ਜਲੰਧਰ (ਸੋਨੂੰ)- ਜਲੰਧਰ 'ਚ ਦੇਰ ਰਾਤ ਇਕ ਬੇਕਾਬੂ ਪਿਕਅੱਪ ਗੱਡੀ ਸੜਕ ਕਿਨਾਰੇ ਲੱਗੇ ਟਰਾਂਸਫ਼ਾਰਮਰ ਦੇ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਟਰਾਂਸਫ਼ਾਰਮਰ ਜ਼ਮੀਨ 'ਤੇ ਡਿੱਗ ਗਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਬਿਜਲੀ ਗੁੱਲ ਹੋ ਗਈ ਅਤੇ ਲੋਕਾਂ ਨੇ ਮੌਕੇ 'ਤੇ ਪਿਕਅੱਪ ਚਾਲਕ ਨੂੰ ਫੜ ਕੇ ਹੰਗਾਮਾ ਕਰ ਦਿੱਤਾ।
ਇਹ ਘਟਨਾ ਕਪੂਰਥਲਾ ਜਲੰਧਰ ਰੋਡ 'ਤੇ ਸਥਿਤ ਬਸਤੀ ਬਾਵਾ ਖੇਲ ਅੱਡੇ ਕੋਲ ਵਾਪਰੀ। ਇਸ ਘਟਨਾ ਵਿਚ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਖ਼ੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਬਿਜਲੀ ਵਿਭਾਗ ਦੇ ਕਰਮਚਾਰੀ ਰਵੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਲਾਕੇ ਨੂੰ ਸਪਲਾਈ ਬੰਦ ਕਰ ਦਿੱਤੀ ਗਈ ਸੀ। ਇਹ ਟਰਾਂਸਫ਼ਾਰਮਰ ਕਰੀਬ 200 ਕੇ. ਵੀ. ਹੈ। ਪੁਲਸ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਸੀ।
ਇਹ ਵੀ ਪੜ੍ਹੋ- ਜ਼ਰੂਰੀ ਖ਼ਬਰ: ਜਲੰਧਰ 'ਚ ਬੰਦ ਹਨ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਨੂੰ ਲੈ ਕੇ CM ਮਾਨ ਨੇ ਆਖੀਆਂ ਅਹਿਮ ਗੱਲਾਂ, ਕਾਰੋਬਾਰੀਆਂ ਨੂੰ ਕੀਤੀ ਅਪੀਲ (ਵੀਡੀਓ)
NEXT STORY