ਬਟਾਲਾ, (ਬੇਰੀ)- ਸਥਾਨਕ ਕਾਂਗਰਸ ਭਵਨ ਦੇ ਨੇੜੇ ਇਕ ਔਰਤ ਦਾ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪਰਸ ਖੋਹ ਕੇ ਫਰਾਰ ਹੋਣ ਦੀ ਖਬਰ ਹੈ।ਜਾਣਕਾਰੀ ਅਨੁਸਾਰ ਜ਼ਿਲਾ ਪ੍ਰਧਾਨ ਮਹਿਲਾ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਗੀਤਾ ਸ਼ਰਮਾ ਪਤਨੀ ਵਰਿੰਦਰ ਸ਼ਰਮਾ ਵਾਸੀ ਵੱਡਾ ਬਾਜ਼ਾਰ ਬਟਾਲਾ ਨੇ ਆਪਣੀ ਮਹਿਲਾ ਸਾਥਣ ਰੇਖਾ ਚੀਮਾ ਪਤਨੀ ਰਾਜ ਕੁਮਾਰ ਵਾਸੀ ਖਜੂਰੀ ਗੇਟ ਨਾਲ ਰਿਕਸ਼ਾ 'ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਬਟਾਲਾ ਵੱਲ ਜਾ ਰਹੀ ਸੀ। ਜਦੋਂ ਇਨ੍ਹਾਂ ਦੀ ਰਿਕਸ਼ਾ ਗਾਂਧੀ ਚੌਕ ਦੇ ਨੇੜੇ ਕਾਂਗਰਸ ਭਵਨ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਲੁਟੇਰਿਆਂ ਨੇ ਗੀਤਾ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਇਸ ਦੌਰਾਨ ਲੁਟੇਰਿਆਂ ਨਾਲ ਹੋਈ ਹੱਥੋਪਾਈ 'ਚ ਗੀਤਾ ਸ਼ਰਮਾ ਰਿਕਸ਼ਾ ਤੋਂ ਡਿੱਗ ਕੇ ਜ਼ਖਮੀ ਹੋ ਗਈ, ਜਿਸਨੂੰ ਇਲਾਜ ਲਈ ਤੁਰੰਤ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਗੀਤਾ ਅਨੁਸਾਰ ਉਸਦੇ ਪਰਸ ਵਿਚ 5000 ਰੁਪਏ ਕੈਸ਼, ਏ. ਟੀ. ਐੱਮ. ਕਾਰਡ, ਮੋਬਾਇਲ ਅਤੇ ਜ਼ਰੂਰੀ ਦਸਤਾਵੇਜ਼ ਸਨ। ਇਸ ਸਬੰਧ ਵਿਚ ਥਾਣਾ ਸਿਟੀ 'ਚ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਬੰਠਿਡਾ 'ਚ ਪੁਲਸ ਨੇ ਹਵਾਈ ਫਾਇਰਿੰਗ ਕਰ ਕਾਬੂ ਕੀਤੇ 3 ਸ਼ੱਕੀ
NEXT STORY