ਫਰੀਦਕੋਟ (ਹਾਲੀ)- ਚੌਕੀ ਚੰਦਬਾਜਾ ਨੂੰ ਪਿੰਡ ਚੰਦਬਾਜਾ ਨਜ਼ਦੀਕ ਲੰਘਦੀ ਕੱਸੀ 'ਚੋਂ ਪੁਲ ਨਜ਼ਦੀਕ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ। ਇਸ ਦੀ ਸੂਚਨਾ ਮਿਲਣ 'ਤੇ ਹੌਲਦਾਰ ਸਵਰਨ ਸਿੰਘ ਅਤੇ ਉਨ੍ਹਾਂ ਦੀ ਟੀਮ, ਜਿਸ 'ਚ ਗੁਰਚਰਨ ਸਿੰਘ ਅਤੇ ਮਨਪ੍ਰੀਤ ਸਿੰਘ ਸ਼ਾਮਲ ਸਨ, ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸ਼ਨਾਖ਼ਤ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੁਰਦਾ ਘਰ 'ਚ ਪਹੁੰਚਾ ਦਿੱਤਾ।
ਜਾਣਕਾਰੀ ਦਿੰਦਿਆਂ ਹੌਲਦਾਰ ਸਵਰਨ ਸਿੰਘ ਨੇ ਦੱਸਿਆ ਕਿ ਇਸ ਅਣਪਛਾਤੀ ਔਰਤ ਨੇ ਸਲਵਾਰ ਕਮੀਜ਼ ਗੁਲਾਬੀ ਰੰਗ ਦੀ ਪਹਿਨੀ ਹੋਈ ਹੈ। ਇਸ ਦੀ ਉਮਰ 25 ਸਾਲਾਂ ਦੀ ਲੱਗ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੀ ਸ਼ਨਾਖ਼ਤ ਲਈ ਚੌਕੀ ਚੰਦਬਾਜਾ ਜਾਂ ਮੈਡੀਕਲ ਕਾਲਜ ਦੇ ਮੁਰਦਾ ਘਰ ਦੇ ਇੰਚਾਰਜ ਨਾਲ ਸੰਪਰਕ ਕਰਨ।
ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ
NEXT STORY