ਅੰਮ੍ਰਿਤਸਰ — ਸਮਾਂ ਅਜਿਹਾ ਹੈ ਕਿ ਕੋਈ ਪੈਸੇ ਲੈ ਕੇ ਵੀ ਚੰਗੀ ਸਿੱਖਿਆ ਨਹੀਂ ਦਿੰਦਾ ਪਰ ਸਮਾਜ 'ਚ ਅਜਿਹੇ ਲੋਕ ਵੀ ਹਨ ਜੋ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਕੇ ਪੁੰਨ ਦਾ ਕੰਮ ਕਰ ਰਹੇ ਹਨ। 23 ਸਾਲਾ ਮਿਥੁਨ ਕੁਮਾਰ ਇਕ ਰਿਕਸ਼ਾ ਚਾਲਕ ਦਾ ਪੁੱਤਰ ਹੈ ਜਿਸਦੀ ਜੇਬ 'ਚ ਨੌ ਸਾਲ ਪਹਿਲਾਂ, ਕੋਈ ਪੈਸਾ ਨਹੀਂ ਸੀ ਪਰ ਉਸ ਨੇ ਹਿਮੰਤ ਦਿਖਾ ਆਪਣੇ ਲਕਸ਼ ਨੂੰ ਸਾਕਾਰ ਕੀਤਾ। ਉਸ ਨੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ। ਉਸ ਨੇ ਪੁਰਾਣੀਆਂ ਕਿਤਾਬਾਂ ਇੱਕਠੀਆਂ ਕੀਤੀਆਂ ਤੇ ਨੇੜੇ ਦੇ ਨਾਂਗਲੀ ਪਿੰਡ 'ਚ ਉਨ੍ਹਾਂ ਦੇ ਘਰ ਕੋਲ ਇਕ ਖਾਲੀ ਜਮੀਨ 'ਤੇ ਕਲਾਸ ਲਗਾਉਣੀ ਸ਼ੁਰੂ ਕਰ ਦਿੱਤੀ।
ਖਰਚਿਆਂ ਨੂੰ ਪੂਰਾ ਕਰਨ ਲਈ ਉਸ ਨੇ ਵਿਆਹ, ਪਾਰਟੀਆਂ 'ਚ ਇਕ ਵੇਟਰ ਦੇ ਰੂਪ 'ਚ ਕੰਮ ਕੀਤਾ। ਆਪਣੇ ਕੰਮ ਦੇ ਪ੍ਰਤੀ ਉਸ ਦੀ ਲਗਨ ਸਦਕਾ ਅੱਜ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਿਹਾ ਹੈ। ਉਨ੍ਹਾਂ ਦੇ ਇਸ ਛੋਟੇ ਸਕੂਲ ਨੂੰ 'ਐੱਮ-ਰਿਅਲ' ਦਾ ਨਾਂ ਦਿੱਤਾ ਗਿਆ ਸੀ, ਜਿਸ ਨੂੰ ਉਹ ਆਪਣੀ ਤਨਖਾਹ ਤੋਂ ਆਮਦਨੀ ਤੋਂ ਇਲਾਵਾ ਦਾਨ 'ਤੇ ਚਲਾਉਂਦਾ ਹੈ। ਇਸ 'ਚ 170 ਬੱਚੇ ਹਨ, ਜਿਸ 'ਚ ਜ਼ਿਆਦਾਤਰ ਪ੍ਰਵਾਸੀ ਤੇ ਮਜ਼ਦੂਰਾਂ ਦੇ ਬੱਚੇ ਹਨ।
ਮਿਥੁਨ ਨੇ ਦੱਸਿਆ ਕਿ ਇਸ ਸਕੂਲ 'ਚ ਬੱਚਿਆਂ ਨੂੰ ਹੋਰ ਵਿਸ਼ੇ ਤੋਂ ਇਲਾਵਾ ਅੰਗ੍ਰੇਜ਼ੀ ਭਾਸ਼ਾ ਦੀਆਂ ਮੂਲ ਗੱਲਾਂ ਸਿਖਾਈਆਂ ਜਾਂਦੀਆਂ ਹਨ। ਉਸ ਦੇ ਤਿੰਨ ਵਿਦਿਆਰਥੀ, ਜੋ ਮੱਧਵਰਤੀ ਜਮਾਤ 'ਚ ਸ਼ਾਮਲ ਹੋ ਗਏ, ਹੁਣ ਹਾਈ ਸਕੂਲ 'ਚ ਹਨ, ਜਿਸ 'ਤੇ ਉਸ ਨੂੰ ਮਾਣ ਹੈ। ਮਿਥੁਨ ਦੇ ਯਤਨਾਂ ਨੇ ਹੌਲੀ-ਹੌਲੀ ਬੱਚਿਆਂ 'ਚ ਵੀ ਆਤਮਵਿਸ਼ਵਾਸ ਪੈਦਾ ਕੀਤਾ। ਸੋਨੀਆ, ਜੋ ਦੂਜੀ ਜਮਾਤ 'ਚ ਹੈ, ਡਾਕਟਰ ਬਣਨਾ ਚਾਹੁੰਦੀ ਹੈ, ਜਦ ਕਿ ਪ੍ਰਿਯਾ ਆਪਣੇ 'ਸਰ' ਦੀ ਤਰ੍ਹਾਂ ਇਕ ਸਿੱਖਿਅਕ ਬਨਣਾ ਚਾਹੁੰਦੀ ਹੈ। ਰੇਖਾ ਤੇ ਤੇਜ਼ਦੀਪ ਦਾ ਕਹਿਣਾ ਹੈ ਕਿ ਉਹ ਇਕ ਦਿਨ 'ਪੁਲਸ' 'ਚ ਭਰਤੀ ਹੋਵੇਗੀ।
ਸਰਕਾਰੀ ਆਦੇਸ਼ਾਂ ਅਨੁਸਾਰ ਕੁਲੈਕਟਰ ਰੇਟਾਂ 'ਚ ਹੁਣ ਹੋਵੇਗੀ ਕਟੌਤੀ
NEXT STORY