ਦਸੂਹਾ, (ਝਾਵਰ) ਦਸੂਹਾ-ਓਡਰਾਂ ਲਿੰਕ ਸਡ਼ਕ ’ਤੇ ਇਕ ਸਕੂਟਰੀ ’ਤੇ ਸਵਾਰ ਅੌਰਤ ਰਾਜਵੰਤ ਕੌਰ ਪਤਨੀ ਗੁਰਦੀਪ ਸਿੰਘ ਜੋ ਅਾਪਣੇ ਪਿੰਡ ਓਡਰਾਂ ਨੂੰ ਜਾ ਰਹੀ ਸੀ, ਦਾ ਪਰਸ ਰਾਧਾ ਸੁਆਮੀ ਸਤਿਸੰਗ ਘਰ ਮੋਡ਼ ’ਤੇ 2 ਅਣਪਛਾਤੇ ਝਪਟਮਾਰਾਂ ਨੇ ਝਪਟ ਲਿਆ। ਪਰਸ ਵਿਚ 2 ਹਜ਼ਾਰ ਰੁਪਏ ਤੇ ਮੋਬਾਇਲ ਫੋਨ ਸੀ। ਝਪਟਮਾਰ ਰਾਜਵੰਤ ਨੂੰ ਧਮਕਾਉਂਦੇ ਹੋਏ ਮੋਟਰਸਾਈਕਲ ’ਤੇ ਫਰਾਰ ਹੋ ਗਏ। ਝਪਟਮਾਰੀ ਦੀ ਸੂਚਨਾ ਦਸੂਹਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਵਾਹਨ ਦੀ ਲਪੇਟ ’ਚ ਆ ਕੇ ਸਾਈਕਲ ਸਵਾਰ ਬਜ਼ੁਰਗ ਦੀ ਮੌਤ
NEXT STORY