ਔੜ, (ਛਿੰਜੀ)— ਪਿਛਲੇ ਦਿਨੀਂ ਮੀਰਪੁਰ ਲੱਖਾ ਵਿਖੇ ਐਕਟਿਵਾ 'ਤੇ ਆਉਂਦੇ ਗੁਰਦਾਵਰ ਸਿੰਘ ਦੇ ਪਿੱਛੇ ਬੈਠੀ ਉਸ ਦੀ ਨੂੰਹ ਕੋਲੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ-ਖੋਹ ਕੀਤੀ ਸੀ, ਜਿਸ ਉਪਰੰਤ ਔੜ ਪੁਲਸ ਨੇ ਇਕ ਲੁਟੇਰੇ ਚੇਤਨ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਮੱਲਪੁਰ ਨੂੰ ਮੋਟਰਸਾਈਕਲ, ਮੋਬਾਇਲ ਤੇ ਲੁੱਟੇ ਪੈਸਿਆਂ ਸਮੇਤ ਗ੍ਰਿਫਤਾਰ ਕਰ ਲਿਆ ਸੀ।
ਹੁਣ ਪੁਲਸ ਨੇ ਦੋ ਦਿਨ ਬਾਅਦ ਹੀ ਉਸ ਦੇ ਸਾਥੀ ਲੁਟੇਰੇ ਨੂੰ ਵੀ ਵਾਰਦਾਤ 'ਚ ਵਰਤੇ ਗਏ ਦਾਤ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਸ ਚੌਕੀ ਔੜ ਦੇ ਇੰਚਾਰਜ ਬਿਕਰਮ ਸਿੰਘ ਨੇ ਦੱਸਿਆ ਕਿ ਉਕਤ ਲੁੱਟ-ਖੋਹ ਦੌਰਾਨ ਗੁਰਪ੍ਰੀਤ ਸਿੰਘ ਗੋਰਾ ਪੁੱਤਰ ਸਤਨਾਮ ਸਿੰਘ ਜੋ ਵਾਰਦਾਤ ਵਾਲੇ ਦਿਨ ਤੋਂ ਫਰਾਰ ਚੱਲਿਆ ਆ ਰਿਹਾ ਸੀ, ਨੂੰ ਮਹਿਮੂਦਪੁਰ ਦੇ ਬੱਸ ਅੱਡੇ ਨੇੜਿਓਂ ਦਾਤ ਸਮੇਤ ਕਾਬੂ ਕੀਤਾ ਅਤੇ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕਰ ਕੇ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ ਹੈ।
ਸੀਵਰੇਜ ਬੰਦ ਰਹਿਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
NEXT STORY