ਨੂਰਪੁਰਬੇਦੀ, (ਸ਼ਰਮਾ ਕਲਮਾ/ਭੰਡਾਰੀ)- ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਰਵਿੰਦਰ ਸਿੰਘ ਕਾਹਲੋਂ ਨੇ ਅੱਜ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਸੀ. ਆਈ. ਰੂਪਨਗਰ ਦੇ ਇੰਚਾਰਜ ਅਤੁਲ ਸੋਨੀ ਦੀ ਨਿਗਰਾਨੀ ਹੇਠ ਥਾਣਾ ਨੂਰਪੁਰਬੇਦੀ ਦੀਆਂ ਵੱਖ-ਵੱਖ ਪੁਲਸ ਪਾਰਟੀਆਂ ਦੀ ਜਿਨ੍ਹਾਂ ਦੀ ਅਗਵਾਈ ਕਲਵਾ ਚੌਕੀ ਦੇ ਇੰਚਾਰਜ ਬਲਵੀਰ ਸਿੰਘ, ਹਰੀਪੁਰ ਚੌਕੀ ਦੇ ਇੰਚਾਰਜ ਗੁਰਮੁੱਖ ਸਿੰਘ ਕਰ ਰਹੇ ਸਨ, ਨੇ ਵੱਖ-ਵੱਖ ਨਾਕਾਬੰਦੀ ਦੌਰਾਨ ਵਿਸ਼ਾਲ ਪੁੱਤਰ ਸੁਰੇਸ਼ ਕੁਮਾਰ ਵਾਸੀ ਹੈਬੋਵਾਲ ਬੀਤ, ਕਰਮਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਹੈਬੋਵਾਲ ਬੀਤ ਥਾਣਾ ਗੜ੍ਹਸੰਕਰ ਤੋਂ ਨਸ਼ੀਲਾ ਪਾਊਡਰ ਬਰਾਮਦ ਕੀਤਾ। ਇਨ੍ਹਾਂ 'ਤੇ ਕੇਸ ਦਰਜ ਕਰ ਕੇ ਇਨ੍ਹਾਂ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ । ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਨਸ਼ੀਲਾ ਪਾਊਡਰ ਨਾਈਜੀਰੀਅਨ ਨੇਪੂ ਕਿੰਗਸਲੇ ਚਿਕੋਰਿਓ ਪੁੱਤਰ ਪਾਲ ਨੇਪੂ ਵਾਸੀ ਸੇਂਟ ਪਾਲਜ ਕੈਥੋਲਿਕ ਚਰਚ ਅਚਾਲਾ ਉਮਾਚੂ ਅਨੰਬਰਾ, ਸਟੇਟ ਅਗੁਆਂਟਾ ਲੋਕਲ ਗੌਰਮਿੰਟ ਏਰੀਆ ਨਾਈਜੀਰੀਆ ਹਾਲ ਵਾਸੀ ਮਕਾਨ ਨੰ. ਏ-61 ਮੋਹਨ ਗਾਰਡਨ ਐਕਸਟੈਂਸ਼ਨ, ਉਤਮ ਨਗਰ ਨਵੀਂ ਦਿੱਲੀ ਪਾਸੋਂ ਲੈ ਕੇ ਆਏ ਹਨ ਜੋ ਕਿ ਵੱਡੀ ਪੱਧਰ 'ਤੇ ਨਸ਼ੇ ਦਾ ਸਮੱਗਲਰ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਉਸ ਤੋਂ 1300 ਰੁਪਏ ਦੇ ਹਿਸਾਬ ਨਾਲ ਨਸ਼ਾ ਖ਼ਰੀਦ ਕੇ 3500 ਰੁਪਏ ਦੇ ਹਿਸਾਬ ਨਾਲ ਅੱਗੇ ਵੇਚ ਦਿੰਦੇ ਹਨ। ਇਨ੍ਹਾਂ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਪੁਲਸ ਵੱਲੋਂ ਬੀਤੇ ਦਿਨ ਦਿੱਲੀ ਵਿਖੇ ਨਾਈਜੀਰੀਅਨ ਨੇਪੂ ਕਿੰਗਸਲੇ ਚਿਕੋਰਿਓ ਦੇ ਟਿਕਾਣੇ 'ਤੇ ਰੇਡ ਕੀਤੀ। ਜਿਸ ਤੋਂ 100 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ, ਜਿਸ ਨੇ ਦੱਸਿਆ ਕਿ ਉਹ ਸਾਲ 2010 ਵਿਚ ਬਿਜ਼ਨੈੱਸ ਵੀਜ਼ੇ 'ਤੇ ਇੰਡੀਆ ਆਇਆ ਹੋਇਆ ਸੀ। ਕਨਾਟਪਲੇਸ ਦਿੱਲੀ ਵਿਖੇ ਹੋਰ ਨਾਈਜੀਰੀਅਨ ਆਉਂਦੇ ਹਨ ਜਿਨ੍ਹਾਂ ਤੋਂੋ ਉਹ ਇਹ ਘੱਟ ਮੁੱਲ 'ਤੇ ਨਸ਼ੀਲੇ ਪਦਾਰਥ ਖ਼ਰੀਦਾ ਹੈ ਅਤੇ ਅੱਗੇ ਮਹਿੰਗੇ ਭਾਅ ਵੇਚ ਦਿੰਦਾ ਹੈ। ਇਸ ਤਂੋ ਅਗਲੀ ਪੁੱਛਗਿੱਛ ਦੌਰਾਨ ਨਸ਼ੇ ਦੇ ਕਾਰੋਬਾਰ ਸਬੰਧੀ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਮੌਕੇ ਥਾਣਾ ਮੁਖੀ ਕੁਲਬੀਰ ਸਿੰਘ ਕੰਗ, ਕਲਮਾ ਚੌਕੀ ਦੇ ਇੰਚਾਰਜ ਬਲਵੀਰ ਸਿੰਘ, ਹਰੀਪੁਰ ਚੌਕੀ ਦੇ ਇੰਚਾਰਜ ਗੁਰਮੁੱਖ ਸਿੰਘ ਸਮੇਤ ਹੋਰ ਪੁਲਸ ਅਧਿਕਾਰੀ ਹਾਜ਼ਰ ਸਨ ।
ਚਾਈਨਾ ਡੋਰ ਨਾਲ ਮ੍ਰਿਤਕ ਕਬੂਤਰ ਨੂੰ ਅਧਿਕਾਰੀਆਂ ਸਾਹਮਣੇ ਕੀਤਾ ਪੇਸ਼
NEXT STORY