ਲੁਧਿਆਣਾ(ਰਿਸ਼ੀ)-ਥਾਣਾ ਸਦਰ ਦੀ ਪੁਲਸ ਨੇ ਫੈਕਟਰੀ ਤੋਂ 8 ਲੱਖ ਦਾ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਕਰਮਜੀਤ ਸਿੰਘ ਨਿਵਾਸੀ ਜਸਪਾਲ ਬਾਂਗਰ ਤੇ ਦਲਜੀਤ ਸਿੰਘ ਨਿਵਾਸੀ ਢੰਡਾਰੀ ਕਲਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਦਵਿੰਦਰ ਸਿੰਘ ਦੇ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸਰਾਭਾ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਨੇ ਦੱਸਿਆ ਕਿ ਉਸ ਦੀ ਟ੍ਰੈਕਟਰ ਬਣਾਉਣ ਦੀ ਫੈਕਟਰੀ ਹੈ। ਬੀਤੀ 27 ਅਗਸਤ ਰਾਤ ਨੂੰ ਉਕਤ ਦੋਸ਼ੀ ਨੇ ਫੈਕਟਰੀ ਤੋਂ ਸਾਮਾਨ ਚੋਰੀ ਕਰ ਲਿਆ।
ਧਾਗੇ ਨਾਲ ਭਰੀ ਗੱਡੀ ਚੋਰੀ ਕਰਨ ਵਾਲੇ ਨਾਮਜ਼ਦ
ਸਰਾਭਾ ਨਗਰ ਨਿਵਾਸੀ ਵਿਸ਼ਾਲ ਕੁਮਾਰ ਦੀ ਸ਼ਿਕਾਇਤ 'ਤੇ ਫੋਕਲ ਪੁਆਇੰਟ ਦੀ ਪੁਲਸ ਨੇ ਧਾਗੇ ਨਾਲ ਭਰਿਆ ਟੈਂਪੂ ਗਾਇਬ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਵਿਸ਼ਾਲ ਨੇ ਦੋਸ਼ ਲਾਇਆ ਕਿ ਉਮੇਸ਼ ਪੁੱਤਰ ਧਰਮਨਾਥ, ਸਲੀਮ ਪੁੱਤਰ ਇਕਬਾਲ, ਮੁਬਾਰਕ ਤੇ ਸ਼ਟਾਮ ਪੁੱਤਰ ਗੁਲਸ਼ੇਰ ਨਿਵਾਸੀ ਟਿੱਬਾ ਰੋਡ ਉਸਦੀ ਧਾਗੇ ਨਾਲ ਭਰੀ ਗੱਡੀ ਨੂੰ ਲੈ ਗਏ ਤੇ ਬਾਅਦ 'ਚ ਉਸ ਨੂੰ ਸੂਚਿਤ ਕੀਤਾ ਕਿ ਗੱਡੀ ਤੇ ਧਾਗਾ ਗਾਇਬ ਹੈ। ਪੀੜਤ ਨੇ ਸ਼ੰਕਾ ਜਤਾਈ ਕਿ ਇਨ੍ਹਾਂ ਮੁਲਜ਼ਮਾਂ ਨੇ ਹੀ ਧਾਗਾ ਚੋਰੀ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਦਾਲਤ ਪੁੱਜਾ 7 ਪਾਰਕਿੰਗ ਸਾਈਟਾਂ ਦਾ ਝਗੜਾ, ਨਿਗਮ ਨੂੰ ਇਕ ਹਫਤੇ 'ਚ ਲੈਣਾ ਹੋਵੇਗਾ ਫੈਸਲਾ
NEXT STORY