ਨਵਾਂਸ਼ਹਿਰ, (ਮਨੋਰੰਜਨ,ਤ੍ਰਿਪਾਠੀ)- ਥਾਣਾ ਸਿਟੀ ਤਂੋ ਕੇਵਲ 100 ਗਜ਼ ਦੀ ਦੂਰੀ 'ਤੇ ਸਥਿਤ ਸ਼ਹਿਰ ਦੀ ਪ੍ਰਮੁੱਖ ਦਵਾਈਆਂ ਦੀ ਦੁਕਾਨ ਪੁਰੀ ਮੈਡੀਕਲ ਹਾਲ ਤੋਂ ਚੋਰਾਂ ਨੇ ਸ਼ਟਰ ਦੇ ਤਾਲੇ ਤੋੜ ਕੇ ਉਥੋਂ 50 ਹਜ਼ਾਰ ਦੀ ਨਕਦੀ ਉਡਾ ਲਈ। ਪੁਲਸ ਨੇ ਅਣਪਛਾਤੇ ਚੋਰÎਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੈਡੀਕਲ ਹਾਲ ਦੇ ਮਾਲਕ ਤੇ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਪੁਰੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ 10 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰ ਕੇ ਗਏ ਸੀ। ਮੰਗਲਵਾਰ ਸਵੇਰ 5 ਵਜੇ ਦੇ ਕਰੀਬ ਕਿਸੇ ਰਾਹਗੀਰ ਨੇ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਅਤੇ ਸ਼ਟਰ ਉਪਰ ਉੱਠਿਆ ਹੋਇਆ ਹੈ। ਜਦੋਂ ਉਨ੍ਹਾਂ ਮੌਕੇ 'ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਪੈਸਿਆਂ ਵਾਲੇ ਗੱਲੇ ਦਾ ਦਰਾਜ ਗਾਇਬ ਸੀ। ਗੱਲੇ 'ਚ ਭਾਨ ਤੇ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਸੀ। ਚੋਰ ਗੱਲੇ ਦਾ ਦਰਾਜ ਕੱਢ ਕੇ ਆਪਣੇ ਨਾਲ ਲੈ ਗਏ। ਦੱਸਿਆ ਜਾਂਦਾ ਹੈ ਕਿ ਪੁਲਸ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ। ਪੁਲਸ ਨੇ ਇਕ ਕੈਮਰੇ 'ਚ ਸਵੇਰੇ 4 ਵਜੇ ਦੇ ਕਰੀਬ ਇਕ ਯੈਲੋ ਕਾਰ 'ਚ ਸਵਾਰ ਲੋਕਾਂ ਵੱਲੋਂ ਉਕਤ ਕਾਰਵਾਈ ਕਰਦਿਆਂ ਦੇਖਿਆ ਹੈ। ਪੁਲਸ ਇਹ ਵੀ ਛਾਣਬੀਣ ਕਰ ਰਹੀ ਹੈ ਕਿ ਵਾਰਦਾਤ ਦੇ ਬਾਅਦ ਯੈਲੋ ਕਾਰ ਕਿਸ ਰੋਡ ਵੱਲ ਗਈ। ਐੱਸ.ਐੱਚ.ਓ. ਸਿਟੀ ਇੰਸਪੈਕਟਰ ਸ਼ਹਿਬਾਜ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਅਣਪਛਾਤੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਨੇ ਡੀ. ਸੀ. ਦਫਤਰ ਅੱਗੇ ਦਿੱਤਾ ਧਰਨਾ
NEXT STORY