ਚੰਡੀਗੜ੍ਹ, 11 ਫਰਵਰੀ (ਯੂ. ਐੱਨ. ਆਈ.)–ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਪਿੱਛੋਂ ਮੰਗਲਵਾਰ ਮੌਸਮ ਕੁਝ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਦਿਨ ਵੇਲੇ ਠੰਡ ਤੋਂ ਰਾਹਤ ਮਿਲੀ। ਸਵੇਰ ਅਤੇ ਸ਼ਾਮ ਦੀ ਠੰਡ ਅਜੇ ਜਾਰੀ ਹੈ। ਪੰਜਾਬ ਵਿਚ ਸਭ ਤੋਂ ਘੱਟ ਤਾਪਮਾਨ ਹਲਵਾਰਾ ਵਿਖੇ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ, ਆਦਮਪੁਰ ਅਤੇ ਗੁਰਦਾਸਪੁਰ ਵਿਚ ਇਹ ਤਾਪਮਾਨ 4 ਡਿਗਰੀ ਸੀ। ਅੰਮ੍ਰਿਤਸਰ, ਪਟਿਆਲਾ, ਬਠਿੰਡਾ ਅਤੇ ਦਿੱਲੀ ਵਿਚ 5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 7, ਪਠਾਨਕੋਟ ਵਿਚ 6 ਅਤੇ ਜੰਮੂ ਵਿਚ 8 ਡਿਗਰੀ ਸੈਲਸੀਅਸ ਤਾਪਮਾਨ ਸੀ। ਹਿਮਾਚਲ ਿਵਚ ਵੀ ਮੌਸਮ ਨੇ ਕੁਝ ਕਰਵਟ ਲਈ ਹੈ। ਇਥੇ ਸੀਤ ਲਹਿਰ ਵਿਚ ਕਮੀ ਹੋਈ ਹੈ। ਮਨਾਲੀ ਵਿਚ ਮਨਫੀ 2, ਸੋਲਨ ਵਿਚ 2, ਊਨਾ ਵਿਚ 5, ਧਰਮਸ਼ਾਲਾ ਵਿਚ 4, ਕਾਂਗੜਾ ਵਿਚ 5, ਸ਼ਿਮਲਾ ਵਿਚ 4 ਅਤੇ ਨਾਹਨ ਵਿਚ 10 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਕੇਜਰੀਵਾਲ ਪਰਿਵਾਰ ਦਾ ਰਿਹੈ ਅੰਮ੍ਰਿਤਸਰ ਨਾਲ ਡੂੰਘਾ ਰਿਸ਼ਤਾ
NEXT STORY