ਰੂਪਨਗਰ, (ਵਿਜੇ)- ਸਿਵਲ ਹਸਪਤਾਲ 'ਚ ਨਵੀਂ ਮੋਰਚਰੀ ਬਣਾਉਣ ਦਾ ਕੰਮ, ਜੋ 6 ਮਹੀਨਿਆਂ 'ਚ ਕਰਵਾਇਆ ਜਾਣਾ ਸੀ, 4 ਮਹੀਨੇ ਬੀਤ ਜਾਣ ਤੋਂ ਬਾਅਦ ਹੀ ਬੰਦ ਹੋ ਕੇ ਅੱਧ ਵਿਚਾਲੇ ਲਟਕ ਕੇ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਨਵੀਂ ਮੋਰਚਰੀ ਜੂਨ ਮਹੀਨੇ 'ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਮੋਹਾਲੀ ਵੱਲੋਂ 6 ਮਹੀਨਿਆਂ 'ਚ ਬਣਾਉਣ ਲਈ ਟੈਂਡਰ ਦਿੱਤਾ ਗਿਆ ਸੀ, ਜਿਸ 'ਤੇ 33 ਲੱਖ 18 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਹੋਣੀ ਸੀ ਪਰ ਸਿਵਲ ਹਸਪਤਾਲ 'ਚ ਡਾਟ ਕਲੀਨਿਕ ਦੇ ਕੋਲ ਨੀਂਹ ਖੋਦਣ ਉਪਰੰਤ ਕੰਮ ਬੰਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਹਿਲਾਂ ਵੀ ਸਿਵਲ ਹਸਪਤਾਲ ਦੇ ਕੰਮ ਨੂੰ ਵਿਚਾਲੇ ਛੱਡ ਕੇ ਠੇਕੇਦਾਰ ਚੱਲਦਾ ਬਣਿਆ ਸੀ। ਲੋਕਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੁਆਰਾ ਉਕਤ ਕੰਮ ਨੂੰ ਜਲਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ।
ਜਾਇੰਟ ਟੀਮ ਨੇ ਡੇਂਗੂ ਦੀ ਰੋਕਥਾਮ ਲਈ ਕੱਟੇ 62 ਚਲਾਨ, 13 ਕੇਸ ਆਏ ਸਾਹਮਣੇ
NEXT STORY