ਟਾਂਡਾ ਉੜਮੁੜ, (ਪੰਡਤ, ਮੋਮੀ)- ਪਿੰਡ ਇਬ੍ਰਾਹਿਮਪੁਰ (ਨੱਥੁਪੁਰ) 'ਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ, ਜਦੋਂ ਉਹ ਆਪਣੀ ਭੈਣ ਨੂੰ ਮਿਲਣ ਮਾਛੀਵਾੜਾ ਗਈ ਹੋਈ ਸੀ। ਚੋਰ ਘਰ 'ਚੋਂ 2 ਸਿਲੰਡਰ, ਐੱਲ. ਈ. ਡੀ. ਅਤੇ 1500 ਰੁਪਏ ਦੀ ਨਕਦੀ ਤੇ ਕੁਝ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਟਾਂਡਾ ਪੁਲਸ ਦੇ ਏ. ਐੱਸ. ਆਈ. ਗੁਰਦੀਪ ਸਿੰਘ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ ਹੈ।
ਟਾਂਡਾ ਉੜਮੁੜ, (ਪੰਡਤ, ਮੋਮੀ, ਕੁਲਦੀਸ਼)-ਚੋਰਾਂ ਨੇ ਬੀਤੀ ਰਾਤ ਪਿੰਡ ਦਬੁਰਜੀ 'ਚ ਪ੍ਰਵਾਸੀ ਭਾਰਤੀ ਭਰਾਵਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਗਹਿਣੇ ਚੋਰੀ ਕਰ ਲਏ।
ਚੋਰਾਂ ਨੇ ਗੁਰਮੀਤ ਸਿੰਘ ਪੁੱਤਰ ਪੂਰਨ ਸਿੰਘ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ, ਜਦ ਉਹ ਪਤਨੀ ਸਮੇਤ ਪ੍ਰਵਾਸੀ ਭਾਰਤੀ ਪੁੱਤਰਾਂ ਨੂੰ ਮਿਲਣ ਇਟਲੀ ਗਿਆ ਹੋਇਆ ਸੀ ਅਤੇ ਉਸ ਦੇ ਪਿਤਾ ਪੂਰਨ ਸਿੰਘ ਦਵਾਈ ਲੈਣ ਆਪਣੀ ਬੇਟੀ ਕੋਲ ਜਲੰਧਰ ਗਏ ਹੋਏ ਸਨ। ਚੋਰਾਂ ਨੇ ਘਰ 'ਚੋਂ ਲੱਗਭਗ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਤੇ 20 ਤੋਲੇ ਸੋਨੇ ਦੇ ਗਹਿਣਿਆਂ ਦੇ ਨਾਲ-ਨਾਲ 2 ਐੱਲ. ਈ. ਡੀ. ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
'ਖੰਨਾ ਗਾਰਮੈਂਟਸ' ਦੁਕਾਨ 'ਚ ਲੱਗੀ ਅੱਗ ; ਲੱਖਾਂ ਦਾ ਨੁਕਸਾਨ
NEXT STORY