ਰੂਪਨਗਰ (ਵੈੱਬ ਡੈਸਕ, ਕਮਲਜੀਤ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੀਤੇ ਦਿਨੀਂ ਧਮਕੀ ਦੇਣ ਵਾਲੇ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਕਤ ਵਿਅਕਤੀ ਵਲੋਂ ਫੋਨ ਜ਼ਰੀਏ ਸਾਬਕਾ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਗਈ ਸੀ। ਪੁਲਸ ਨੇ ਉਕਤ ਸ਼ਖ਼ਸ ਨੂੰ ਨਾਗਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਦੀਪਕ ਵਾਸੀ ਮਹਾਰਾਸ਼ਟਰ ਵਜੋਂ ਹੋਈ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਕੋਲੋਂ ਇੱਕ ਲੈਪਟਾਪ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਸ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਲੈ ਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ : ਕਿਸਾਨ ਮੋਰਚੇ ਤੋਂ ਆਈ ਮੰਦਭਾਗੀ ਖ਼ਬਰ, ਸ਼ੰਭੂ ਬਾਰਡਰ 'ਤੇ ਇਕ ਹੋਰ ਕਿਸਾਨ ਸ਼ਹੀਦ (ਵੀਡੀਓ)
ਇਸ ਬਾਰੇ 'ਜਗਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਐੱਸ. ਐੱਸ. ਪੀ. ਰੋਪੜ ਦੀ ਵੀਡੀਓ ਦੇਖੀ ਹੈ, ਜਿਸ 'ਚ ਉਹ ਕਹਿ ਰਹੇ ਹਨ ਕਿ ਚੰਨੀ ਸਾਹਿਬ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚਰਨਜੀਤ ਚੰਨੀ ਨੇ ਕਿਹਾ ਕਿ ਪੁਲਸ ਨੇ ਇਹ ਗੈਰ ਪੰਜਾਬੀ ਬੰਦਾ ਨਾਗਪੁਰ ਤੋਂ ਫੜ੍ਹ ਕੇ ਲਿਆਂਦਾ ਹੈ ਪਰ ਜਿਹੜੇ ਬੰਦੇ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ, ਉਹ ਪੂਰੀ ਪੰਜਾਬੀ ਬੋਲਦਾ ਸੀ ਅਤੇ ਲਿਖਦਾ ਸੀ।
ਇਹ ਵੀ ਪੜ੍ਹੋ : ਹੋਲੀ 'ਤੇ ਟਰੇਨ ਦਾ ਸਫ਼ਰ ਕਰਨ ਵਾਲਿਆਂ ਲਈ ਚੰਗੀ ਖ਼ਬਰ, ਰੇਲਵੇ ਨੇ ਦਿੱਤਾ ਤੋਹਫ਼ਾ
ਉਨ੍ਹਾਂ ਕਿਹਾ ਕਿ ਫੜ੍ਹਿਆ ਗਿਆ ਬੰਦਾ ਗੈਰ ਪੰਜਾਬੀ ਹੈ ਅਤੇ ਕਿਸੇ ਤਰ੍ਹਾਂ ਵੀ ਇਹ ਬੰਦਾ ਧਮਕੀ ਦੇਣ ਵਾਲਾ ਨਹੀਂ ਹੋ ਸਕਦਾ ਅਤੇ ਇਸ 'ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪੁਲਸ ਅਤੇ ਸਰਕਾਰ ਨੇ ਮਿਲ ਕੇ ਡਰਾਮੇਬਾਜ਼ੀ ਕੀਤੀ ਹੈ। ਜਿਹੜੇ ਬੰਦੇ ਨੇ ਮੈਨੂੰ ਧਮਕੀ ਦਿੱਤੀ ਹੈ, ਉਹ ਠੇਠ ਪੰਜਾਬੀ ਬੋਲ ਰਿਹਾ ਸੀ ਅਤੇ ਗੈਰ ਪੰਜਾਬੀ ਬੰਦੇ ਦਾ ਕਦੇ ਪੰਜਾਬੀ ਵਾਲਾ ਲਹਿਜ਼ਾ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਇਸ ਬੰਦੇ ਨੇ ਮੈਨੂੰ ਧਮਕੀ ਨਹੀਂ ਦਿੱਤੀ, ਸਗੋਂ ਪੁਲਸ ਨੇ ਬਿਨਾਂ ਮਤਲਬ ਤੋਂ ਇਸ ਨੂੰ ਫੜ੍ਹ ਲਿਆ ਹੈ।
ਚਰਨਜੀਤ ਚੰਨੀ ਨੇ ਕਿਹਾ ਕਿ ਉਕਤ ਬੰਦੇ ਨੇ ਕਿਸੇ ਬਾਈ ਨਾਲ ਵੀ ਮੇਰੀ ਗੱਲ ਕਰਾਉਣ ਲਈ ਕਿਹਾ ਸੀ ਪਰ ਮੈਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਸਮਝ ਆ ਗਈ ਸੀ ਕਿ ਮੇਰੇ ਕੋਲ ਕੁੱਝ ਨਹੀਂ ਹੈ, ਜਿਸ ਦੇ 2-3 ਦਿਨਾਂ ਬਾਅਦ ਉਨ੍ਹਾਂ ਨੂੰ ਫੋਨ ਆਉਣਾ ਬੰਦ ਹੋ ਗਿਆ ਸੀ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ 'ਚ ਵਿਗੜਦੀ ਹੋਈ ਕਾਨੂੰਨ-ਵਿਵਸਥਾ ਬਾਰੇ ਵੀ ਗੱਲ ਕੀਤੀ। ਜਦੋਂ ਉਨ੍ਹਾਂ ਤੋਂ ਲੋਕ ਸਭਾ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਨੂੰ ਟਾਲਦੇ ਹੋਏ ਨਜ਼ਰ ਆਏ। ਦੱਸਣਯੋਗ ਹੈ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੋਬਾਇਲ ਫੋਨ 'ਤੇ ਧਮਕੀ ਭਰੀ ਕਾਲ ਕਰਕੇ ਕਿਸੇ ਵਿਅਕਤੀ ਵਲੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਟਰਲ ਜੇਲ੍ਹ ਸੁਰੱਖਿਆ ਦੀ ਖੁੱਲ੍ਹੀ ਪੋਲ, ਬਰਾਮਦ ਹੋਏ 26 ਮੋਬਾਇਲ
NEXT STORY