ਲੁਧਿਆਣਾ (ਗੌਤਮ)–ਜੀ. ਆਰ. ਪੀ. ਦੀ ਪੁਲਸ ਨੇ ਚੈਕਿੰਗ ਦੌਰਾਨ ਰੇਲਵੇ ਸਟੇਸ਼ਨ ’ਤੇ ਇਕ ਔਰਤ ਨੂੰ ਅਫੀਮ ਦੀ ਖੇਪ ਲਿਜਾਂਦੇ ਸਮੇਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਕੋਲੋਂ 4 ਕਿਲੋ ਅਫੀਮ ਬਰਾਮਦ ਹੋਈ ਹੈ, ਜਿਸ ਖ਼ਿਲਾਫ਼ ਕੇਸ ਦਰਜ ਲਿਆ ਹੈ। ਔਰਤ ਦੀ ਪਛਾਣ ਝਾਰਖੰਡ ਦੀ ਰਹਿਣ ਵਾਲ ਮਮਤਾ ਦੇ ਰੂਪ ’ਚ ਹੋਈ ਹੈ। ਪੁਲਸ ਨੇ ਕੋਰਟ ’ਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਲਿਆ ਹੈ। ਡੀ. ਐੱਸ. ਪੀ. ਬਲਰਾਮ ਰਾਣਾ ਨੇ ਦੱਸਿਆ ਕਿ ਇੰਸ. ਜਸਕਰਨ ਸਿੰਘ ਅਤੇ ਏ. ਐੱਸ. ਆਈ. ਨਾਇਬ ਸਿੰਘ ਦੀ ਟੀਮ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰ ਰਹੀ ਸੀ। ਔਰਤ ਟਾਟਾ ਮੂਰੀ ਟਰੇਨ ਤੋਂ ਉੱਤਰ ਕੇ ਮੇਨ ਗੇਟ ਤੋਂ ਬਾਹਰ ਜਾ ਰਹੀ ਸੀ ਤਾਂ ਮਹਿਲਾ ਕਾਂਸਟੇਬਲ ਨੇ ਉਸ ਦਾ ਪਰਸ ਚੈੱਕ ਕੀਤਾ ਤਾਂ ਉੁਸ ’ਚੋਂ ਅਫੀਮ ਦਾ ਪੈਕੇਟ ਮਿਲਿਆ। ਸ਼ੱਕ ਹੋਣ ’ਤੇ ਮਹਿਲਾ ਕਾਂਸਟੇਬਲ ਨੇ ਉਸ ਦੇ ਪੇਟ ’ਤੇ ਹੱਥ ਲਾਇਆ ਤਾਂ ਔਰਤ ਨੇ ਬਹਾਨਾ ਬਣਾਉਂਦੇ ਹੋਏ ਕਿਹਾ ਕਿ ਉਹ ਪ੍ਰੈਗਨੈਂਟ ਹੈ ਪਰ ਸ਼ੱਕ ਹੋਣ ’ਤੇ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਔਰਤ ਨੇ ਪੇਟ ’ਤੇ ਬੈਲਟ ਬੰਨ੍ਹ ਕੇ ਉਸ ’ਚ ਅਫੀਮ ਛੁਪਾ ਰੱਖੀ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ PGI ਤੋਂ ਮਿਲੀ ਛੁੱਟੀ
ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਔਰਤ ਨੇ ਦੱਸਿਆ ਕਿ ਉਹ ਝਾਰਖੰਡ ਤੋਂ ਅਫੀਮ ਲੈ ਕੇ ਆਈ ਹੈ ਅਤੇ ਉਸ ਨੇ ਰੇਲਵੇ ਸਟੇਸ਼ਨ ’ਤੇ ਕਿਸੇ ਵਿਅਕਤੀ ਨੂੰ ਦੇਣੀ ਸੀ। ਉਸ ਨੂੰ ਇਕ ਚੱਕਰ ਦੇ 10 ਹਜ਼ਾਰ ਮਿਲਦੇ ਹਨ। ਔਰਤ ਨੇ ਦੱਸਿਆ ਕਿ ਉਹ ਪਹਿਲਾਂ ਵੀ ਦੋ ਵਾਰ ਝਾਰਖੰਡ ਤੋਂ ਆ ਕੇ ਸਪਲਾਈ ਕਰ ਚੁੱਕੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਜ਼ਖ਼ਮੀ ਪੰਜਾਬਣ ਦੀ ਹੋਈ ਮੌਤ
ਸਿੱਖਿਆ ਵਿਭਾਗ ਦੇ ਹੁਕਮ, ਵਿਦੇਸ਼ ਜਾ ਕੇ ਛੁੱਟੀ ਨਹੀਂ ਵਧਾ ਸਕਣਗੇ ਕਰਮਚਾਰੀ
NEXT STORY