ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਇੰਦਰਦੀਪ ਸਿੰਘ ਨਾਂ ਦੇ ਨੌਜਵਾਨ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ, ਜਿਸ ਦੀ ਲਾਸ਼ ਪਸਿਆਣਾ ਤੋਂ ਬਰਾਮਦ ਹੋਈ ਹੈ। ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ 6 ਵਿਅਕਤੀਆਂ ਖਿਲਾਫ਼ ਆਤਮਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਵਿਸ਼ਾਲ ਕੁਮਾਰ ਵਾਸੀ ਜੀ. ਕੇ. ਐਸਟੇਟ ਮੁੰਡੀਆਕਲਾਂ ਲੁਧਿਆਣਾ, ਰਾਜੀਵ ਸੱਚਰ, ਅੰਕਿਤ ਸੱਚਰ ਵਾਸੀ ਜੀ. ਕੇ. ਐਸਟੇਟ ਚੰਡੀਗੜ੍ਹ ਰੋਡ ਲੁਧਿਆਣਾ, ਜਨਮੇਜਾ ਸਿੰਘ ਤੇ ਉਸ ਦੀ ਪਤਨੀ ਵਾਸੀ ਸੈਕਟਰ 32-ਏ ਚੰਡੀਗੜ੍ਹ ਰੋਡ ਲੁਧਿਆਣਾ, ਨਰਿੰਦਰ ਕੌਰ, ਕਰਨਬੀਰ ਸਿੰਘ ਵਾਸੀ ਮਾਨ ਹਾਊਸ ਬਸਤੀ ਬਾਬਾ ਖੇਲ, ਕਪੂਰਥਲਾ ਰੋਡ ਜਲੰਧਰ ਸ਼ਾਮਲ ਹਨ।
ਇਹ ਵੀ ਪੜ੍ਹੋ : ਖਰੜ ’ਚ ਭਰਾ ਵਲੋਂ ਅੰਜਾਮ ਦਿੱਤੇ ਗਏ ਤੀਹਰੇ ਕਤਲ ਕਾਂਡ ’ਚ ਪੁਲਸ ਜਾਂਚ ਦੌਰਾਨ ਵੱਡੀ ਗੱਲ ਆਈ ਸਾਹਮਣੇ
ਇਸ ਮਾਮਲੇ ’ਚ ਸੁਪ੍ਰੀਤ ਕੌਰ ਪੁੱਤਰੀ ਹਰੀਇੰਦਰ ਸਿੰਘ ਵਾਸੀ ਮਾਡਲ ਟਾਊਨ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਭਰਾ ਇੰਦਰਦੀਪ ਸਿੰਘ ਨਾਲ ਰਹਿੰਦੀ ਸੀ। ਇੰਦਰਦੀਪ ਸਿੰਘ ਦਿੱਲੀ ਵਿਖੇ ਇਕ ਪ੍ਰਾਈਵੇਟ ਕੰਪਨੀ ’ਚ ਨੌਕਰੀ ਕਰਦਾ ਸੀ। ਬੁੱਧਵਾਰ ਨੂੰ ਜਦੋਂ ਉਹ ਘਰ ਆਇਆ ਤਾਂ ਉਸ ਨੇ ਸ਼ਾਮ ਨੂੰ 8 ਵਜੇ ਸ਼ਿਕਾਇਤਕਰਤਾ ਨੂੰ ਫੋਨ ਕਰ ਕੇ ਕਿਹਾ ਕਿ ਉਹ ਕਿਸੇ ਕੰਮ ਸਬੰਧੀ ਲੁਧਿਆਣਾ ਜਾ ਰਿਹਾ ਹੈ। ਰਾਤ ਨੂੰ 10 ਵਜੇ ਇੰਦਰਦੀਪ ਸਿੰਘ ਦੀ ਕੰਪਨੀ ਵੱਲੋਂ ਫੋਨ ਆਇਆ ਕਿ ਉਸ ਨੇ ਕੰਪਨੀ ਨੂੰ ਇਕ ਸੁਸਾਈਡ ਨੋਟ ਈਮੇਲ ਕੀਤਾ ਹੈ।
ਇਹ ਵੀ ਪੜ੍ਹੋ : ਮੋਗਾ ’ਚ ਕਾਂਗਰਸੀ ਸਰਪੰਚ ਸਮੇਤ ਦੋ ਦਾ ਗੋਲ਼ੀਆਂ ਮਾਰ ਕੇ ਕਤਲ, ਆਈ. ਜੀ. ਦਾ ਵੱਡਾ ਬਿਆਨ
ਸੁਸਾਈਡ ਨੋਟ ਤੋਂ ਹੋਇਆ ਵੱਡਾ ਖੁਲਾਸਾ
ਸ਼ਿਕਾਇਤਕਰਤਾ ਨੇ ਘਰ ਆ ਕੇ ਇੰਦਰਦੀਪ ਵੱਲੋਂ ਦੱਸਿਆ ਲਿਫਾਫਾ ਖੋਲ੍ਹਿਆ ਤਾਂ ਉਸ ’ਚ ਲਿਖਿਆ ਹੋਇਆ ਸੀ ਕਿ ਇੰਦਰਦੀਪ ਨੇ ਵਿਸ਼ਾਲ ਆਦਿ ਨੂੰ 50 ਲੱਖ ਰੁਪਏ ਦਿੱਤੇ ਸਨ ਪਰ ਉਹ ਪੈਸੇ ਵਾਪਸ ਨਹੀਂ ਕਰ ਰਹੇ ਸਨ। ਸਗੋਂ ਉਸ ਨੂੰ ਸੈਕਸੁਅਲ ਹਰਾਸਮੈਂਟ ਦੇ ਝੂਠੇ ਕੇਸ ’ਚ ਫਸਾਉਣ ਦਾ ਆਖ ਕੇ ਜਲੰਧਰ ਵਾਲੀ ਪ੍ਰਾਪਰਟੀ ਉਨ੍ਹਾਂ ਦੇ ਨਾਂ ’ਤੇ ਕਰਵਾਉਣ ਤੇ ਹੋਰ 50 ਲੱਖ ਰੁਪਏ ਮੰਗ ਰਹੇ ਸਨ। ਜਦੋਂ ਉਨ੍ਹਾਂ ਨੇ ਇੰਦਰਦੀਪ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਸਕੂਟਰੀ ਭਾਖੜਾ ਨਹਿਰ ਕੋਲੋਂ ਮਿਲੀ ਤੇ ਉਸ ਦੀ ਲਾਸ਼ ਪਸਿਆਣਾ ਨਹਿਰ ਕੋਲੋਂ ਮਿਲੀ। ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਘਰ ਅੰਦਰ ਵੜ ਕੇ ਕਤਲ ਕੀਤੀਆਂ ਮਾਂ-ਧੀ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ ਹਵਾਲਾਤੀਆਂ ਤੋਂ ਚੈਕਿੰਗ ਦੌਰਾਨ 4 ਮੋਬਾਇਲ ਬਰਾਮਦ
NEXT STORY