ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਰਾਜਪਾਲ ਵੱਲੋਂ ਵਾਰ-ਵਾਰ ਚਿੱਠੀਆਂ ਲਿਖਣ ਅਤੇ ਇਜਲਾਸ ਨੂੰ ਪ੍ਰਵਾਨਗੀ ਨਾ ਦੇਣ 'ਤੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਹੁੰ ਚੁਕਾਉਣੀ ਅਤੇ ਸਹੁੰ ਚੁੱਕਣੀ 'ਚ ਬਹੁਤ ਫ਼ਰਕ ਹੁੰਦਾ ਹੈ। ਸ਼ਾਇਦ ਰਾਜਪਾਲ ਇਹ ਸਮਝ ਗਏ ਕਿ 16 ਮਾਰਚ ਨੂੰ ਖਟਕੜ ਕਲਾਂ ਮੈਂ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਦੇ ਖ਼ੁਸ਼ਹਾਲ ਭਵਿੱਖ ਲਈ ਕੰਮ ਨਹੀਂ ਕਰਾਂਗੇ ਤਾਂ ਲੋਕ ਸਾਨੂੰ 2027 'ਚ ਬਦਲ ਦੇਣਗੇ ਕਿਉਂਕਿ ਇਹ ਲੋਕਾਂ ਦਾ ਹੱਕ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸ਼ੁਰੂ ਹੁੰਦੇ ਹੀ ਪੈ ਗਿਆ ਰੌਲਾ, ਪ੍ਰਤਾਪ ਸਿੰਘ ਬਾਜਵਾ ਤੇ ਹਰਪਾਲ ਚੀਮਾ ਵਿਚਾਲੇ ਖੜਕੀ
ਉਨ੍ਹਾਂ ਕਿਹਾ ਕਿ ਜਾਂ ਤਾਂ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ 'ਚ ਗਵਰਨਰ ਰਾਜ ਹੈ ਜਾਂ ਫਿਰ ਉਹ ਦਿੱਲੀ ਦੇ ਐੱਲ. ਜੀ. ਹਨ, ਜਦੋਂ ਕਿ ਅਜਿਹਾ ਕੁੱਝ ਵੀ ਨਹੀਂ ਹੈ। ਇਸ ਲਈ ਲੋਕਾਂ ਦੀ ਭਲਾਈ ਦੇ ਕੰਮਾਂ 'ਚ ਅੜਿੱਕੇ ਪਾਉਣੇ ਵਧੀਆ ਗੱਲ ਨਹੀਂ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਅਸੀਂ ਇਸ ਇਜਲਾਸ ਨੂੰ ਅੱਗੇ ਵਧਾ ਕੇ ਅਗਲੀ ਸੀਟਿੰਗ ਲੈ ਰਹੇ ਹਾਂ, ਸਗੋਂ ਪਹਿਲਾਂ ਵੀ ਅਜਿਹਾ ਹੋ ਚੁੱਕਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਰਾਜਪਾਲ ਨੇ ਇਹ ਕਿਹਾ ਹੈ ਕਿ ਜੇਕਰ ਅਸੀਂ ਇਹ ਗੈਰ ਕਾਨੂੰਨੀ ਇਜਲਾਸ ਰੱਖਿਆ ਤਾਂ ਉਹ ਰਾਸ਼ਟਰਪਤੀ ਕੋਲ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ।
ਇਹ ਵੀ ਪੜ੍ਹੋ : ਸਦਨ 'ਚ ਮੁੱਖ ਮੰਤਰੀ ਮਾਨ ਤੇ ਬਾਜਵਾ ਵਿਚਾਲੇ ਜ਼ੋਰਦਾਰ ਬਹਿਸ, ਤੂੰ-ਤੜਾਕ ਤੱਕ ਪੁੱਜ ਗਈ ਗੱਲ, ਦੇਖੋ ਵੀਡੀਓ
ਉਨ੍ਹਾਂ ਕਿਹਾ ਕਿ ਇਜਲਾਸ 20 ਦਿਨਾਂ ਦਾ ਕਰ ਲਓ, ਭਾਵੇਂ 2 ਦਿਨਾਂ ਦਾ ਪਰ ਇਹ ਗੱਲ ਨਾ ਕਹੋ ਕਿ ਇਹ ਗੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਇਹ ਰੋਜ਼-ਰੋਜ਼ ਦਾ ਝਗੜਾ ਜ਼ਿਆਦਾ ਵਧੇ ਅਤੇ ਗਵਰਨਰ ਹਾਊਸ ਦੀ ਕੁੜੱਤਣ ਸਰਕਾਰ ਨਾਲ ਹੋਵੇ। ਉਨ੍ਹਾਂ ਨੇ ਕਿਹਾ ਜਿੰਨੀ ਦੇਰ ਤੱਕ ਅਸੀਂ ਪੰਜਾਬੀਆਂ ਨੂੰ ਯਕੀਨ ਨਹੀਂ ਦਿਵਾ ਦਿੰਦੇ ਕਿ ਇਹ ਇਜਲਾਸ ਕਾਨੂੰਨੀ ਹੈ, ਉਦੋਂ ਤੱਕ ਅਸੀਂ ਕੋਈ ਬਿੱਲ ਪੇਸ਼ ਨਹੀਂ ਕਰਾਂਗੇ। ਇਸ ਤੋਂ ਬਾਅਦ ਰਾਜਪਾਲ ਨੂੰ ਸਾਰੇ ਬਿੱਲਾਂ ਦੀ ਪ੍ਰਵਾਨਗੀ ਵੀ ਦੇਣੀ ਪਵੇਗੀ ਅਤੇ ਹਸਤਾਖ਼ਰ ਵੀ ਕਰਨੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। 30 ਤਾਰੀਖ਼ ਨੂੰ ਅਸੀਂ ਸੁਪਰੀਮ ਕੋਰਟ ਜਾਵਾਂਗੇ ਅਤੇ ਫਿਰ ਨਵੰਬਰ ਮਹੀਨੇ ਇਸ ਤੋਂ ਵੀ ਵੱਡਾ ਇਜਲਾਸ ਸੱਦਾਂਗੇ। ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
|
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਗਾ ’ਚ ਕਾਂਗਰਸੀ ਸਰਪੰਚ ਸਮੇਤ ਦੋ ਦਾ ਗੋਲ਼ੀਆਂ ਮਾਰ ਕੇ ਕਤਲ, ਆਈ. ਜੀ. ਦਾ ਵੱਡਾ ਬਿਆਨ
NEXT STORY