ਜਲੰਧਰ , (ਜ.ਬ.)- ਪੰਜਾਬੀ ਬਾਗ 'ਚ ਅੱਜ ਰਾਤ ਇਕ ਪਲਾਈਵੁੱਡ ਦੀ ਫੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਲੇ-ਦੁਆਲੇ ਦੇ ਲੋਕ ਤੇ ਫੈਕਟਰੀ ਦੇ ਵਰਕਰ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਫੈਕਟਰੀ ਮਾਲਕ ਨਿਸ਼ੂ ਖੰਨਾ ਵੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਤੇ ਘਟਨਾ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਫੈਕਟਰੀ 'ਚ ਪਲਾਈਵੁੱਡ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਦੇਰ ਰਾਤ ਤੱਕ ਦਰਜਨ ਭਰ ਗੱਡੀਆਂ ਅੱਗ ਬੁਝਾਉਣ 'ਚ ਜੁਟੀਆਂ ਹੋਈਆਂ ਸਨ। ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ ਹੈ।
ਚਾਂਦੀ ਗੁੱਜਰ ਦੇ ਡੇਰੇ ਤੋਂ 22 ਤੋਲੇ ਸੋਨਾ ਤੇ 66 ਹਜ਼ਾਰ ਚੋਰੀ
NEXT STORY