ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਛੁੱਟੀ ਬਾਰੇ ਉੱਡੀ ਖ਼ਬਰ ਤੋਂ ਬਾਅਦ ਹੁਣ ਪੰਜਾਬ ਦਾ ਨਵਾਂ ਕਾਂਗਰਸ ਪ੍ਰਧਾਨ ਬਣਨ ਲਈ ਦੌੜ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ ਖੜਗੇ ਜਲਦ ਹੀ ਪੰਜਾਬ ਨੂੰ ਨਵਾਂ ਪ੍ਰਧਾਨ ਦੇਣ ਜਾ ਰਹੇ ਹਨ ਤਾਂ ਜੋ ਭਾਜਪਾ ਵੱਲੋਂ ਹਿੰਦੂ ਚਿਹਰਾ ਸੁਨੀਲ ਜਾਖੜ ਦਾ ਮੁਕਾਬਲਾ ਕਰਨ ਲਈ ਕੋਈ ਧੜੱਲੇਦਾਰ ਕਾਂਗਰਸੀ ਮੈਦਾਨ ਸੰਭਾਲ ਸਕੇ। ਸੂਤਰਾਂ ਨੇ ਦੱਸਿਆ ਕਿ ਜਿਹੜੇ ਆਗੂ ਪ੍ਰਧਾਨਗੀ ਦੀ ਦੌੜ ’ਚ ਦੱਸੇ ਜਾ ਰਹੇ ਹਨ, ਉਨ੍ਹਾਂ ’ਚ ਨਵਜੋਤ ਸਿੰਘ ਸਿੱਧੂ, ਰਵਨੀਤ ਸਿੰਘ ਬਿੱਟੂ, ਮੁਨੀਸ਼ ਤਿਵਾੜੀ, ਸੁਖਵਿੰਦਰ ਸਿੰਘ ਰੰਧਾਵਾ, ਸੁਖਪਾਲ ਸਿੰਘ ਖਹਿਰਾ ਆਦਿ ਆਪੋ-ਆਪਣੇ ਪੱਧਰ ’ਤੇ ਹੱਥ ਪੈਰ ਮਾਰ ਰਹੇ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਕਾਂਗਰਸ ਨੂੰ ਇਸ ਗੱਲ ਦਾ ਡਰ ਸਤਾਉਣ ਲੱਗਾ ਹੈ ਕਿ ਕਿਧਰੇ ਕਾਂਗਰਸ ਦੇ ਸਾਬਕਾ ਪ੍ਰਧਾਨ ਅੱਜ ਕੱਲ ਭਾਜਪਾ ਪ੍ਰਧਾਨ ਬਣੇ ਸੁਨੀਲ ਜਾਖੜ ਪੰਜਾਬ ’ਚੋਂ ਵੱਡੇ ਪੱਧਰ ’ਤੇ ਕਾਂਗਰਸੀ ਖੇਮੇ ’ਚ ਵੱਡੀ ਸੰਨ੍ਹ ਨਾ ਲਗਾ ਦੇਣ।
ਇਹ ਵੀ ਪੜ੍ਹੋ : ਮਾਮਲਾ ਬੀਬੀਆਂ ਦੇ ਅਸਤੀਫੇ ਦਾ : ਸੁਖਬੀਰ ਆਪਣੇ ਫੈਸਲੇ ’ਤੇ ਮੁੜ ਕਰਨਗੇ ਵਿਚਾਰ?
ਇਸ ਲਈ ਜਲਦ ਹੀ ਕਈ ਕਾਂਗਰਸੀ ਨੇਤਾਵਾਂ ਨੂੰ ਜੱਥੇਬੰਦੀ ’ਚ ਅਹਿਮ ਅਹੁਦੇਦਾਰੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਕਿਉਂਕਿ ਹੁਣ ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਰਕੇ ਕਾਂਗਰਸ ਪੰਜਾਬ ’ਚ ‘ਆਪ’, ਅਕਾਲੀ ਦਲ ਅਤੇ ਭਾਜਪਾ ਤੋਂ ਵਧੀਆ ਰੋਲ ਕਰਨ ਲਈ ਦੀ ਕਾਹਲ ’ਚ ਹੈ। ਇਸ ਲਈ ਜਲਦ ਹੀ ਨਵਾਂ ਚਿਹਰਾ ਕਾਂਗਰਸ ਪ੍ਰਧਾਨ ਦੇ ਰੂਪ ’ਚ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ ’ਚ ਗੈਰ-ਕਾਨੂੰਨੀ ਇਮਾਰਤਾਂ ’ਤੇ ਚੱਲ ਸਕਦਾ ਹੈ ਪੀਲਾ ਪੰਜਾ, ਹੋ ਸਕਦੀ ਹੈ ਸੀਲਿੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਮਲਾ ਬੀਬੀਆਂ ਦੇ ਅਸਤੀਫੇ ਦਾ : ਸੁਖਬੀਰ ਆਪਣੇ ਫੈਸਲੇ ’ਤੇ ਮੁੜ ਕਰਨਗੇ ਵਿਚਾਰ?
NEXT STORY