ਨਵੀਂ ਦਿੱਲੀ- ਇੱਥੇ ਗੋਵਿੰਦਪੁਰੀ ਇਲਾਕੇ ’ਚ ਚੋਰਾਂ ਨੇ ਸਿਰਫ 4 ਦਿਨ ਪਹਿਲਾਂ ਖਰੀਦੀ ਗਈ ਨੈਕਸਾ ਫਰੋਂਕਸ ਕਾਰ ਨੂੰ ਆਪਣਾ ਨਿਸ਼ਾਨਾ ਬਣਾਇਆ। ਚਾਰੇ ਪਹੀਏ ਕੱਢ ਕੇ ਚੋਰ ਕਾਰ ਨੂੰ ਇੱਟਾਂ ’ਤੇ ਖੜ੍ਹੀ ਕਰ ਗਏ। ਸਵੇਰੇ ਜਦੋਂ ਕਾਰ ਮਾਲਕ ਨੇ ਇਹ ਨਜ਼ਾਰਾ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਹੈ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਰ ਮਾਲਕ ਨਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 4 ਦਿਨ ਪਹਿਲਾਂ ਹੀ ਮਾਰੂਤੀ ਸੁਜ਼ੂਕੀ ਦੀ ਨੈਕਸਾ ਫਰੋਂਕਸ ਕਾਰ ਖਰੀਦੀ ਸੀ। 24 ਜਨਵਰੀ ਨੂੰ ਦੇਰ ਰਾਤ ਕਰੀਬ 3 ਵਜੇ ਉਨ੍ਹਾਂ ਨੇ ਆਪਣੀ ਗੱਡੀ ਮੁੱਖ ਰੋਡ ’ਤੇ ਨਰੂਲਾ ਐਂਡ ਸੰਨਜ਼ ਦੇ ਨੇੜੇ ਖੜ੍ਹੀ ਕੀਤੀ ਸੀ। ਇਸ ਤੋਂ ਬਾਅਦ ਉਹ ਆਪਣੇ ਘਰ ਚਲੇ ਗਏ। 25 ਜਨਵਰੀ ਦੀ ਸਵੇਰ ਜਦੋਂ ਉਹ ਕਾਰ ਦੇ ਕੋਲ ਪਹੁੰਚੇ ਤਾਂ ਦੇਖਿਆ ਕਿ ਕਾਰ ਚਾਰੇ ਟਾਇਰ ਗਾਇਬ ਸਨ।
ਕਤਲ ਜਾਂ ਹਾਦਸਾ? ਸੀਲਮਪੁਰ 'ਚ ਬਿਰਯਾਨੀ ਖਾਂਦੇ ਨੌਜਵਾਨ ਨੂੰ ਲੱਗੀ ਗੋਲੀ, ਪੁਲਸ ਜਾਂਚ 'ਚ ਜੁਟੀ
NEXT STORY