ਚੌਕ ਮਹਿਤਾ (ਕੈਪਟਨ) - ਪਿੰਡ ਖੱਬੇਰਾਜਪੂਤਾਂ 'ਚ ਕਾਂਗਰਸੀ ਆਗੂ ਮਨਦੀਪ ਸਿੰਘ ਸੋਨਾ ਦੇ ਗ੍ਰਹਿ ਵਿਖੇ ਲਾਭਪਾਤਰੀਆਂ ਲਈ ਸਰਕਾਰੀ ਕਣਕ ਦੀ ਵੰਡ ਦੀਆਂ ਪਰਚੀਆਂ ਕੱਟਣ ਦੇ ਵਿਰੋਧ 'ਚ ਮੌਜੂਦਾ ਸਰਪੰਚ 'ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਥੇਦਾਰ ਗੁਰਮੀਤ ਸਿੰਘ ਖੱਬੇਰਾਜਪੂਤਾਂ ਸਮੇਤ ਪਿੰਡ ਦੇ ਕਾਂਗਰਸੀ ਵਰਕਰਾਂ ਵੱਲੋਂ ਸਰਕਾਰ ਖਿਲਾਫ ਜੋਰਦਾਰ ਨਾਅਰੇ-ਬਾਜੀ ਕੀਤੀ ਗਈ, ਮੌਜੂਦਾ ਸਰਪੰਚ ਗੁਰਮੀਤ ਸਿੰਘ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਬਲਾਕ ਸੰਮਤੀ ਮੈਂਬਰ ਗੁਰਲਾਲ ਸਿੰਘ ਲਾਲੀ ਨੇ ਕਿਹਾ ਕਿ ਕਾਨੂੰਨ ਅਨੁਸਾਰ ਕੋਈ ਵੀ ਆਮ ਵਿਅਕਤੀ ਆਪਣੇ ਘਰ 'ਚ ਸਰਕਾਰੀ ਕਣਕ ਦੀ ਵੰਡ ਜਾਂ ਪਰਚੀਆਂ ਨਹੀਂ ਕੱਟ ਸਕਦਾ, ਉਨਾਂ ਮਨਦੀਪ ਸਿੰਘ ਸੋਨਾ ਦੇ ਘਰ ਗੈਰ ਕਾਨੂੰਨੀ ਤਰੀਕੇ ਨਾਲ ਪਰਚੀਆਂ ਕੱਟੇ ਜਾਣ 'ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ, ਇਸ ਸਮੇਂ ਬਲਗੇਰ ਸਿੰਘ ਚੌਂਕੀਦਾਰ, ਅਵਤਾਰ ਮਸੀਹ ਕਾਲਾ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਕੁਲਦੀਪ ਸਿੰਘ ਤੇ ਹੀਰਾ (ਸਾਰੇ ਕਾਂਗਰਸੀ ਵਰਕਰ) ਨੇ ਦੱਸਿਆ ਕਿ ਆਏ ਦਿਨ ਉਨਾਂ ਖਿਲਾਫ ਕਾਂਗਰਸ ਪਾਰਟੀ ਨਾਲ ਸਬੰਧਤ ਮੋਹਤਬਰ ਵਿਅਕਤੀਆਂ ਵੱਲੋਂ ਝੂਠੀਆਂ ਦਰਖਾਸਤਾਂ 'ਤੇ ਝੂਠੇ ਪਰਚੇ ਕਰਵਾਏ ਜਾ ਰਹੇ ਹਨ, ਉਨਾਂ ਦੱਸਿਆ ਕਿ ਮੋਹਤਬਰ ਵਿਅਕਤੀਆਂ ਵੱਲੋਂ ਪੱਖਪਾਤ ਦੀ ਭਾਵਨਾਂ ਨਾਲ ਸਾਨੂੰ ਹਰ ਵਾਰੀ ਕਣਕ ਘੱਟ ਦਿੱਤੀ ਜੰਦੀ ਹੈ।
ਇਸ ਸਬੰਧੀ ਜਦ ਦੂਜੀ ਧਿਰ ਦੇ ਸੀਨੀਅਰ ਕਾਂਗਰਸੀ ਆਗੂ ਮਨਦੀਪ ਸਿੰਘ ਸੋਨਾ, ਬਲਵਿੰਦਰ ਸਿੰਘ ਭਿੰਦਾ ਜਰਨਲ ਸਕੱਤਰ ਜਿਲਾ• ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ, ਪ੍ਰਧਾਨ ਸੁੱਚਾ ਸਿੰਘ, ਜੁਗਰਾਜ ਸਿੰਘ ਜੋਗਾ ਆਦਿ ਨਾਲ ਗੱਲ ਕੀਤੀ ਤਾਂ ਉਨਾ•ਂ ਕਿਹਾ ਕਿ ਵਿਰੋਧੀ ਪਾਰਟੀ ਉਨਾਂ ਨੂੰ ਬਦਨਾਮ ਕਰਨ ਦੀਅੰ ਕੋਝੀਆਂ ਹਰਕਤਾਂ ਕਰ ਰਹੀ ਹੈ, ਸਾਡੇ ਪਿੰਡ ਵਿੱਚ ੩ ਡਿਪੂ ਹੋਲਡਰ ਸੋਮ ਨਾਥ, ਪਰਮਜੀਤ ਕੌਰ ਅਤੇ ਗੁਰਦਿਆਲ ਸਿੰਘ ਵੱਲੋਂ ਅੱਜ ਸਵੇਰੇ ਮੌਸਮ ਖਰਾਬ ਹੋਣ ਕਾਰਨ ਸਾਡੇ ਘਰ 'ਚ ਪਏ ਸ਼ੈੱਡ ਹੇਠਾਂ ਪਰਚੀਆਂ ਕੱਟੀਆਂ ਗਈਆਂ ਹਨ, ਲਾਭਪਾਤਰੀਆਂ ਵੱਲੋਂ ਘੱਟ ਕਣਕ ਦਿੱਤੇ ਜਾਣ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆ ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਉਸ ਦੇ ਬਣਦੇ ਕੋਟੇ ਅਨੁਸਾਰ ਹੀ ਕਣਕ ਦਿੱਤੀ ਜਾਂਦੀ ਹੈ।
ਇਸ ਸਬੰਧੀ ਪਨਗਰੇਨ ਦੇ ਇੰਸਪੈਕਟਰ ਸੁਖਰਾਜ ਸਿੰਘ ਨਾਲ ਸਪੰਰਕ ਕਰਨ ਤੇ ਉਨਾਂ ਕਿਹਾ ਕਿ ਨਿੱਜੀ ਘਰ 'ਚ ਸਰਕਾਰੀ ਕਣਕ ਦੀ ਵੰਡ ਜਾਂ ਪਰਚੀਆਂ ਕੱਟਣਾ ਬਿਲਕੁਲ ਗਲਤ ਹੈ, ਉਨਾਂ ਕਿਹਾ ਕਿ ਸਬੰਧਤ ਵਿਅਕਤੀਆਂ ਨੂੰ ਆਪਣਾ ਕੰਮ ਕਾਇਦੇ ਕਾਨੂੰਨ ਅਨੁਸਾਰ ਕਰਨਾ ਚਾਹੀਦਾ ਹੈ।
ਮਾਂ ਨੇ 2 ਬੱਚਿਆਂ ਸਣੇ ਖਾਦਾ ਜ਼ਹਿਰ, ਬੱਚਿਆਂ ਦੀ ਮੌਤ
NEXT STORY