ਜਲੰਧਰ, (ਕਮਲੇਸ਼)- ਬਸਤੀ ਬਾਵਾ ਖੇਲ ਦੇ ਹਰਬੰਸ ਨਗਰ ਰੋਡ 'ਤੇ ਸਥਿਤ ਮੰਦਰ 'ਚ ਦੇਰ ਰਾਤ ਚੋਰਾਂ ਨੇ ਮੰਦਰ ਨੂੰ ਨਿਸ਼ਾਨਾ ਬਣਾਇਆ ਅਤੇ ਮੰਦਰ ਦੀ ਦਾਨ ਪੇਟੀ ਨੂੰ ਤੋੜ ਕੇ ਉਸ 'ਚੋਂ ਚੜ੍ਹਾਇਆ ਗਿਆ ਚੜ੍ਹਾਵਾਂ ਚੋਰੀ ਕਰ ਕੇ ਲੈ ਗਏ। ਮੰਦਰ ਦੇ ਪੁਜਾਰੀ ਗੰਗਾ ਪ੍ਰਸਾਦ ਸ਼ਾਸਤਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਮੰਦਰ 'ਚ ਦੇਰ ਰਾਤ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ, ਜਿਸ ਕਾਰਨ ਉਹ ਕਰੀਬ 12 ਵਜੇ ਮੰਦਰ 'ਚੋਂ ਗਏ ਸੀ ਅਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਮੰਦਰ ਦੇ ਗੇਟ ਦਾ ਤਾਲਾ ਤੇ ਦਾਨ ਪੇਟੀ ਟੁੱਟੀ ਹੋਈ ਸੀ। ਪੁਜਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਅਨੁਮਾਨ ਮੁਤਾਬਕ ਦਾਨ ਪੇਟੀ 'ਚ 10-12 ਹਜ਼ਾਰ ਰੁਪਏ ਸਨ। ਥਾਣਾ ਬਸਤੀ ਬਾਵਾ ਖੇਲ 'ਚ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ।
ਪੁਲਸ ਨੇ ਕਾਬੂ ਕੀਤੇ 2 ਨਸ਼ਾ ਸਮੱਗਲਰ
NEXT STORY