ਬਰੇਟਾ(ਸਿੰਗਲਾ)-ਨਜ਼ਦੀਕੀ ਪਿੰਡ ਖੁਡਾਲ ਸ਼ੇਖੂਪੁਰ ਵਿਖੇ ਚਾਰ ਕਿਸਾਨਾਂ ਦੇ ਖੇਤਾਂ 'ਚੋਂ ਰਾਤ ਸਮੇਂ ਮੋਟਰਾਂ 'ਤੇ ਲੱਗੇ ਟਰਾਂਸਫਾਰਮਰ ਉਤਾਰ ਕੇ ਚੋਰਾਂ ਵੱਲੋਂ ਤਾਂਬਾ ਚੋਰੀ ਕਰਨ ਦਾ ਸਮਾਚਾਰ ਹੈ। ਖੁਡਾਲ ਸ਼ੇਖੂਪੁਰ ਦੇ ਕਿਸਾਨਾਂ ਮਿੱਠੂ ਸਿੰਘ, ਕਪੂਰ ਸਿੰਘ, ਹਰੀ ਸਿੰਘ ਅਤੇ ਵੀਰਪਾਲ ਸਿੰਘ ਨੇ ਬਰੇਟਾ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਰਾਤ ਸਮੇਂ ਚੋਰਾਂ ਵੱਲੋਂ ਉਨ੍ਹਾਂ ਦੇ ਖੇਤਾਂ 'ਚ ਲੱਗੀਆਂ ਬਿਜਲੀ ਦੀਆਂ ਮੋਟਰਾਂ ਉੱਪਰ ਲੱਗੇ ਟਰਾਂਸਫਾਰਮਰ ਉਤਾਰ ਲਏ ਗਏ ਅਤੇ ਉਨ੍ਹਾਂ ਨੂੰ ਤੋੜ ਕੇ ਉਨ੍ਹਾਂ 'ਚੋਂ ਕੀਮਤੀ ਤਾਂਬਾ ਚੋਰੀ ਕਰ ਲਿਆ ਗਿਆ ਅਤੇ ਚੋਰ ਟਰਾਂਸਫਾਰਮਰਾਂ ਦੇ ਖੋਲ ਖੇਤਾਂ 'ਚ ਹੀ ਸੁੱਟ ਕੇ ਚਲੇ ਗਏ। ਕਿਸਾਨਾਂ ਨੇ ਦੱਸਿਆ ਕਿ ਇਹ ਪੁਰਾਣੇ ਕਿਸਮ ਦੇ ਟਰਾਸਫਾਰਮਰ ਹਨ, ਜਿਨ੍ਹਾਂ ਨੂੰ ਖੋਲ ਕੇ ਤਾਂਬਾ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ, ਜਦਕਿ ਹੁਣ ਨਵੇਂ ਕਿਸਮ ਦੇ ਲਾਏ ਜਾ ਰਹੇ ਟਰਾਂਸਫਾਰਮਰਾਂ 'ਚੋ ਤਾਂਬਾ ਚੋਰੀ ਕਰਨਾ ਮੁਸ਼ਕਿਲ ਹੈ। ਉਨ੍ਹਾਂ ਇਸ ਸਬੰਧੀ ਚੋਰਾਂ ਦੀ ਭਾਲ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਬਰੇਟਾ ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਸ਼ਿਕਇਤ 'ਤੇ ਕਾਰਵਾਈ ਕਰਦੇ ਹੋਏ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪਿੰਡ ਦੇ ਸਾਬਕਾ ਸਰਪੰਚ ਸਵਰਨ ਸਿੰਘ ਖੁਡਾਲ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਸ ਅਤੇ ਪਾਵਰਕਾਮ ਬਰੇਟਾ ਨੂੰ ਦੇ ਦਿੱਤੀ ਗਈ ਹੈ, ਜਿਸ ਸਬੰਧੀ ਕਿਸਾਨਾਂ 'ਚ ਭਾਰੀ ਨਿਰਾਸ਼ਾ ਹੈ।
ਜ਼ਿਲੇ 'ਚ 7 ਹੋਰ ਭਗੌੜੇ ਗ੍ਰਿਫ਼ਤਾਰ
NEXT STORY