ਬੁਢਲਾਡਾ (ਮਨਜੀਤ) - ਪਿੰਡ ਬੀਰੋਕੇ ਕਲਾਂ ਵਿਖੇ ਡੇਰਾ ਬਾਬਾ ਹਰੀ ਦਾਸ, ਡੇਰਾ ਬਾਬਾ ਪਰਮਾਨੰਦ ਜੀ ਵਿਖੇ ਸੰਤ ਸੁਰੇਸਰਾ ਨੰਦ ਜੀ ਦੀ ਅਗਵਾਈ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਦੇ ਨਵਰਾਤਰਿਆਂ ਨੂੰ ਮੁੱਖ ਰੱਖਦੇ ਹੋਏ ਸੱਤ ਦਿਨ ਲਗਾਤਾਰ ਦੁਰਗਾ, ਸੱਪਸਤੀ ਦੇ ਹਰ ਰੋਜ ਪਾਠ ਕੀਤੇ ਗਏ ਅਤੇ ਅਖੀਰਲੇ ਦਿਨ ਵੀਰਵਾਰ ਨੂੰ ਦੁਰਗਾ ਅਸ਼ਟਮੀ ਦੇ ਤਿਓਹਾਰ ਅਮ੍ਰਿਤ ਵੇਲੇ ਹਵਨ ਯੱਗ ਕਰਕੇ ਮਾਤਾ ਜੀ ਦੀ ਆਰਤੀ ਕਰਨ ਤੋਂ ਬਾਅਦ 501 ਕੰਨਿਆਂ ਨੂੰ ਭੋਜਨ ਛਕਾ ਕੇ ਜਥਾ ਯੋਗ ਪੂਜਾ ਕੀਤੀ । ਇਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਮਹੰਤ ਸਾਂਤਾ ਨੰਦ ਜੀ ਅਤੇ ਮਹੰਤ ਬਾਲਕ ਰਾਮ ਜੀ ਨੇ ਕਿਹਾ ਕਿ ਧੀਆਂ ਪੂਜਣਯੋਗ ਹਨ, ਇਨ੍ਹਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਜਿਸ ਪਰਿਵਾਰ 'ਚ ਧੀਆਂ ਦਾ ਸਤਿਕਾਰ ਹੁੰਦਾ ਹੈ, ਉਸ ਪਰਿਵਾਰ 'ਚ ਦੁੱਖ ਕਸ਼ਟ ਨਹੀ ਆਉਂਦੇ ਕਿਉਂਕਿ ਧੀਆਂ ਹਮੇਸ਼ਾ ਹੀ ਆਪਣੇ ਪਰਿਵਾਰ ਦਾ ਭਲਾ ਚਾਹੁੰਦੀਆਂ ਹਨ। ਸੰਤਾਂ ਨੇ ਇਸ ਧਾਰਮਿਕ ਸਮਾਗਮ ਰਾਹੀਂ ਜੁੜੀਆਂ ਸੰਗਤਾਂ ਨੂੰ ਸੰਦੇਸ਼ ਦਿੱਤਾ ਕਿ ਧੀ, ਗਊ ਅਤੇ ਗਰੀਬ ਦੀ ਸਾਨੂੰ ਸਭ ਨੂੰ ਰੱਖਿਆ ਕਰਨੀ ਚਾਹੀਦੀ ਹੈ। ਇਸ ਮੌਕੇ ਸੰਤ ਸਾਧੂ ਰਾਮ, ਸਾਬਕਾ ਸਰਪੰਚ ਬਲਵੀਰ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ, ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਗੀਤੂ ਆਦਿ ਮੈਂਬਰ ਨਤਮਸਤਕ ਹੋਏ ਸਨ ।
ਅਕਾਲੀ ਚੱਲੇ ਹੋਏ ਕਾਰਤੂਸ, ਹੁਣ ਤਾਂ ਭਾਜਪਾ ਨੂੰ ਵੀ ਅਕਾਲੀਆਂ 'ਤੇ ਭਰੋਸਾ ਨਹੀਂ - ਜਾਖੜ
NEXT STORY