ਰੂਪਨਗਰ, (ਵਿਜੇ)- ਸਰਹਿੰਦ ਨਹਿਰ ਦੇ ਪੁਲ 'ਤੇ ਬਣੇ ਫੁੱਟਪਾਥ ਦੀ ਸਲੈਬ ਟੁੱਟੀ ਹੋਣ ਕਾਰਨ ਇਹ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ਦੇ ਪੁਲ ਦੇ ਉੱਪਰ ਦੋਵੇਂ ਪਾਸੇ ਬਣੇ ਫੁੱਟਪਾਥ ਦੀ ਇਕ ਸਲੈਬ ਟੁੱਟ ਗਈ ਹੈ ਅਤੇ ਸਰੀਆ ਬਾਹਰ ਨਿਕਲ ਆਇਆ ਹੈ, ਜੋ ਹੁਣ ਰਾਹਗੀਰਾਂ ਲਈ ਹਾਦਸਿਆਂ ਦਾ ਨੂੰ ਸੱਦਾ ਦੇਣ ਦਾ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਹਿੰਦ ਨਹਿਰ ਦਾ ਪੁਲ ਰੂਪਨਗਰ ਸ਼ਹਿਰ ਨੂੰ ਜੋੜਦਾ ਹੈ, ਜਿਸ ਕਾਰਨ ਸਰਹਿੰਦ ਨਹਿਰ ਦੇ ਪੁਲ 'ਤੇ ਬਣੇ ਫੁੱਟਪਾਥ 'ਤੇ ਦਿਨ-ਰਾਤ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ। ਜਦੋਂਕਿ ਰਾਤ ਦੇ ਸਮੇਂ ਸ਼ਹਿਰ ਵਾਸੀ ਨਹਿਰ 'ਤੇ ਘੁੰਮਣ ਲਈ ਵੀ ਆਉਂਦੇ ਹਨ ਪਰ ਪੁਲ 'ਤੇ ਬਣੇ ਫੁੱਟਪਾਥ ਦੀ ਸਲੈਬ ਟੁੱਟੀ ਹੋਣ ਕਾਰਨ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਫੁੱਟਪਾਥ 'ਤੇ ਟੁੱਟੀ ਸਲੈਬ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਮੰਗ ਕਰਨ ਵਾਲਿਆਂ 'ਚ ਸਮਾਜ ਸੇਵੀ ਬਸੰਤ ਸ਼ਰਮਾ, ਮਹਿੰਦਰ ਕੁਮਾਰ, ਹਰੀ ਸਿੰਘ, ਪੱਪੂ, ਬਲੱਡ ਡੋਨਰ ਸੋਸਾਇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਬਾਬਾ, ਬਬਲੂ ਤੇ ਨਿਰਮਲ ਸਿੰਘ ਆਦਿ ਮੌਜੂਦ ਸਨ।
ਐੱਸ.ਸੀ./ਐੱਸ.ਟੀ. ਐਕਟ ਨਾਲ ਛੇੜਛਾੜ ਵਿਰੁੱਧ ਭੁੱਖ ਹੜਤਾਲ
NEXT STORY