ਲੁਧਿਆਣਾ, (ਰਿਸ਼ੀ)- ਥਾਣਾ ਦੁੱਗਰੀ ਦੀ ਪੁਲਸ ਨੇ ਦੁੱਗਰੀ ਫੇਜ਼-2 ਦੀ ਰਹਿਣ ਵਾਲੀ ਜੋਤੀ ਬਾਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ ਚੋਰੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਪੀਡ਼ਤਾ ਨੇ ਦੱਸਿਆ ਕਿ ਉਸ ਦਾ ਘਰ ਵਿਚ ਹੀ ਲੇਡੀਜ਼ ਸੈਲੂਨ ਹੈ। ਉਹ ਕੈਂਸਰ ਦੀ ਮਰੀਜ਼ ਹੈ। ਬੀਤੀ 24 ਜੁਲਾਈ ਨੂੰ ਉਹ ਆਪਣੇ ਘਰ ਤਾਲਾ ਲਾ ਕੇ ਪਹਿਲਾਂ ਜਲੰਧਰ ਦਵਾਈ ਲੈਣ ਗਈ ਸੀ, ਜਿਸ ਦੇ ਬਾਅਦ ਜਗਰਾਓਂ ਆਪਣੀ ਭੈਣ ਦੇ ਘਰ ਗਈ ਸੀ। 4 ਦਿਨਾਂ ਬਾਅਦ ਸ਼ਨੀਵਾਰ ਨੂੰ ਵਾਪਸ ਆ ਕੇ ਦੇਖਿਆ ਤਾਂ ਘਰ ਦਾ ਤਾਲਾ ਟੁੱਟਾ ਪਿਆ ਸੀ। ਚੋਰ ਅਲਮਾਰੀ ਦੇ ਤਾਲੇ ਤੋਡ਼ ਕੇ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲੈ ਗਏ।
ਗੁਆਂਢੀਆਂ ਦੇ ਕੈਮਰੇ ਖੰਗਾਲ ਰਹੀ ਹੈ ਪੁਲਸ
ਜੋਤੀ ਬਾਲਾ ਅਨੁਸਾਰ ਉਹ ਇਕੱਲੀ ਹੀ ਰਹਿੰਦੀ ਹੈ, ਉਨ੍ਹਾਂ ਦੇ ਸਾਹਮਣੇ ਵਾਲੇ ਘਰ ਵਿਚ ਕੈਮਰੇ ਲੱਗੇ ਹੋਏ ਹਨ, ਪੁਲਸ ਉਨ੍ਹਾਂ ਦੇ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਪੁਲਸ ਨੇ ਮੌਕੇ ’ਤੇ ਡਾਗ ਸਕੁਐਡ ਵੀ ਬੁਲਾ ਕੇ ਜਾਂਚ ਕੀਤੀ ਹੈ।
ਹੋਰ ਕਿਸੇ ਸਾਮਾਨ ਨੂੰ ਨਹੀਂ ਛੇਡ਼ਿਆ
ਪੁਲਸ ਅਨੁਸਾਰ ਚੋਰਾਂ ਨੇ ਘਰ ’ਚ ਦਾਖਲ ਹੋਣ ਤੋਂ ਬਾਅਦ ਕਿਸੇ ਹੋਰ ਸਾਮਾਨ ਨੂੰ ਨਾ ਤਾਂ ਛੇਡ਼ਿਆ ਹੈ ਅਤੇ ਨਾ ਹੀ ਖੰਗਾਲਿਆ ਹੈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਚੋਰ ਘਰ ਦੇ ਭੇਤੀ ਸਨ ਅਤੇ ਉਨ੍ਹਾਂ ਨੂੰ ਪਤਾ ਸੀ ਜਿਊਲਰੀ ਅਤੇ ਕੈਸ਼ ਕਿੱਥੇ ਪਿਆ ਹੈ।
ਸੁੱਤਾ ਰਿਹਾ ਪਰਿਵਾਰ, ਚੋਰ ਕਰ ਕੇ ਗਏ ਹੱਥ ਸਾਫ
ਪ੍ਰਤਾਪ ਨਗਰ, ਢੋਲੇਵਾਲ ’ਚ ਇਕ ਪਰਿਵਾਰ ਸੁੱਤਾ ਰਿਹਾ ਅਤੇ ਚੋਰ ਘਰ ਵਿਚ ਹੱਥ ਸਾਫ ਕਰ ਗਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਵੀਰਵਾਰ ਰਾਤ ਉਹ ਆਪਣੇ ਪਰਿਵਾਰ ਸਮੇਤ ਸੁੱਤਾ ਹੋਇਆ ਸੀ। ਰਾਤ 2.45 ਵਜੇ ਘਰ ’ਚ ਦਾਖਲ ਹੋਏ ਚੋਰ 2 ਨਵੇਂ ਅਤੇ 2 ਪੁਰਾਣੇ ਮੋਬਾਇਲ, 7 ਹਜ਼ਾਰ ਰੁਪਏ ਕੈਸ਼ ਲੈ ਕੇ ਫਰਾਰ ਹੋ ਗਿਆ।
ਗੋਦਾਮ ’ਚੋਂ ਸਿਗਰਟਾਂ ਦੇ 150 ਡੱਬੇ ਚੋਰੀ
ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਦੀਪਕ ਮਿੱਤਲ ਨਿਵਾਸੀ ਸੈਕਟਰ-32 ਏ ਚੰਡੀਗਡ਼੍ਹ ਰੋਡ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਅਵਤਾਰ ਸਿੰਘ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਕੈਲਾਸ਼ ਚੌਕ ’ਚ ਸੇਲ ਆਫਿਸ ਹੈ। ਜੋ ਕਿਰਾਏ ’ਤੇ ਲਿਆ ਹੋਇਆ ਹੈ। ਸ਼ੁੱਕਰਵਾਰ ਸ਼ਾਮ 7 ਵਜੇ ਤੱਕ ਉਹ ਆਪਣਾ ਆਫਿਸ ਬੰਦ ਕਰ ਕੇ ਘਰ ਗਿਆ ਸੀ। ਰਾਤ ਨੂੰ ਬਿਲਡਿੰਗ ਦੇ ਮਾਲਕ ਨੇ ਤਾਲੇ ਟੁੱਟੇ ਹੋਣ ਦੀ ਸੂਚਨਾ ਦਿੱਤੀ। ਜਦ ਮੌਕੇ ’ਤੇ ਆ ਕੇ ਦੇਖਿਆ ਤਾਂ 150 ਡੱਬੇ ਸਿਗਰਟ, ਮੋਬਾਇਲ ਅਤੇ ਹੋਰ ਸਾਮਾਨ ਗਾਇਬ ਸੀ, ਜਿਸ ਨੂੰ ਚੋਰ ਲੈ ਗਏ।
ਤੇਜ਼ ਹਵਾ ਨਾਲ ਖੁੱਲ੍ਹਿਆ ਦਰਵਾਜ਼ਾ ਅੰਦਰ ਲਟਕ ਰਹੀ ਸੀ ਸਕੂਟਰ ਮਕੈਨਿਕ ਦੀ ਲਾਸ਼
NEXT STORY