱਸਿਆ ਕਿ ਉਹ ਸੁਰਜੀਤ ਸਿੰਘ ਪੁੱਤਰ ਪਾਲ ਵਾਸੀ ਪਿੰਡ ਜਫਰਵਾਲ ਕੋਲ ਲਗਭਗ 45 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹੈ ਅਤੇ ਉਸਦੇ ਮਾਲਕ ਸੁਰਜੀਤ ਸਿੰਘ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ ਸੀ, ਜਿਸ ਕਾਰਨ ਅਫਸੋਸ ਕਰਨ ਆਏ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਚਾਹ ਪਾਣੀ ਪਿਲਾਉਣ ਲਈ ਹਵੇਲੀ, ਜਿਸਦੇ ਇਕ ਕਮਰੇ 'ਚ ਉਹ ਰਹਿ ਰਿਹਾ ਹੈ, ਵਿਚ ਇਕ ਟੋਇਆ ਪੁੱਟ ਕੇ ਆਰਜ਼ੀ ਭੱਠੀ ਬਣਾਈ ਹੋਈ ਸੀ ਪਰ ਜਦ ਰਾਤ ਕਰੀਬ 10.30 ਵਜੇ ਬਾਥਰੂਮ ਕਰਨ ਲਈ ਕਮਰੇ 'ਚੋਂ ਬਾਹਰ ਨਿਕਲਿਆਂ ਤਾਂ ਨਜ਼ਰ ਕਮਜ਼ੋਰ ਹੋਣ ਕਾਰਨ ਉਹ ਖੁਦ ਹੀ ਭੱਠੀ ਵਿਚ ਜਾ ਡਿੱਗਾ, ਜਿਸ ਕਾਰਨ ਉਹ ਝੁਲਸ ਗਿਆ, ਜਿਸਤੇ ਉਸ ਵੱਲੋਂ ਰੌਲਾ ਪਾਉਣ 'ਤੇ ਮ੍ਰਿਤਕ ਸੁਰਜੀਤ ਸਿੰਘ ਦਾ ਪੁੱਤਰ ਨਰਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਇਕੱਠੇ ਹੋਏ ਤਾਂ ਉਸਨੂੰ ਇਲਾਜ ਲਈ ਧਾਰੀਵਾਲ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਲੁਟੇਰਿਆਂ ਨੇ ਔਰਤ ਦਾ ਖੋਹਿਆ ਪਰਸ
NEXT STORY