ਜਲੰਧਰ (ਧਵਨ)– ਦੇਸ਼ ਦੇ 5 ਸੂਬਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 29 ਸਾਲਾ ਬਾਅਦ ਮਕਰ ਰਾਸ਼ੀ ਵਿਚ ਸੂਰਜ ਅਤੇ ਸ਼ਨੀ ਦਾ ਮੇਲ ਹੋਣ ਜਾ ਰਿਹਾ ਹੈ, ਜਿਹੜਾ 10 ਮਾਰਚ ਨੂੰ ਆਉਣ ਵਾਲੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰੇਗਾ। ਦੇਸ਼ ਦੇ ਉੱਘੇ ਜੋਤਿਸ਼ ਅਚਾਰੀਆ ਸੰਜੇ ਚੌਧਰੀ ਅਨੁਸਾਰ ਸੂਰਜ ਹਰ ਮਹੀਨੇ ਆਪਣੀ ਰਾਸ਼ੀ ਬਦਲਦਾ ਹੈ ਪਰ ਦੂਜੇ ਪਾਸੇ ਸ਼ਨੀ 29 ਸਾਲਾਂ ਤੋਂ ਆਪਣੀ ਰਾਸ਼ੀ ਮਕਰ ’ਚ ਬੈਠੇ ਹੋਏ ਹਨ। ਜੋਤਿਸ਼ ਅਨੁਸਾਰ ਸੂਰਜ ਨੂੰ ਪਿਤਾ ਅਤੇ ਸ਼ਨੀ ਨੂੰ ਉਸ ਦਾ ਪੁੱਤਰ ਮੰਨਿਆ ਜਾਂਦਾ ਹੈ ਪਰ ਜੋਤਿਸ਼ ਸ਼ਾਸਤਰਾਂ ਵਿਚ ਸੂਰਜ ਅਤੇ ਸ਼ਨੀ ਦੀ ਆਪਸੀ ਦੁਸ਼ਮਣੀ ਜਗ-ਜ਼ਾਹਰ ਹੈ। ਦੇਸ਼ ’ਤੇ ਜੇਕਰ ਜੋਤਿਸ਼ ਦਾ ਅਧਿਐਨ ਕੀਤਾ ਜਾਵੇ ਤਾਂ ਸ਼ਨੀ ਜਨਤਾ ਨੂੰ ਪ੍ਰਭਾਵਿਤ ਕਰਦੇ ਹਨ, ਜਦਕਿ ਸੂਰਜ ਸੱਤਾਧਾਰੀ ਪਾਰਟੀਆਂ ਨੂੰ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ’ਚ 30 ਸਾਲਾ ’ਚ ਇਨ੍ਹਾਂ ਨਵੇਂ ਚਿਹਰਿਆਂ ਨੂੰ ਅਚਾਨਕ ਮਿਲੀ ਮੁੱਖ ਮੰਤਰੀ ਦੀ ਕੁਰਸੀ
ਚੌਧਰੀ ਨੇ ਦੱਸਿਆ ਕਿ ਇਸ ਵਾਰ ਸੂਰਜ ਅਤੇ ਸ਼ਨੀ ਦਾ ਮੇਲ 14 ਜਨਵਰੀ ਤੋਂ ਲੈ ਕੇ 13 ਫਰਵਰੀ 2022 ਤੱਕ ਰਹੇਗਾ। ਸ਼ਨੀ ਦਾ ਆਪਣੀ ਰਾਸ਼ੀ ਵਿਚ ਠਹਿਰਾਅ ਹੋਣ ਕਾਰਨ ਜਨਤਾ ’ਤੇ ਮਹਿੰਗਾਈ, ਬੇਰੋਜ਼ਗਾਰੀ ਆਦਿ ਜਨਤਾ ਨਾਲ ਜੁੜੇ ਮੁੱਦੇ ਹਾਵੀ ਰਹਿਣਗੇ। ਸਿਆਸੀ ਪਾਰਟੀਆਂ ਅਸਲ ਮੁੱਦਿਆਂ ਤੋਂ ਜਨਤਾ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਨਗੀਆਂ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੇਗੀ।
ਉਨ੍ਹਾਂ ਕਿਹਾ ਕਿ ਸੂਰਜ ਅਤੇ ਸ਼ਨੀ ਦੇ ਮੇਲ ਕਾਰਨ ਵੱਖ-ਵੱਖ ਸਿਆਸੀ ਪੰਡਿਤ ਸੰਭਾਵਿਤ ਚੋਣ ਨਤੀਜਿਆਂ ਦਾ ਅੰਦਾਜ਼ਾ ਲਾਉਣ ਵਿਚ ਅਸਫ਼ਲ ਰਹਿਣਗੇ। 5 ਸੂਬਿਆਂ ਦੀਆਂ ਚੋਣਾਂ ਵਿਚ ਗੱਠਜੋੜ ਸਰਕਾਰਾਂ ਦਾ ਸਮਾਂ ਵਾਪਸ ਆਉਂਦਾ ਵਿਖਾਈ ਦੇਵੇਗਾ ਅਤੇ ਚੁਣੇ ਜਾਣ ਵਾਲੇ ਪ੍ਰਤੀਨਿਧੀਆਂ ਨੂੰ ਲੋਕ ਹਿਤੈਸ਼ੀ ਨੀਤੀਆਂ ’ਤੇ ਕੰਮ ਕਰਨ ਲਈ ਮਜਬੂਰ ਹੋਣਾ ਪਵੇਗਾ।
ਇਹ ਵੀ ਪੜ੍ਹੋ: ਜਲੰਧਰ: ਲੋਹੜੀ ਵਾਲੇ ਦਿਨ ਉਜੜਿਆ ਘਰ, ਭੰਗੜਾ ਕਲਾਕਾਰ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੀ ਸਿਆਸਤ ’ਚ 30 ਸਾਲਾ ’ਚ ਇਨ੍ਹਾਂ ਨਵੇਂ ਚਿਹਰਿਆਂ ਨੂੰ ਅਚਾਨਕ ਮਿਲੀ ਮੁੱਖ ਮੰਤਰੀ ਦੀ ਕੁਰਸੀ
NEXT STORY